ਲੜਕੀ ਨੇ ਕੀਤੀ ਖੁਦਕੁਸ਼ੀ ਦੀ ਕੋਸ਼ਿਸ਼: ਪਰਿਵਾਰ ਨੇ ਪ੍ਰੇਮੀ ਨਾਲ ਵਿਆਹ ਕਰਨ ਤੋਂ ਕੀਤਾ ਸੀ ਇਨਕਾਰ, ਪੁਲਿਸ ਨੇ ਬਚਾਇਆ

ਅੰਮ੍ਰਿਤਸਰ 22 ਜਨਵਰੀ 2023 – ਸ਼ਨੀਵਾਰ ਦੇਰ ਰਾਤ ਟ੍ਰਿਲੀਅਮ ਮਾਲ ਦੀ ਛੱਤ ‘ਤੇ ਚੜ੍ਹ ਕੇ ਇਕ ਲੜਕੀ ਵਲੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ ਕਰਨ ਦਾ ਸਮਾਚਾਰ ਪ੍ਰਾਪਤ ਹੋਇਆ ਹੈ । ਮਿਲੀ ਜਾਣਕਾਰੀ ਅਨੁਸਾਰ ਇਸ ਬਚਾਅ ਅਪ੍ਰੇਸ਼ਨ ਵਿਚ ਪੁਲਿਸ ਦੀ ਸੂਝ-ਬੂਝ ਅਤੇ ਉਨ੍ਹਾਂ ਵੱਲੋਂ ਚਲਾਏ ਬਚਾਅ ਕਾਰਜਾਂ ਤੋਂ ਬਾਅਦ ਲੜਕੀ ਨੂੰ ਖੁਦਕੁਸ਼ੀ ਕਰਨ ਤੋਂ ਬਚਾਇਆ ਗਿਆ।

ਫਿਲਹਾਲ ਬੱਚੀ ਨੂੰ ਮੁੱਢਲੀ ਸਹਾਇਤਾ ਦਿੱਤੀ ਜਾ ਰਹੀ ਹੈ। ਜਿਸ ਤੋਂ ਬਾਅਦ ਪੁਲਿਸ ਲੜਕੀ ਤੋਂ ਪੁੱਛਗਿੱਛ ਸ਼ੁਰੂ ਕਰੇਗੀ। ਪੁਲਿਸ ਕੰਟਰੋਲ ਰੂਮ ਨੂੰ ਇਸ ਸੰਬੰਧੀ ਸੂਚਨਾ ਮਿਲੀ। ਕਿ ਇਕ ਲੜਕੀ ਟ੍ਰਿਲੀਅਮ ਮਾਲ ਦੀ ਛੱਤ ‘ਤੇ ਚੜ੍ਹ ਗਈ ਹੈ ਅਤੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।

ਕੁਝ ਮਿੰਟਾਂ ਵਿੱਚ ਹੀ ਪੁਲਿਸ ਟੀਮ ਟ੍ਰਿਲੀਅਮ ਮਾਲ ਪਹੁੰਚ ਗਈ। ਅਤੇ ਲੜਕੀ ਨੂੰ ਅਜਿਹਾ ਕਰਨ ਤੋਂ ਰੋਕਣ ਦੀ ਕੋਸ਼ਿਸ਼ ਕਰਦੇ ਰਹੇ। ਅਤੇ ਆਪਣੇ ਬਚਾਅ ਕਾਰਜ ਸ਼ੁਰੂ ਕਰ ਦਿੱਤਾ ਹੈ। ਯੋਜਨਾ ਬਣਾ ਸੁਰੱਖਿਆ ਲਈ ਹੇਠਾਂ ਜਾਲ ਵਿਛਾਇਆ ਗਿਆ ਸੀ। ਸਭ ਤੋਂ ਪਹਿਲਾਂ ਕੁੜੀ ਨੂੰ ਗੱਲਬਾਤ ਵਿੱਚ ਫਸਾਇਆ ਗਿਆ ਅਤੇ ਉਸਨੂੰ ਹੇਠਾਂ ਲਿਆਉਣ ਦੀ ਕੋਸ਼ਿਸ਼ ਕੀਤੀ ਗਈ। ਪਰ ਜਦੋਂ ਲੜਕੀ ਨਾ ਮੰਨੀ ਤਾਂ ਪੁਲੀਸ ਨੇ ਉਸ ਨੂੰ ਗੱਲਬਾਤ ਵਿੱਚ ਉਲਝਾ ਲਿਆ। ਜਿਵੇਂ ਹੀ ਲੜਕੀ ਦਾ ਧਿਆਨ ਹੇਠਾਂ ਵੱਲ ਗਿਆ ਤਾਂ ਪੁਲਸ ਪਾਰਟੀ ਨੇ ਛੱਤ ‘ਤੇ ਪਹੁੰਚ ਕੇ ਉਸ ਨੂੰ ਉੱਪਰ ਵੱਲ ਖਿੱਚ ਲਿਆ ।

ਸ਼ੁਰੂਆਤੀ ਜਾਂਚ ‘ਚ ਪਤਾ ਲੱਗਾ ਹੈ ਕਿ ਲੜਕੀ ਆਪਣੇ ਪ੍ਰੇਮੀ ਨਾਲ ਵਿਆਹ ਕਰਨਾ ਚਾਹੁੰਦੀ ਸੀ ਪਰ ਪਰਿਵਾਰ ਵਾਲਿਆਂ ਨੇ ਅਜਿਹਾ ਕਰਨ ਤੋਂ ਇਨਕਾਰ ਕਰ ਦਿੱਤਾ। ਪ੍ਰੇਸ਼ਾਨ ਹੋ ਕੇ ਲੜਕੀ ਨੇ ਚੁੱਕਿਆ ਇਹ ਕਦਮ। ਉਹ ਟ੍ਰਿਲਿਅਮ ਮਾਲ ਦੇ ਫੂਡ ਕੋਰਟ ਦੇ ਬਾਹਰ ਖੁੱਲ੍ਹੇ ਥਾਂ ਤੋਂ ਹੇਠਾਂ ਛਾਲ ਮਾਰਨ ਲਈ ਚੜ੍ਹ ਗਈ ਪਰ ਸਮੇਂ ਸਿਰ ਪੁੱਜੀ ਪੁਲਸ ਪਾਰਟੀ ਨੇ ਉਸ ਨੂੰ ਗਲਤ ਕਦਮ ਚੁੱਕਣ ਤੋਂ ਬਚਾ ਲਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਆਹ ਦੇ ਬਹਾਨੇ ਨਾਬਾਲਗ ਨੂੰ ਭਜਾ ਕੇ ਬਣਾਏ ਸਰੀਰਕ ਸਬੰਧ, ਅਦਾਲਤ ਨੇ ਸੁਣਾਈ ਸਜ਼ਾ

3 ਮਹੀਨੇ ਪਹਿਲਾਂ ਪੁਲਿਸ ਮੁਲਾਜ਼ਮਾਂ ਦੀ ਟੀਮ ‘ਤੇ ਹੋਇਆ ਸੀ ਜਾਨਲੇਵਾ ਹਮਲਾ: ਜ਼ਖਮੀ ਮੁਲਾਜ਼ਮ ਪਰਮਿੰਦਰ ਨੇ ਇਲਾਜ ਦੌਰਾਨ ਤੋੜਿਆ ਦਮ