ਲੜਕੀ ਵਾਲੇ ਰਹਿ ਗਏ ਉਡੀਕਦੇ ਨਹੀਂ ਪਹੁੰਚੀ ਬਰਾਤ: ਕੁੜੀ ਦੇ ਪਰਿਵਾਰ ਦੀ ਸ਼ਿਕਾਇਤ ‘ਤੇ ਪਰਚਾ ਦਰਜ

  • NRI ਲਾੜੇ, ਵਿਚੋਲੇ ਅਤੇ ਪੂਰੇ ਪਰਿਵਾਰ ਨੇ ਕਰ ਗਿਆ ਫੋਨ ਬੰਦ
  • ਕੁੜੀ ਦੇ ਪਰਿਵਾਰ ਦੀ ਸ਼ਿਕਾਇਤ ਤੋਂ ਬਾਅਦ ਪੁਲਿਸ ਨੇ ਕੀਤਾ ਮਾਮਲਾ ਦਰਜ

ਗੁਰਦਾਸਪੁਰ, 20 ਫਰਵਰੀ 2025 – ਅੱਜ ਗੁਰਦਾਸਪੁਰ ਦੇ ਇੱਕ ਨਾਮੀ ਪੈਲਸ ਵਿੱਚ ਖੁਸ਼ੀਆਂ ਦਾ ਮਾਹੌਲ ਉਸ ਵੇਲੇ ਗਮ ਵਿੱਚ ਬਦਲ ਗਿਆ ਜਦ ਐਨਆਰਆਈ ਲਾੜਾ ਬਰਾਤ ਲੈ ਕੇ ਪੈਲਸ ਵਿੱਚ ਨਹੀਂ ਪਹੁੰਚਿਆ। ਉਧਰ ਲਾੜੇ ਸਮੇਤ ਉਸਦੇ ਪੂਰੇ ਪਰਿਵਾਰ ਨੇ ਫੋਨ ਵੀ ਬੰਦ ਕਰ ਲਏ, ਜਦ ਕਿ ਲੜਕੀ ਵਾਲੇ ਉਡੀਕਦੇ ਰਹਿ ਗਏ। ਉੱਥੇ ਹੀ ਲੜਕੀ ਪਰਿਵਾਰ ਨੇ ਗੁਰਦਾਸਪੁਰ ਐਸਐਸਪੀ ਦਫਤਰ ਵਿੱਚ ਪੇਸ਼ ਹੋ ਕੇ ਲੜਕੇ ਤੇ ਉਸਦੇ ਪਰਿਵਾਰ ਖਿਲਾਫ ਸ਼ਿਕਾਇਤ ਦਰਜ ਕਰਵਾਈ ਤਾਂ ਤੁਰੰਤ ਐਸਐਸਪੀ ਗੁਰਦਾਸਪੁਰ ਨੇ ਐਲਓਸੀ ਜਾਰੀ ਕਰ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕੀਤੇ। ਲੜਕੀ ਵਾਲਿਆਂ ਦੇ ਲੱਖਾਂ ਰੁਪਏ ਹੀ ਬਰਬਾਦ ਨਹੀਂ ਹੋਏ ਬਲਕਿ ਲੜਕੀ ਦੀ ਜ਼ਿੰਦਗੀ ਤੇ ਵੀ ਇਸ ਦਾ ਅਸਰ ਪਵੇਗਾ। ਪੀੜਤ ਪਰਿਵਾਰ ਨੇ ਇਨਸਾਫ ਦੀ ਗੁਹਾਰ ਲਗਾਈ ਹੈ।

ਲੜਕੀ ਪਰਿਵਾਰ ਨੇ ਐਸਐਸਪੀ ਗੁਰਦਾਸਪੁਰ ਨੂੰ ਸ਼ਿਕਾਇਤ ਦੇਣ ਉਪਰੰਤ ਐਸ ਐਸ ਪੀ ਦਫ਼ਤਰ ਦੇ ਬਾਹਰ ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਉਹ ਗੁਰਦਾਸਪੁਰ ਦੇ ਇਕ ਨਜ਼ਦੀਕੀ ਪਿੰਡ ਦੇ ਰਹਿਣ ਵਾਲੇ ਹਨ ਅਤੇ ਲੜਕਾ ਪਰਿਵਾਰ ਜ਼ਿਲਾ ਕਪੂਰਥਲੇ ਦੇ ਰੇਲ ਕੋਚ ਫੈਕਟਰੀ ਵਿੱਚ ਰਹਿੰਦਾ ਹੈ ਜਿੱਥੇ ਲੜਕੇ ਦਾ ਪਿਓ ਨੌਕਰੀ ਕਰਦਾ ਹੈ ਅਤੇ ਲੜਕਾ ਕੈਨੇਡਾ ਵਿੱਚ ਰਹਿੰਦਾ ਹੈ ਅਤੇ ਐਨਆਰਆਈ ਹੈ। ਉਹਨਾਂ ਦੱਸਿਆ ਕਿ ਐਨਆਰਆਈ ਲੜਕੇ ਦਾ ਨਾਮ ਪੰਕਜ ਹੈ ਜਿਸ ਦਾ ਕੱਲ ਸ਼ਗਨ ਰੇਲ ਕੋਚ ਫੈਕਟਰੀ ਨੇੜੇ ਇਕ ਸਥਾਨਕ ਪੈਲਸ ਵਿੱਚ ਰੱਖਿਆ ਗਿਆ ਸੀ, ਜਿੱਥੇ ਲੜਕੀ ਪਰਿਵਾਰ ਦੇ ਕਹਿਣ ਮੁਤਾਬਿਕ ਲੜਕੇ ਨੇ ਪਹਿਲਾਂ ਵੀ ਕਿਸੇ ਲੜਕੀ ਨਾਲ ਰਿਸ਼ਤਾ ਕੀਤਾ ਹੋਇਆ ਸੀ, ਜਿੱਥੇ ਸ਼ਗਨ ਪੈਨ ਟਾਈਮ ਉਸ ਲੜਕੀ ਨੇ ਉੱਥੇ ਪਹੁੰਚ ਕੇ ਦਾਅਵਾ ਕੀਤਾ ਸੀ ਕਿ ਇਸ ਲੜਕੇ ਨੇ ਪਹਿਲਾਂ ਵੀ ਉਸ ਨਾਲ ਰਿਸ਼ਤਾ ਹੈ, ਜਿਸ ਤੋਂ ਬਾਅਦ ਇਹਨਾਂ ਨੇ ਸਾਨੂੰ ਇਹ ਕਹਿ ਕੇ ਵਾਪਸ ਭੇਜ ਦਿੱਤਾ ਕਿ ਕੱਲ ਤੁਸੀਂ ਬਰਾਤ ਦੀ ਤਿਆਰੀ ਕਰੋ ਅਸੀਂ ਸਭ ਕੁਝ ਠੀਕ ਕਰ ਦਵਾਂਗੇ।

ਪਰ ਅੱਜ ਜਦ ਅਸੀਂ ਪੈਲਸ ਵਿੱਚ ਪਹੁੰਚੇ ਤਾ ਅਸੀਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਪਰ ਲੜਕੇ ਵਾਲੇ ਬਰਾਤ ਲੈ ਕੇ ਨਹੀਂ ਪਹੁੰਚੇ ਅਤੇ ਜਦ ਉਹਨਾਂ ਨੂੰ ਫੋਨ ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਤਾ ਫੋਨ ਬੰਦ ਹੈ ਅਤੇ ਵਿਚੋਲੇ ਦਾ ਵੀ ਫੋਨ ਬੰਦ ਹੈ ਅਤੇ ਐਨਆਰਆਈ ਲੜਕੇ ਨੇ ਵੀ ਆਪਣਾ ਫੋਨ ਬੰਦ ਕਰ ਦਿੱਤਾ ਹੈ। ਉਹਨਾਂ ਦੱਸਿਆ ਕਿ ਜਿਸ ਤੋਂ ਬਾਅਦ ਉਹਨਾਂ ਵਲੋ ਐਸਐਸਪੀ ਗੁਰਦਾਸਪੁਰ ਨੂੰ ਕੰਪਲੇਂਟ ਦਰਜ ਕਰਵਾਈ ਹੈ ਅਤੇ ਇਨਸਾਫ ਦੀ ਗੁਹਾਰ ਲਗਾਈ ਹੈ ਅਤੇ ਪਰਿਵਾਰ ਮੁਤਾਬਿਕ ਐਸਐਸਪੀ ਗੁਰਦਾਸਪੁਰ ਨੇ ਸਾਨੂੰ ਭਰੋਸਾ ਦਿੱਤਾ ਹੈ ਅਤੇ ਤੁਰੰਤ ਐਲਓਸੀ ਜਾਰੀ ਕਰ ਉਨ੍ਹਾਂ ਨੇ ਮਾਮਲਾ ਦਰਜ ਕਰਨ ਲਈ ਸੰਬੰਧਤ ਥਾਣੇ ਨੂੰ ਆਦੇਸ਼ ਦਿੱਤੇ ਹਨ।

ਉੱਥੇ ਹੀ ਐਸਐਚ ਓ ਧਾਰੀਵਾਲ ਸੁਰਿੰਦਰ ਸਿੰਘ ਨੇ ਕਿਹਾ ਕਿ ਲੜਕੀ ਦੇ ਪਰਿਵਾਰ ਦੀ ਸ਼ਿਕਾਇਤ ਤੇ ਲੜਕੇ ਪੰਕਜ ਬੈਂਸ ਉਸ ਦੇ ਭਰਾ ਅਤੇ ਮਾਤਾ ਪਿਤਾ ਦੇ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ ਅਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬੀ ਨੌਜਵਾਨ ਦੀ ਇੰਗਲੈਂਡ ਵਿੱਚ ਹੋਈ ਮੌਤ

ਰੇਖਾ ਗੁਪਤਾ ਨੇ ਦਿੱਲੀ ਦੇ ਮੁੱਖ ਮੰਤਰੀ ਵਜੋਂ ਚੁੱਕੀ ਸਹੁੰ