- 12 ਲੋਕਾਂ ਲਈ ਕਰਵਾਇਆ ਇੰਤਜ਼ਾਰ, ਮੁਸਾਫਰਾਂ ਦੀ ਸਟਾਫ ਨਾਲ ਝੜਪ
ਅੰਮ੍ਰਿਤਸਰ, 22 ਅਕਤੂਬਰ 2022 – ਮੁੰਬਈ ਤੋਂ ਅੰਮ੍ਰਿਤਸਰ ਏਅਰਪੋਰਟ ਨੂੰ ਜਾਣ ਵਾਲੀ ਗੋ ਫਸਟ ਏਅਰਲਾਈਨਜ਼ ਦੀ ਫਲਾਈਟ ਦੋ ਘੰਟੇ ਲੇਟ ਹੋਈ। ਇਹ ਦੇਰੀ ਕਿਸੇ ਤਕਨੀਕੀ ਖਰਾਬੀ ਜਾਂ ਮੌਸਮ ਦੀ ਖਰਾਬੀ ਕਾਰਨ ਨਹੀਂ ਹੋਈ। ਲਗਭਗ 180 ਯਾਤਰੀਆਂ ਨੂੰ ਸਿਰਫ 12 ਟਰਾਂਜ਼ਿਟ ਯਾਤਰੀਆਂ ਲਈ ਰਨਵੇ ‘ਤੇ ਇੰਤਜ਼ਾਰ ਕਰਵਾਇਆ ਗਿਆ। ਜਿਸ ਤੋਂ ਬਾਅਦ ਯਾਤਰੀਆਂ ਦੀ ਏਅਰਲਾਈਨ ਸਟਾਫ ਨਾਲ ਕਾਫੀ ਹੰਗਾਮਾ ਹੋਇਆ, ਪਰ ਫਲਾਈਟ ਨੇ ਦੋ ਘੰਟੇ ਲੇਟ ਹੀ ਉਡਾਨ ਭਾਰੀ।
ਮੁੰਬਈ-ਅੰਮ੍ਰਿਤਸਰ ਗੋ-ਫਸਟ ਏਅਰਲਾਈਨਜ਼ ਦੀ ਫਲਾਈਟ ਨੰਬਰ ਜੀ82417 ‘ਚ ਸ਼ੁੱਕਰਵਾਰ ਸ਼ਾਮ ਨੂੰ ਹਵਾਈ ਅੱਡੇ ‘ਤੇ ਹੰਗਾਮਾ ਹੋਇਆ। ਏਅਰਲਾਈਨਜ਼ ਤੋਂ ਇਕ ਯਾਤਰੀ ਨੇ ਇਸ ਬਾਰੇ ਡੀਜੀਸੀਏ ਇੰਡੀਆ ਨੂੰ ਵੀ ਸ਼ਿਕਾਇਤ ਭੇਜੀ ਹੈ। ਅੰਮ੍ਰਿਤਸਰ ਪੁੱਜੇ ਯਾਤਰੀ ਕਰਨਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੀ ਟਿਕਟ ਮੁੰਬਈ ਅੰਮ੍ਰਿਤਸਰ ਫਲਾਈਟ ਜੀ 82417 ਦੀ ਬੁੱਕ ਹੋਈ ਸੀ। 4 ਵਜੇ ਦੇ ਕਰੀਬ ਫਲਾਈਟ ‘ਚ ਪੂਰੇ ਸਮੇਂ ‘ਚ ਕਰੀਬ 180 ਯਾਤਰੀ ਬੈਠੇ ਸਨ। ਇਸ ਫਲਾਈਟ ਨੇ ਮੁੰਬਈ ਤੋਂ ਸਾਢੇ ਚਾਰ ਵਜੇ ਉਡਾਣ ਭਰਨੀ ਸੀ, ਪਰ ਅਜਿਹਾ ਨਹੀਂ ਹੋਇਆ। ਯਾਤਰੀ ਕਾਫੀ ਦੇਰ ਤੱਕ ਇੰਤਜ਼ਾਰ ਕਰਦੇ ਰਹੇ ਪਰ ਜਦੋਂ ਫਲਾਈਟ ਟੇਕ ਆਫ ਨਾ ਹੋਈ ਤਾਂ ਸਾਰਿਆਂ ਨੇ ਰੌਲਾ ਪਾਉਣਾ ਸ਼ੁਰੂ ਕਰ ਦਿੱਤਾ।
ਕਰਨਜੀਤ ਸਿੰਘ ਨੇ ਦੱਸਿਆ ਕਿ ਪੁੱਛੇ ਜਾਣ ‘ਤੇ ਏਅਰਲਾਈਨਜ਼ ਨੇ ਸਾਰੇ ਯਾਤਰੀਆਂ ਨਾਲ ਗੈਰ-ਪ੍ਰੋਫੈਸ਼ਨਲ ਵਿਵਹਾਰ ਕੀਤਾ। ਦਰਅਸਲ, ਇਸ ਫਲਾਈਟ ਨੂੰ ਦੋ ਘੰਟੇ ਤੱਕ 12 ਟਰਾਂਜ਼ਿਟ ਯਾਤਰੀਆਂ ਲਈ ਰਨਵੇ ‘ਤੇ ਰੱਖਿਆ ਗਿਆ ਸੀ। ਦੇਰੀ ਨਾਲ ਉਡਾਣ ਭਰਨ ਕਾਰਨ ਅੰਮ੍ਰਿਤਸਰ ਹਵਾਈ ਅੱਡੇ ‘ਤੇ ਫਲਾਈਟ ਦੋ ਘੰਟੇ ਦੀ ਦੇਰੀ ਨਾਲ ਪੁੱਜੀ। ਜਿਸ ਤੋਂ ਬਾਅਦ ਕੁਝ ਯਾਤਰੀਆਂ ਨੇ ਇਸ ਬਾਰੇ ਡੀਜੀਸੀਏ ਇੰਡੀਆ ਨੂੰ ਆਨਲਾਈਨ ਸ਼ਿਕਾਇਤ ਵੀ ਕੀਤੀ ਹੈ।