ਭਦੌੜ, 8 ਮਾਰਚ 2022 – ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅੱਜ ਵਿਧਾਨ ਸਭਾ ਹਲਕਾ ਭਦੌੜ ਦੇ ਲੋਕਾਂ ਨੂੰ ਮਿਲਣ ਲਈ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਹਨ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਵੱਲੋਂ ਅੱਜ ਹਲਕਾ ਭਦੌੜ ਦੇ ਧੰਨਵਾਦੀ ਦੌਰੇ ਸਮੇਂ ਰਸਤੇ ਵਿੱਚ ਬੱਕਰੀਆਂ ਚਾਰ ਰਹੇ ਇਕ ਵਿਅਕਤੀ ਕੋਲ ਰੁਕ ਕੇ ਬੱਕਰੀ ਦੀ ਧਾਰ ਚੋਈ।
ਮੁੱਖ ਮੰਤਰੀ ਚੰਨੀ ਇਕ ਬੋਤਲ ਲੈ ਕੇ ਬੱਕਰੀ ਦੀ ਧਾਰ ਕੱਢਣ ਲੱਗ ਪਏ। ਨਾਲ ਹੀ ਆਪਣੇ ਅੰਦਾਜ਼ ‘ਚ ਚੰਨੀ ਆਖ਼ਦੇ ਹਨ ‘ਕਿਆ ਗੱਲ ਕਰਦਾ ਯਾਰ, ਮੈਂ ਬਹੁਤ ਧਾਰਾਂ ਚੋਈਆਂ, ਪੂਰਾ ਐਕਸਪਰਟ ਬੰਦਾਂ ਮੈਂ। ਮੁੱਖ ਮੰਤਰੀ ਦੀ ਇਹ ਵੀਡੀਓ ਉਨ੍ਹਾਂ ਦੇ ਨਜ਼ਦੀਕੀ ਸੁਸ਼ੀਲ ਕੁਮਾਰ ਬਾਂਸਲ ਵਲੋਂ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਗਈ ਹੈ। ਜਾਣ ਵੇਲ਼ੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਜੜੀ ਨੂੰ 4 ਹਜ਼ਾਰ ਰੁਪਏ ਇਨਾਮ ਵਜੋਂ ਵੀ ਦਿੱਤੇ।