ਦੁਬਈ ਤੋਂ ਆਇਆ ਯਾਤਰੀ ਅੰਡਰਵੀਅਰ ‘ਚ ਲੁਕੋ ਕੇ ਲਿਆਇਆ ਸੀ 65 ਲੱਖ ਦਾ ਸੋਨਾ, ਅੰਮ੍ਰਿਤਸਰ ਅੱਡੇ ‘ਤੇ ਕਸਟਮ ਵਿਭਾਗ ਨੇ ਫੜਿਆ

ਅੰਮ੍ਰਿਤਸਰ, 31 ਅਗਸਤ 2022 – ਅੰਮ੍ਰਿਤਸਰ ਜ਼ਿਲ੍ਹੇ ਦੇ ਸ਼੍ਰੀ ਗੁਰੂ ਰਾਮਦਾਸ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ ਕਸਟਮ ਵਿਭਾਗ ਨੇ 1.24 ਕਿਲੋ ਸੋਨਾ ਜ਼ਬਤ ਕੀਤਾ ਹੈ। ਇਹ ਸੋਨਾ ਦੁਬਈ ਤੋਂ ਆਏ ਇਕ ਯਾਤਰੀ ਤੋਂ ਮਿਲਿਆ ਸੀ, ਜਿਸ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਯਾਤਰੀ ਨੇ ਸੋਨੇ ਦੀ ਚੇਨ ਆਪਣੇ ਅੰਡਰਵੀਅਰ ਵਿੱਚ ਲੁਕੋ ਕੇ ਰੱਖੀ ਹੋਈ ਸੀ ਪਰ ਉਹ ਗ੍ਰੀਨ ਚੈਨਲ ਤੋਂ ਲੰਘਦੇ ਸਮੇਂ ਫੜਿਆ ਗਿਆ।

ਮਿਲੀ ਜਾਣਕਾਰੀ ਅਨੁਸਾਰ ਦੁਬਈ ਤੋਂ ਆ ਰਹੀ ਏਅਰ ਇੰਡੀਆ ਐਕਸਪ੍ਰੈਸ ਦੇ IX-192 ਵਿੱਚ ਸਵਾਰ ਇੱਕ ਯਾਤਰੀ ਨੂੰ ਹਵਾਈ ਅੱਡੇ ‘ਤੇ ਚੈਕਿੰਗ ਲਈ ਰੋਕਿਆ ਗਿਆ। ਜਿਵੇਂ ਹੀ ਯਾਤਰੀ ਸੁਰੱਖਿਆ ਜਾਂਚ ਲਈ ਬਣੇ ਗ੍ਰੀਨ ਚੈਨਲ ਤੋਂ ਲੰਘਣ ਲੱਗਾ ਤਾਂ ਉਸ ਨੂੰ ਫੜ ਲਿਆ ਗਿਆ। ਯਾਤਰੀ ਨੂੰ ਪੁੱਛਿਆ ਗਿਆ ਕਿ ਕੀ ਉਸ ਕੋਲ ਕਿਸੇ ਕਿਸਮ ਦੀ ਧਾਤ ਦੀ ਵਸਤੂ ਹੈ, ਪਰ ਉਸ ਨੇ ਕੋਈ ਸਪੱਸ਼ਟ ਜਵਾਬ ਨਹੀਂ ਦਿੱਤਾ।

ਤਲਾਸ਼ੀ ਲੈਣ ‘ਤੇ ਉਸ ਦੇ ਅੰਡਰਵੀਅਰ ‘ਚੋਂ ਤਿੰਨ ਪਾਰਦਰਸ਼ੀ ਪਾਊਚ ਮਿਲੇ, ਜਿਨ੍ਹਾਂ ‘ਚ ਸੋਨੇ ਦੀਆਂ ਚੇਨਾਂ ਸਨ। ਸ਼ੁੱਧ ਸੋਨੇ ਦੀਆਂ ਇਨ੍ਹਾਂ ਚੇਨਾਂ ਦਾ ਵਜ਼ਨ 1.24 ਕਿਲੋ ਨਿਕਲਿਆ। ਇੰਨੇ ਸੋਨੇ ਦੀ ਅੰਤਰਰਾਸ਼ਟਰੀ ਕੀਮਤ 65.16 ਲੱਖ ਰੁਪਏ ਦੱਸੀ ਗਈ ਹੈ। ਜਾਂਚ ਲਈ ਸੋਨਾ ਜ਼ਬਤ ਕਰ ਲਿਆ ਗਿਆ ਹੈ। ਇਸ ਦੇ ਨਾਲ ਹੀ ਕਸਟਮ ਵਿਭਾਗ ਯਾਤਰੀ ਤੋਂ ਲਗਾਤਾਰ ਪੁੱਛਗਿੱਛ ਕਰ ਰਿਹਾ ਹੈ ਕਿ ਉਹ ਇੰਨਾ ਸੋਨਾ ਕਿਉਂ ਅਤੇ ਕਿੱਥੋਂ ਲਿਆਇਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼ਰਾਰਤੀ ਅਨਸਰਾਂ ਵੱਲੋਂ ਚਰਚ ‘ਚ ਬੇਅਦਬੀ, ਮਾਂ ਮਰੀਅਮ ਦੀ ਮੂਰਤੀ ਦਾ ਸਿਰ ਲੈ ਗਏ ਨਾਲ, ਘਟਨਾ CCTV ਕੈਮਰੇ ‘ਚ ਕੈਦ

ਪੰਜਾਬ ‘ਚ ਅਧਿਆਪਕਾਂ ਲਈ ਨਵੀਂ ਆਨਲਾਈਨ ਤਬਾਦਲਾ ਨੀਤੀ ਲਗਪਗ ਤਿਆਰ: ਜਲਦ ਹੋਵੇਗੀ ਲਾਗੂ