ਚੰਡੀਗੜ੍ਹ, 20 ਸਤੰਬਰ 2022 – ਰਾਜਸਥਾਨ ਦੇ ਨਾਗੌਰ ‘ਚ ਦਿਨ ਦਿਹਾੜੇ ਪੇਸ਼ੀ ‘ਤੇ ਆਏ ਗੈਂਗਸਟਰ ਸੰਦੀਪ ਬਿਸ਼ਨੋਈ ਦੀ ਬਾਈਕ ਸਵਾਰ ਗੈਂਗਸਟਰਾਂ ਨੇ ਗੋਲੀਆਂ ਮਾਰ ਕੇ ਹੱਤਿਆ ਕਰ ਦਿੱਤੀ। ਹਮਲੇ ‘ਚ ਸੰਦੀਪ ਨੂੰ 9 ਗੋਲੀਆਂ ਲੱਗੀਆਂ ਸਨ, ਜਦਕਿ ਉਸ ਦੇ ਦੋ ਸਾਥੀ ਗੰਭੀਰ ਰੂਪ ‘ਚ ਜ਼ਖਮੀ ਹੋਏ ਸੀ। ਜਿਸ ਦੇ ਕਤਲ ਦੀ ਜ਼ਿੰਮੇਵਾਰੀ ਬੰਬੀਹਾ ਗਰੁੱਪ ਨੇ ਸੋਸ਼ਲ ਮੀਡੀਆ ‘ਤੇ ਪੋਸਟ ਪਾ ਕੇ ਲਈ ਸੀ। ਜਿਸ ਦਾ ਜਵਾਬ ਹੁਣ ਕੈਨੇਡਾ ਬੈਠੇ ਗੋਲਡੀ ਬਰਾੜ ਨੇ ਫੇਸਬੁੱਕ ਪੋਸਟ ਪਾ ਕੇ ਦਿੱਤਾ ਹੈ।
ਗੋਲਡੀ ਬਰਾੜ ਨੇ ਪੋਸਟ ਪਾਉਂਦਿਆ ਕਿਹਾ ਕਿ, “ਜੈ ਸ਼੍ਰੀ ਰਾਮ ਜੈ ਭਾਰਤ, ਸਤਿ ਸ੍ਰੀ ਅਕਾਲ (SSA), ਸਲਾਮ ਸ਼ਹੀਦਾਂ ਨੂੰ, ਛੋਟੂ ਬਿਸ਼ਨੋਈ ਮੰਗਲੀ ਅਤੇ ਸੰਦੀਪ ਬਿਸ਼ਨੋਈ ਮੰਗਲੀ ਵਿਚਕਾਰ 10 ਸਾਲ ਪੁਰਾਣੀ ਦੁਸਮਣੀ ਚੱਲ ਰਹੀ ਸੀ ਅਤੇ ਇਹ ਦੋਵੇਂ ਸਾਡੇ ਜਾਣਕਾਰ ਸਨ ਅਤੇ ਅਸੀਂ ਉਨ੍ਹਾਂ ਦਾ ਰਾਜੀਨਾਮਾ ਕਰਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਪਰ ਦੋਵੇਂ ਹੀ ਨਹੀਂ ਮੰਨੇ, ਔਰ ਦੇ ਦਾਅਵਾ ਕਰ ਰਹੇ ਹੈਂ ਕਿ ਹਮਨੇ ਬਦਲਾ ਲੇ ਲਿਆ, ਬਦਲਾ ਜੋਰ ਦੇ ਸਿਰ ‘ਤੇ ਲਿਆ ਜਾਂਦਾ ਹੈ ਅਤੇ ਫੇਸਬੁੱਕ ‘ਤੇ ਪੋਸਟ ਪਾ ਕੇ ਬਦਲਾ ਨਹੀਂ ਲਿਆ ਜਾਂਦਾ।”
ਇਸ ਤੋਂ ਪਹਿਲਾਂ ਬੰਬੀਹਾ ਗਰੁੱਪ ਨੇ ਸੁਲਤਾਨ ਦਵਿੰਦਰ ਬੰਬੀਹਾ ਫੇਸਬੁੱਕ ਅਕਾਊਂਟ ਤੋਂ ਪੋਸਟ ਪਾ ਕੇ ਕਿਹਾ ਕਿ ਸੰਦੀਪ ਦਾ ਕੰਮ ਸਾਡੇ ਸ਼ੇਰ ਭਰਾਵਾਂ ਨੇ ਕੀਤਾ ਹੈ। ਆਉਣ ਵਾਲੇ ਸਮੇਂ ਵਿੱਚ ਲਾਰੈਂਸ, ਜੱਗੂ ਅਤੇ ਗੋਲਡੀ ਦੀ ਵੀ ਇਹੀ ਹਾਲਤ ਹੋਵੇਗੀ, ਯਕੀਨਨ ਹੋਵੇਗੀ ਅਤੇ ਉਡੀਕ ਕਰੋ। ਤਿੰਨੋਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਦੇ ਦੋਸ਼ੀ ਹਨ।