ਬੰਬੀਹਾ ਗਰੁੱਪ ਦੇ ਚੈਲੈਂਜ ਦਾ ਗੋਲਡੀ ਬਰਾੜ ਨੇ ਦਿੱਤਾ ਜਵਾਬ, “ਕਿਹਾ ਸਬਰ ਰੱਖੋ”…

ਚੰਡੀਗੜ੍ਹ: 14 ਸਤੰਬਰ 2022 – ਸਿੱਧੂ ਮੂਸੇਵਾਲਾ ਕਤਲ ਕਾਂਡ ‘ਚ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਪਾ ਕੇ ਗੋਲਡੀ ਬਰਾੜ ਨੂੰ ਚੈਲੈਂਜ ਕੀਤਾ ਸੀ ਕਿ ਗੋਲਡੀ ਵਿਦੇਸ਼ ਬੈਠ ਕੇ ਗੱਲ ਨਾ ਕਰੇ, ਜੇ ਹਿੰਮਤ ਹੈ ਤਾਂ ਪੰਜਾਬ ਆ ਕੇ ਦਿਖਾਏ, ਮੂਸੇਵਾਲਾ ਦੇ ਕਤਲ ਦਾ ਬਦਲਾ ਲਿਆ ਜਾਏਗਾ। ਜਿਸ ਦੇ ਜਵਾਬ ‘ਚ ਹੁਣ ਗੋਲਡੀ ਬਰਾੜ ਨੇ ਪੋਸਟ ਪਾਈ ਹੈ।

ਜਿਸ ਦੇ ਜਵਾਬ ‘ਚ ਗੋਲਡੀ ਬਰਾੜ ਨੇ ਕਿਹਾ ਕੇ, “ਖਾਮੋਸ਼ੀ ਦੀ ਵੀ ਕੋਈ ਵਜਾਹ ਹੁੰਦੀ ਆ ਜਨਾਬ
ਸਬਰ ਰੱਖੋ ਸਾਡਾ ਨਾਮ ਤੁਹਾਨੂੰ ਫਿਰ ਤਕਲੀਫ ਦੇਵੇਗਾ।”

ਇਸ ਤੋਂ ਪਹਿਲਾਂ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਕੇਸ ‘ਚ ਬੰਬੀਹਾ ਗੈਂਗ ਨੇ ਫੇਸਬੁੱਕ ‘ਤੇ ਪੋਸਟ ਪਾਈ ਸੀ ਅਤੇ ਬੰਬੀਹਾ ਗੈਂਗ ਨੇ ਗੋਲਡੀ ਬਰਾੜ ਨੂੰ ਵਿਦੇਸ਼ ਵਿੱਚ ਬੈਠ ਕੇ ਗੱਲ ਨਾ ਕਰਨ ਦੀ ਚੁਣੌਤੀ ਦਿੱਤੀ ਸੀ ਅਤੇ ਕਿਹਾ ਸੀ ਕਿ ਹਿੰਮਤ ਹੈ ਤਾਂ ਪੰਜਾਬ ਆ ਕੇ ਦਿਖਾਓ। ਬੰਬੀਹਾ ਗੈਂਗ ਨੇ ਕਿਹਾ ਹੈ ਕਿ ਉਹ ਗੋਲਡੀ ਬਰਾੜ ਤੋਂ ਮੂਸੇਵਾਲਾ ਦੇ ਕਤਲ ਦਾ ਬਦਲਾ ਜ਼ਰੂਰ ਲੈਣਗੇ।

ਉਸ ਦਾ ਮੂਸੇਵਾਲਾ ਨਾਲ ਕੋਈ ਸਬੰਧ ਨਹੀਂ ਸੀ ਪਰ ਗੋਲਡੀ ਬਰਾੜ ਨੇ ਬੇਕਸੂਰ ਮੂਸੇਵਾਲਾ ਦਾ ਕਤਲ ਕਰਕੇ ਉਸ ਨੂੰ ਬੰਬੀਹਾ ਗੈਂਗ ਨਾਲ ਦੱਸ ਕੇ ਜੋ ਕਤਲ ਕੀਤਾ ਹੈ, ਉਸ ਦਾ ਖ਼ਮਿਆਜ਼ਾ ਭੁਗਤਣਾ ਪਵੇਗਾ। ਬੰਬੀਹਾ ਗੈਂਗ ਗੋਲਡੀ ਬਰਾੜ ਨੂੰ ਪੰਜਾਬ ਆਉਣ ਲਈ ਸ਼ਰੇਆਮ ਚੁਣੌਤੀ ਦੇ ਰਿਹਾ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫੌਜਾ ਸਿੰਘ ਸਰਾਰੀ ਦੀ ਸਰਦਾਰੀ ਜਾਣੀ ਤੈਅ, Viral Audio ਮਾਮਲੇ ਦੀ ਜਾਂਚ ਹੋਈ ਸ਼ੁਰੂ

ਅੱਤਵਾਦੀ ਰਿੰਦਾ ਨਾਲ ਸਾਡਾ ਕੋਈ ਲੈਣਾ-ਦੇਣਾ ਨਹੀਂ – ਬੰਬੀਹਾ ਗੁਰੱਪ