ਸਰਕਾਰ ਸੈਂਕੜੇ ਨੌਜ਼ਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਸਪਸ਼ਟ ਕਾਰਨ ਦੱਸੇ: ਡਾ. ਦਲਜੀਤ ਸਿੰਘ ਚੀਮਾ

  • ਲੀਗਲ ਸੈਲ ਨੇ ਦੱਸਿਆ ਕਿ ਇਸਨੇ 46 ਨੌਜਵਾਨਾਂ ਦੀ ਜ਼ਮਾਨਤ ਕਰਵਾਈ

ਚੰਡੀਗੜ੍ਹ, 28 ਮਾਰਚ 2023: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਿਹਾ ਕਿ ਆਮ ਆਦਮੀ ਪਾਰਟੀ ਸਰਕਾਰ ਪੰਜਾਬ ਅਤੇ ਪੰਜਾਬੀਆਂ ਦੀ ਬਦਨਾਮੀ ਕਰਨ ਤੇ ਧਰੁਵੀਕਰਨ ਦੀ ਰਾਜਨੀਤੀ ਕਰਨ ਦੀ ਖੇਡ ਵਿਚ ਕੇਂਦਰ ਸਰਕਾਰ ਦੀ ਭਾਈਵਾਲ ਬਣ ਗਈ ਤਾਂ ਕਿ ਇਹ ਹਰ ਮੁਹਾਜ਼ ’ਤੇ ਆਪਣੀ ਅਸਫਲਤਾ ’ਤੇ ਪਰਦਾ ਪਾ ਸਕੇ ਤੇ ਪਾਰਟੀ ਨੇ ਸਰਕਾਰ ਨੂੰ ਆਖਿਆ ਕਿ ਉਹ ਸੈਂਕੜੇ ਨੌਜਵਾਨਾਂ ਨੂੰ ਗ੍ਰਿਫਤਾਰ ਕਰਨ ਦਾ ਸਪਸ਼ਟ ਕਾਰਨ ਦੱਸੇ।

ਸੀਨੀਅਰ ਅਕਾਲੀ ਆਗੂ ਡਾ. ਦਲਜੀਤ ਸਿੰਘ ਚੀਮਾ ਨੇ ਪਾਰਟੀ ਦੇ ਲੀਗਲ ਸੈਲ ਦੇ ਮੁਖੀ ਅਰਸ਼ਦੀਪ ਸਿੰਘ ਕਲੇਰ ਨਾਲ ਰਲ ਕੇ ਇਥੇ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹ ਮੁੱਖ ਮੰਤਰੀ ਸ੍ਰੀ ਭਗਵੰਤ ਮਾਨ ਦੀ ਜ਼ਿੰਮੇਵਾਰੀ ਹੈ ਕਿ ਉਹ ਦੱਸਣ ਕਿ ਵੱਡੀ ਗਿਣਤੀ ਵਿਚ ਨੀਮ ਫੌਜ਼ੀ ਬਲ ਤਾਇਨਾਤ ਕਰ ਕੇ ਅਜਿਹੀ ਪੇਸ਼ਕਸ਼ ਕਿਉਂ ਕੀਤੀ ਗਈ ਕਿ ਦੇਸ਼ ਦੇ ਖਿਲਾਫ ਜੰਗ ਛੇੜੀ ਜਾ ਰਹੀ ਹੈ ਜਦੋਂ ਕਿ ਹੁਣ ਤੱਕ ਸਾਜ਼ਿਸ਼ ਦੇ ਪਰਦੇ ਖੁੱਲ੍ਹ ਨਹੀਂ ਸਕੇ। ਉਹਨਾਂ ਕਿਹਾ ਕਿ ਅਜਿਹਾ ਜਾਪਦਾ ਹੈ ਕਿ 1980ਵਿਆਂ ਦਾ ਮਾਹੌਲ ਮੁੜ ਦੁਹਰਾਉਣ ਦਾ ਜਾਣ ਬੁੱਝ ਕੇ ਯਤਨ ਕੀਤਾ ਜਾ ਰਿਹਾ ਹੈ।

ਵੇਰਵੇ ਸਾਂਝੇ ਕਰਦਿਆਂ ਡਾ. ਦਲਜੀਤ ਸਿੰਘ ਚੀਮਾ ਨੇ ਦੱਸਿਆ ਕਿ ਸਰਕਾਰ ਨੇ ਦੱਸਿਆ ਸੀ ਕਿ 353 ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਤੇ ਇਹਨਾਂ ਵਿਚੋਂ 197 ਨੂੰ ਰਿਹਾਅ ਕਰ ਦਿੱਤਾ ਗਿਆ ਹੈ। ਉਹਨਾਂ ਕਿਹਾ ਕਿ ਸਰਕਾਰ ਨੇ ਇਹ ਵੀ ਸੰਕੇਤ ਦਿੱਤਾ ਸੀ ਕਿ 156 ਹੋਰ ਵਿਅਕਤੀਆਂ ਦੇ ਖਿਲਾਫ ਕੁਝ ਵੀ ਇਤਰਾਜ਼ਯੋਗ ਨਹੀਂ ਲੱਭਾ ਤੇ ਸਿਰਫ 40 ਵਿਅਕਤੀਆਂ ਦੇ ਖਿਲਾਫ ਗੰਭੀਰ ਕੇਸ ਪੈਂਡਿੰਗ ਹਨ। ਉਹਨਾਂ ਕਿਹਾ ਕਿ ਸਰਕਾਰ ਦੱਸੇ ਕਿ ਇਸਨੂੰ ਹੁਣ ਤੱਕ ਕੀ ਲੱਭਾ ਹੈ ਕਿਉਂਕਿ ਇਸਨੇ ਹੁਣ ਤੱਕ ਇਹੀ ਦੱਸਿਆ ਹੈ ਕਿ ਸਿਰਫ ਆਰਮਜ਼ ਐਕਟ ਤਹਿਤ ਕੇਸ ਦਰਜ ਕੀਤੇ ਗਏ ਹਨ।

ਸਰਕਾਰ ਨੂੰ ਪੰਜਾਬ ਤੇ ਪੰਜਾਬੀਆਂ ਦੀ ਬਦਨਾਮੀ ਕਰਨ ਤੋਂ ਗੁਰੇਜ਼ ਕਰਨ ਵਾਸਤੇ ਆਖਦਿਆਂ ਡਾ. ਚੀਮਾ ਨੇ ਕਿਹਾ ਕਿ ਸੂਬੇ ਤੋਂ ਪਹਿਲਾਂ ਹੀ ਉਦਯੋਗ ਬਾਹਰ ਜਾ ਰਿਹਾਹੈ। ਉਹਨਾਂ ਕਿਹਾ ਕਿ ਅਸੀਂ ਵੇਖਿਆ ਕਿ ਗੈਂਗਵਾਰ ਆਮ ਹੋ ਗਈ ਹੈ ਤੇ ਫਿਰੌਤੀਆਂ ਵਸੂਲੀਆਂ ਜਾ ਰਹੀਆਂ ਹਨ ਤੇ ਅਗਵਾਕਾਰੀ ਦੀਆਂ ਘਟਨਾਵਾਂ ਵਧੀਆਂ ਹਨ। ਉਹਨਾਂਕਿਹਾ ਕਿ ਸਿੱਧੂ ਮੂਸੇਵਾਲਾ ਵਰਗੇ ਗੰਭੀਰ ਮਾਮਲੇ ਵੀ ਪੂਰੀ ਤਰ੍ਹਾਂ ਹੱਲ ਨਹੀਂ ਕੀਤੇ ਗਏ। ਉਹਨਾਂ ਕਿਹਾ ਕਿ ਬਜਾਏ ਇਹ ਮਸਲੇ ਹੱਲ ਕਰਨ ਦੇ ਸਰਕਾਰ ਵੱਖਵਾਦ ਦੇ ਮਾਮਲੇ ’ਤੇ ਜਾਣ ਬੁੱਝ ਕੇ ਹਊਆ ਖੜ੍ਹਾ ਕਰ ਰਹੀਹੈ ਤਾਂ ਜੋਆਪਣੀਆਂ ਅਸਫਲਤਾਵਾਂ ’ਤੇ ਪਰਦੇ ਪਾ ਸਕੇ।

ਉਹਨਾਂ ਕਿਹਾ ਕਿ ਸੱਚਾਈ ਹਰਿਆਣਾ ਦੇ ਗ੍ਰਹਿ ਮੰਤਰੀ ਨੇ ਬਿਆਨ ਕੀਤੀਹੈ ਜਿਹਨਾਂ ਦੱਸਿਆ ਹੈ ਕਿ ਉਹਨਾਂ ਵੱਲੋਂ ਅੰਮ੍ਰਿਤਪਾਲ ਦੇ ਠਿਕਾਣੇ ਦੀ ਜਾਣਕਾਰੀ ਸਾਂਝੀ ਕਰਨ ਤੋਂ ਡੇਢ ਦਿਨ ਬਾਅਦ ਪੰਜਾਬ ਪੁਲਿਸ ਸ਼ਾਹਬਾਦ ਮੌਕੇ ’ਤੇ ਪਹੁੰਚੀ। ਉਹਨਾਂ ਕਿਹਾ ਕਿ ਪੰਜਾਬ ਪੁਲਿਸ ਆਪਣਾ ਕੰਮ ਕਰਨ ਵਿਚ ਨਾਕਾਮ ਰਹੀ ਹੈ ਜ਼ਦੋਂ ਕਿ ਹਰਿਆਣਾ ਪੁਲਿਸ ਨੂੰ ਆਪਣਾ ਕੰਮ ਸਹੀ ਤਰੀਕੇ ਕਰਨਾ ਚਾਹੀਦਾ ਸੀ ਪਰ ਇਸ ਮਾਮਲੇ ਵਿਚ ਵੀ ਫੇਲ੍ਹਹੋ ਗਈ।

ਇਸ ਦੌਰਾਨ ਲੀਗਲ ਸੈਲ ਦੇ ਚੇਅਰਮੈਨ ਅਰਸ਼ਦੀਪ ਸਿੰਘ ਕਲੇਰ ਨੇ ਦੱਸਿਆ ਕਿ ਆਪ ਸਰਕਾਰ ਨੇ ਗਲਤ ਦਾਅਵਾ ਕੀਤਾ ਹੈ ਕਿ ਉਸਨੇ 197 ਨੌਜਵਾਨ ਰਿਹਾਅ ਕਰ ਦਿੱਤੇ ਹਨ ਜਦੋਂ ਕਿ ਅਸਲੀਅਤ ਇਹ ਹੈ ਕਿ ਸਰਕਾਰ ਵੱਲੋਂ ਰੁਕਾਵਟਾਂ ਖੜ੍ਹੀਆਂ ਕਰਨ ਦੇ ਬਾਵਜੂਦ ਉਹਨਾਂ ਨੂੰ ਜ਼ਮਾਨਤ ’ਤੇ ਛੱਡਿਆ ਗਿਆਹੈ। ਉਹਨਾਂ ਦੱਸਿਆ ਕਿ ਅਕਾਲੀ ਦਲ ਦੇ ਲੀਗਲ ਸੈਲ ਨੇ ਵਿਦਿਆਰਥੀਆਂ ਸਮੇਤ 46 ਨੌਜਵਾਨ ਰਿਹਾਅ ਕਰਵਾਏ ਹਨ ਤੇ ਹੋਰ ਨੌਜਵਾਨਾਂ ਦੇ ਕੇਸਾਂ ਦੀ ਪੈਰਵੀ ਕਰ ਰਿਹਾ ਹੈ। ਸਰਦਾਰ ਕਲੇਰ ਨੇ ਇਹ ਵੀ ਦੱਸਿਆ ਕਿ ਬਹੁਤੇ ਨੌਜਵਾਨਾਂ ਨੂੰ ਤਾਂ ਸੋਸ਼ਲ ਮੀਡੀਆ ’ਤੇ ਪੋਸਟਾਂ ਸਾਂਝੀਆਂ ਕਰਨ ਜਾਂ ਫਿਰ ’ਦੀਵਾਨ’ ਵਿਚ ਹਾਜ਼ਰੀ ਲਾਉਣ ਲਈ ਗ੍ਰਿਫਤਾਰ ਕੀਤਾ ਗਿਆ ਹੈ ਜੋ ਕਿ ਬਹੁਤ ਹੀ ਨਿੰਦਣਯੋਗ ਹੈ।ਉਹਨਾਂ ਮੰਗ ਕੀਤੀ ਕਿ 197 ਨੌਜਵਾਨਾਂ ਦੇ ਖਿਲਾਫ ਪੈਂਡਿੰਗ ਕੇਸ ਤੁਰੰਤ ਵਾਪਸ ਲਏ ਜਾਣ।

ਇਸ ਦੌਰਾਨ ਅਕਾਲੀ ਦਲ ਨੇ ਮੀਡੀਆ ਦੀ ਆਵਾਜ਼ ਕੁਚਲਣ ਦੇ ਯਤਨਾਂ ਦੀ ਵੀ ਨਿਖੇਧੀ ਕੀਤੀ ਤੇ ਕਿਹਾ ਕਿਆਪ ਸਰਕਾਰ ਮੀਡੀਆ ਤੇ ਮੀਡੀਆ ਵਿਚ ਕੰਮ ਕਰਦੇ ਮੁਲਾਜ਼ਮਾਂ ਦੀ ਆਵਾਜ਼ ਰਾਸ਼ਟਰਵਾਦ ਦੀ ਆੜ ਵਿਚ ਦੱਬਣਾ ਚਾਹੁੰਦੀ ਹੈ। ਡਾ. ਚੀਮਾ ਨੇ ਇਸ ਗੱਲ ਵੀ ਨਿਖੇਧੀ ਕੀਤੀ ਕਿ ਖੱਟੜ ਕਲਾਂ ਵਿਖੇ ਸ਼ਹੀਦ ਭਗਤ ਸਿੰਘ ਦੇ ਪਿੰਡ ਵਿਚ ਸ਼ਹੀਦ ਏ ਆਜ਼ਮ ਦੀ ਤਸਵੀਰ ਹਟਾ ਕੇ ਮੁੱਖ ਮੰਤਰੀ ਦੀ ਤਸਵੀਰ ਲਗਾ ਦਿੱਤੀ ਗਈ ਹੈ। ਉਹਨਾਂ ਇਸ ਗੱਲ ਵੀ ਨਿਖੇਧੀ ਕੀਤੀ ਕਿ ਸਰਕਾਰ ਨੇ ਖੱਟਕੜ ਕਲਾਂ ਵਿਚ 10 ਬਿਸਤਰਿਆਂ ਦੇ ਹਸਪਤਾਲ ਨੂੰ ਮੁਹੱਲਾ ਕਲੀਨਿਕ ਬਣਾ ਦਿੱਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਫਿਲੀਪੀਨਜ਼ ‘ਚ ਜਲੰਧਰ ਦੇ ਜੋੜੇ ਦਾ ਕ+ਤ+ਲ: ਘਰ ‘ਚ ਵੜ ਕੇ ਦੋਵਾਂ ਨੂੰ ਮਾਰੀਆਂ ਗੋ+ਲੀ+ਆਂ, ਘਟਨਾ CCTV ‘ਚ ਕੈਦ