ਮਾਨ ਸਰਕਾਰ ਕਰਵਾਏਗੀ ਸਿੰਚਾਈ ਘੁਟਾਲੇ ਦੀ ਜਾਂਚ

ਚੰਡੀਗੜ੍ਹ, 15 ਸਤੰਬਰ 2022 – ਜਦੋਂ ਤੋਂ ਮਾਨ ਸਰਕਾਰ ਸੱਤਾ ‘ਚ ਆਈ ਹੈ ਉਹ ਉਦੋਂ ਤੋਂ ਹੀ ਪਿਛਲੀਆਂ ਸਰਕਾਰ ਸਮੇਂ ਹੋਏ ਕਿਸੇ ਨਾ ਕਿਸੇ ਘਪਲੇ ਦੀ ਜਾਂਚ ਕਰਵਾ ਰਹੀ ਹੈ। ਹੁਣ ਮਾਨ ਸਰਕਾਰ ਨੇ ਸਿੰਚਾਈ ਘੋਟਾਲੇ ਦੀ ਜਾਂਚ ਕਰਨ ਦਾ ਫੈਸਲਾ ਲਿਆ ਹੈ। ਮਾਨ ਸਰਕਾਰ ਇਸ ਦੀ ਜਾਂਚ ਵਿਜੀਲੈਂਸ ਤੋਂ ਕਰਵਾਏਗੀ।

ਤੁਹਾਨੂੰ ਦੱਸ ਦਈਏ ਕਿ ਇਹ ਸਿੰਚਾਈ ਘਪਲਾ ਅਕਾਲੀ-ਭਾਜਪਾ ਸਰਕਾਰ ਵੇਲੇ ਦਾ ਦੱਸਿਆ ਜਾ ਰਿਹਾ ਹੈ। ਮਾਨ ਸਰਕਾਰ ਦੋਸ਼ ਲਾ ਰਹੀ ਹੈ ਕਿ ਅਕਾਲੀ-ਭਾਜਪਾ ਸਰਕਾਰ ਸਮੇਂ ਸਿੰਚਾਈ ਵਿਭਾਗ ਵਿੱਚ ਕਰੋੜਾਂ ਰੁਪਏ ਦਾ ਘਪਲਾ ਹੋਇਆ ਸੀ।

ਇਸ ਮਾਮਲੇ ‘ਚ ਪੰਜਾਬ ਵਿਜੀਲੈਂਸ ਬਿਊਰੋ ਸੇਵਾਮੁਕਤ ਉੱਚ ਅਧਿਕਾਰੀਆਂ ਅਤੇ ਸਿਆਸਤਦਾਨਾਂ ਤੋਂ ਪੁੱਛਗਿੱਛ ਕਰ ਸਕਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸ਼੍ਰੋਮਣੀ ਕਮੇਟੀ ਚੋਣਾਂ ਲੜਨ ਲਈ ਰਾਜਨੀਤਿਕ ਪਾਰਟੀਆਂ ‘ਤੇ ਲੱਗੇ ਬੈਨ – ਸਹਿਜਧਾਰੀ ਸਿੱਖ ਪਾਰਟੀ

ਮਾਲਕਣ ਨੂੰ ਬੇਹੋਸ਼ ਕਰ ਨੌਕਰਾਣੀ 18 ਲੱਖ ਦੀ ਨਕਦੀ, ਗਹਿਣੇ ਤੇ ਆਈਫੋਨ ਚੋਰੀ ਕਰਕੇ ਫਰਾਰ