ਰਾਜਪਾਲ ਵੱਲੋਂ ਪੰਜਾਬ ਦੇ ਅਧਿਕਾਰੀਆਂ ਨੂੰ ਤਲਬ ਕਰਨਾ ਇੱਕ ਹੋਰ ਰਾਜਨੀਤਿਕ ਡਰਾਮਾ, ਕੈਪਟਨ-ਮੋਦੀ ਮਿਲਕੇ ਪੰਜਾਬੀਆਂ ਨੂੰ ਕਰ ਰਹੇ ਨੇ ਗੁੰਮਰਾਹ : ਭਗਵੰਤ ਮਾਨ

  • ਨਕਲੀ ਸ਼ਰਾਬ ਮਾਮਲੇ ਚ ਮੌਤਾਂ, ਐੱਸ ਸੀ ਸਕਾਲਰਸ਼ਿਪ, ਨਾਜਾਇਜ਼ ਮਾਈਨਿੰਗ ਅਤੇ ਹੋਰ ਮੁੱਦਿਆਂ ਤੇ ਗਵਰਨਰ ਨੇ ਕਦੀ ਕੈਪਟਨ ਕਿਉਂ ਨਹੀਂ ਪੁੱਛਿਆ
  • ਕਾਂਗਰਸੀਆਂ ਤੇ ਭਾਜਪਾਈਆਂ ਦੀਆਂ ਚਾਲਾਂ ਤੋਂ ਚੌਕਸ ਰਹਿਣ ਪੰਜਾਬ ਵਾਸੀ

ਚੰਡੀਗੜ੍ਹ, 3 ਜਨਵਰੀ 2021 – ਆਮ ਆਦਮੀ ਪਾਰਟੀ (ਆਪ) ਪੰਜਾਬ ਨੇ ਗਵਰਨਰ ਵੱਲੋਂ ਲਾਅ ਐਂਡ ਆਰਡਰ ਦਾ ਬਹਾਨਾ ਬਣਾ ਕੇ ਤਲਬ ਕੀਤੇ ਗਏ ਅਧਿਕਾਰੀਆਂ ਅਤੇ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੀਤੀ ਟਿੱਪਣੀ ਨੂੰ ਕਾਂਗਰਸ ਅਤੇ ਭਾਜਪਾ ਦੁਆਰਾਮਿਲ ਕੇ ਕਿਸਾਨ ਅੰਦੋਲਨ ਦਾ ਧਿਆਨ ਹਟਾਉਣ ਲਈ ਅਜਿਹੀਆਂ ਚਾਲਾਂ ਚੱਲਣ ਦਾ ਇਲਜ਼ਾਮ ਲਗਾਇਆ ਹੈ।

ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਸੂਬਾ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਕਿਹਾ ਕਿ ਅੱਜ ਹਰੇਕ ਪੰਜਾਬ ਵਾਸੀ ਕਿਸਾਨ ਅੰਦੋਲਨ ਨੂੰ ਆਪਣੇ ਢੰਗ ਨਾਲ ਸਮਰਥਨ ਕਰ ਰਿਹਾ ਹੈ। ਪ੍ਰੰਤੂ ਪੰਜਾਬ ਦੀ ਕੈਪਟਨ ਸਰਕਾਰ ਅਤੇ ਭਾਜਪਾ ਇਕ ਸੋਚੀ ਸਮਝੀ ਚਾਲ ਦੇ ਤਹਿਤ ਲੋਕਾਂ ਦਾ ਧਿਆਨ ਹਟਾਉਣਾ ਚਾਹੁੰਦੇ ਹਨ। ਉਨਾਂ ਕਿਹਾ ਕਿ ਮੋਦੀ ਦੀ ਨੀਤੀ ਉੱਤੇ ਚਲਦੇ ਹੋਏ ਪੰਜਾਬ ਦੇ ਗਵਰਨਰ ਕਿਸਾਨ ਅੰਦੋਲਨ ਤੋਂ ਪੰਜਾਬੀ ਵਾਸੀਆਂ ਦਾ ਧਿਆਨ ਭੜਕਾਉਣ ਲਈ ਐਨੀ ਗੰਭੀਰਤਾ ਦਿਖਾ ਰਹੇ ਹਨ, ਉਦੋਂ ਕਿਉਂ ਨਹੀਂ ਦਿਖਾਈ ਜਦੋਂ ਮਾਝੇ ਖੇਤਰ ਵਿੱਚ ਜ਼ਹਿਰੀਲੀ ਸ਼ਰਾਬ ਨਾਲ ਸਵਾ ਸੌ ਤੋਂ ਜ਼ਿਆਦਾ ਲੋਕਾਂ ਦੀ ਜਾਨ ਚਲੀ ਗਈ, ਜਦੋਂ ਐੱਸਸੀ ਸਕਾਲਰਸ਼ਿਪ ਨਾ ਮਿਲਣ ਕਾਰਨ ਸੈਂਕੜੇ ਨੌਜਵਾਨ ਸਿੱਖਿਆ ਤੋਂ ਵਾਂਝੇ ਰਹਿ ਜਾਂਦੇ ਹਨ, ਗਵਰਨਰ ਸਾਹਿਬ ਨੇ ਉਦੋਂ ਪੰਜਾਬ ਦੇ ਅਧਿਕਾਰੀਆਂ ਨੂੰ ਕਿਉਂ ਨਹੀਂ ਬੁਲਾਉਂਦੇ ਜਦੋਂ ਰੁਜ਼ਗਾਰ ਮੰਗਣ ਉੱਤੇ ਨੌਜਵਾਨ ਲੜਕੇ ਲੜਕੀਆਂ ਦੀ ਪੰਜਾਬ ਪੁਲਿਸ ਵੱਲੋਂ ਅੰਨੇਵਾਹ ਮਾਰਕੁੱਟ ਕੀਤੀ ਜਾਂਦੀ ਹੈ। ਉਨਾਂ ਕਿਹਾ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਪੰਜਾਬ ਦਾ ਕਿਸਾਨ ਆਪਣੀ ਹੋਂਦ ਬਚਾਉਣ ਲਈ ਦਿਨ ਰਾਤ ਸੜਕਾਂ ਉੱਤੇ ਅੰਦੋਲਨ ਕਰ ਰਿਹਾ ਹੈ, ਗਵਰਨਰ ਸਾਹਿਬ ਨੇ ਇਸ ਮੁੱਦੇ ਨੂੰ ਕੇਂਦਰ ਸਰਕਾਰ ਕੋਲ ਕਿਉਂ ਨਹੀਂ ਉਠਾਇਆ ਕਿ ਮੇਰੇ ਸੂਬੇ ਦੇ ਕਿਸਾਨ ਮੁਸੀਬਤ ਵਿੱਚ ਹਨ।

ਭਗਵੰਤ ਮਾਨ ਨੇ ਕੈਪਟਨ ਅਮਰਿੰਦਰ ਸਿੰਘ ਉੱਤੇ ਵਰਦਿਆਂ ਕਿਹਾ ਕਿ ਕੈਪਟਨ ਅੱਜ ਜੋ ਕਹਿ ਰਹੇ ਹਨ ਕਿ ਮੈਂ ਗ੍ਰਹਿ ਮੰਤਰੀ ਹਾਂ ਮੈਨੂੰ ਗਵਰਨਰ ਬੁਲਾਉਣ, ਪ੍ਰੰਤੂ ਕੈਪਟਨ ਹਰ ਫਰੰਟ ਉੱਤੇ ਫੇਲ ਹੋ ਚੁੱਕੇ ਹਨ। ਉਨਾਂ ਕਿਹਾ ਕਿ ਜਦੋਂ ਤੋਂ ਕੈਪਟਨ ਨੇ ਮੁੱਖ ਮੰਤਰੀ ਦੀ ਕੁਰਸੀ ਸੰਭਾਲੀ ਹੈ ਉਦੋਂ ਤੋਂ ਹੀ ਆਪਣੇ ਸ਼ਾਹੀ ਫਾਰਮ ਹਾਊਸ ਵਿੱਚੋਂ ਬਾਹਰ ਨਿਕਲਕੇ ਕਦੇ ਪੰਜਾਬ ਵਾਸੀਆਂ ਦੀ ਗੱਲ ਨਹੀਂ ਸੁਣੀ। ਉਨਾਂ ਕਿਹਾ ਕਿ ਕੈਪਟਨ ਅਮਰਿੰਦਰ ਹਰ ਫਰੰਟ ਉੱਤੇ ਫੇਲ ਹੋਇਆ ਤੇ ਹੁਣ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਬੜਕ ਮਾਰ ਰਿਹਾ ਹੈ।

ਉਨਾਂ ਕਿਹਾ ਕਿ ਭਾਜਪਾ ਅਤੇ ਕੈਪਟਨ ਸਰਕਾਰ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਲਈ ਫਰੈਂਡਲੀ ਮੈਚ ਖੇਡ ਰਹੀਆਂ ਤਾਂ ਜੋ ਲੋਕਾਂ ਦਾ ਧਿਆਨ ਇਸ ਪਾਸੇ ਕੀਤਾ ਜਾਵੇ। ਉਨਾਂ ਕਿਹਾ ਕਿ ਹੁਣ ਪੰਜਾਬ ਵਾਸੀ ਸਮਝ ਚੁੱਕੇ ਹਨ ਕਿ ਕਿਵੇਂ ਕਿਸਾਨ, ਮਜ਼ਦੂਰ, ਵਪਾਰੀ, ਕਾਰੋਬਾਰੀ ਦੇ ਦੁਸ਼ਮਣ ਮਿਲਕੇ ਘਟੀਆਂ ਚਾਲਾਂ ਚੱਲ ਰਹੇ ਹਨ। ਉਨਾਂ ਕਿਹਾ ਕਿ ਲੋਕਾਂ ਦੇ ਰੋਅ ਨੂੰ ਦੇਖਦੇ ਹੋਏ ਕਾਂਗਰਸੀਆਂ ਤੇ ਭਾਜਪਾਈਆਂ ਸਬਕ ਸਿੱਖਦੇ ਹੋਏ ਕੀਤੀਆਂ ਗਈਆਂ ਆਪਣੀਆਂ ਗਲਤੀਆਂ ਦੀ ਪੰਜਾਬ ਵਾਸੀਆਂ ਤੋਂ ਮੁਆਫੀ ਮੰਗਣ। ਉਨਾਂ ਪੰਜਾਬ ਵਾਸੀਆਂ ਨੂੰ ਅਪੀਲ ਕੀਤੀ ਕਿ ਕਿਸਾਨ ਅੰਦੋਲਨ ਨੂੰ ਫੇਲ ਕਰਨ ਲਈ ਕੈਪਟਨ-ਮੋਦੀ ਵੱਲੋਂ ਮਿਲਕੇ ਚੱਲੀਆਂ ਜਾ ਰਹੀਆਂ ਚਾਲਾਂ ਤੋਂ ਚੌਕਸ ਰਹਿਣ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਨੂੰ ਦਸੰਬਰ ਮਹੀਨੇ ਦੌਰਾਨ 1067.21 ਕਰੋੜ ਦਾ ਜੀ.ਐਸ.ਟੀ. ਮਾਲੀਆ ਹਾਸਲ ਹੋਇਆ, ਪਿਛਲੇ ਸਾਲ ਨਾਲੋਂ 5.77 ਫੀਸਦੀ ਇਜਾਫ਼ਾ

ਕੈਪਟਨ ਨੇ ਸੂਬੇ ਵਿੱਚ ਰਾਜਪਾਲ ਦੇ ਦਫਤਰ ਦੀ ਦੁਰਵਰਤੋਂ ਲਈ ਭਾਜਪਾ ਨੂੰ ਭੰਡਿਆ