ਗੁਰਪਤਵੰਤ ਪੰਨੂ ਦੀ ਮਾਨਸਿਕ ਹਾਲਤ ਠੀਕ ਨਹੀਂ, ਉਸਨੂੰ ਇਲਾਜ ਦੀ ਲੋੜ – ਡਾ. ਰਵਜੋਤ ਸਿੰਘ

  • ਭਗੌੜਾ ਹੈ ਪੰਨੂ, ਉਹ ਅਮਰੀਕਾ ਅਤੇ ਕੈਨੇਡਾ ਵਿੱਚ ਵੀ ਅੰਡਰਗਰਾਊਂਡ ਹੈ, ਏਜੰਸੀਆਂ ਉਸਦਾ ਪਤਾ ਲਗਾਉਣ ਵਿੱਚ ਅਸਮਰੱਥ ਹਨ – ਡਾ. ਰਾਜਕੁਮਾਰ ਚੱਬੇਵਾਲ
  • ਡਾ. ਚੱਬੇਵਾਲ ਦਾ ਗੁਰਪਤਵੰਤ ਪੰਨੂ ਨੂੰ ਖੁੱਲ੍ਹਾ ਚੈਲੇਂਜ – “ਹਿੰਮਤ ਹੈ, ਤਾਂ ਵਿਦੇਸ਼ੀ ਧਰਤੀ ‘ਤੇ ਵੀ ਭਾਰਤੀਆਂ ਸਾਹਮਣੇ ਦੇ ਕੇ ਦੇਖੇ ਆਪਣੇ ਭੜਕਾਊ ਬਿਆਨ

ਚੰਡੀਗੜ੍ਹ/ਹੁਸ਼ਿਆਰਪੁਰ , 11 ਅਪ੍ਰੈਲ 2025 – ਆਮ ਆਦਮੀ ਪਾਰਟੀ (ਆਪ) ਦੇ ਆਗੂਆਂ ਨੇ ਖਾਲਿਸਤਾਨੀ ਸਮਰਥਕ ਗੁਰਪਤਵੰਤ ਪੰਨੂ ਵੱਲੋਂ ਸੰਵਿਧਾਨ ਨਿਰਮਾਤਾ ਬਾਬਾ ਸਾਹਿਬ ਡਾ. ਭੀਮ ਰਾਓ ਅੰਬੇਡਕਰ ਬਾਰੇ ਕੀਤੀ ਗਈ ਅਪਮਾਨਜਨਕ ਟਿੱਪਣੀ ਦੀ ਨਿੰਦਾ ਕੀਤੀ ਅਤੇ ਕਿਹਾ ਕਿ ਉਸ ਦਾ ਉਦੇਸ਼ ਪੰਜਾਬ ਦੇ ਲੋਕਾਂ ਵਿੱਚ ਵੰਡ ਪਾਉਣਾ ਹੈ।

ਵੀਰਵਾਰ ਨੂੰ ‘ਆਪ’ ਨੇਤਾ ਅਤੇ ਕੈਬਨਿਟ ਮੰਤਰੀ ਡਾ. ਰਵਜੋਤ ਸਿੰਘ ਅਤੇ ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਹੁਸ਼ਿਆਰਪੁਰ ਵਿੱਚ ਇਸ ਮੁੱਦੇ ‘ਤੇ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ। ਉਨ੍ਹਾਂ ਨਾਲ ‘ਆਪ’ ਵਿਧਾਇਕ ਜਸਵੀਰ ਸਿੰਘ ਰਾਜਾ ਗਿੱਲ ਅਤੇ ਬ੍ਰਹਮ ਸ਼ੰਕਰ ਜਿੰਪਾ ਵੀ ਮੌਜੂਦ ਸਨ।

ਡਾ. ਰਵਜੋਤ ਸਿੰਘ ਨੇ ਕਿਹਾ ਕਿ ਗੁਰਪਤਵੰਤ ਪੰਨੂ ਪੰਜਾਬ ਦੇ ਲੋਕਾਂ ਵਿੱਚ ਫੁੱਟ ਪਾਉਣਾ ਚਾਹੁੰਦਾ ਹੈ ਪਰ ਉਹ ਇਸ ਵਿੱਚ ਸਫਲ ਨਹੀਂ ਹੋ ਸਕਦਾ। ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕ ਸਮਝਦਾਰ ਹਨ। ਉਹ ਅਜਿਹੀਆਂ ਚਾਲਾਂ ਨੂੰ ਸਮਝਦੇ ਹਨ। ਪੰਜਾਬੀ ਅਜਿਹੀਆਂ ਘਟਨਾਵਾਂ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰ ਸਕਦੇ।

ਉਨ੍ਹਾਂ ਕਿਹਾ ਕਿ ਇਸ ਘਟਨਾ ਨੇ ਸਾਡੇ ਦਲਿਤ ਭਾਈਚਾਰੇ ਸਮੇਤ ਲੱਖਾਂ ਲੋਕਾਂ ਨੂੰ ਠੇਸ ਪਹੁੰਚਾਈ ਹੈ ਜੋ ਬਾਬਾ ਸਾਹਿਬ ਵਿੱਚ ਵਿਸ਼ਵਾਸ ਰੱਖਦੇ ਹਨ। ਅਸੀਂ ਪੰਨੂ ਨੂੰ ਇਹ ਸੁਨੇਹਾ ਦੇਣਾ ਚਾਹੁੰਦੇ ਹਾਂ ਕਿ ਉਸਨੂੰ ਅਜਿਹੀਆਂ ਗਤੀਵਿਧੀਆਂ ਬੰਦ ਕਰ ਦੇਣੀਆਂ ਚਾਹੀਦੀਆਂ ਹਨ। ਉਨ੍ਹਾਂ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਉਹ ਮਾਨਸਿਕ ਤੌਰ ‘ਤੇ ਪਰੇਸ਼ਾਨ ਹੈ ਅਤੇ ਜੇਕਰ ਧਰਤੀ ‘ਤੇ ਉਸ ਦਾ ਕੋਈ ਸ਼ੁਭਚਿੰਤਕ ਹੈ ਤਾਂ ਮੈਂ ਉਸ ਨੂੰ ਅਪੀਲ ਕਰਦਾ ਹਾਂ ਕਿ ਉਹ ਪੰਨੂ ਦੇ ਦਿਮਾਗ ਦਾ ਇਲਾਜ ਕਰਵਾਏ।

ਸੰਸਦ ਮੈਂਬਰ ਡਾ. ਰਾਜਕੁਮਾਰ ਚੱਬੇਵਾਲ ਨੇ ਕਿਹਾ ਕਿ ਪੰਨੂ ਦੀ ਟਿੱਪਣੀ ਬਹੁਤ ਹੀ ਨਿੰਦਣਯੋਗ ਹੈ। ਸਾਡੇ ਗੁਰੂਆਂ, ਸੰਤਾਂ ਅਤੇ ਪੈਗੰਬਰਾਂ ਨੇ ਮਨੁੱਖਤਾ ਅਤੇ ਏਕਤਾ ਦੀ ਗੱਲ ਕੀਤੀ ਹੈ। ਅਜਿਹੀਆਂ ਟਿੱਪਣੀਆਂ ਕੋਈ ਧਾਰਮਿਕ ਵਿਅਕਤੀ ਤਾਂ ਦੂਰ, ਆਮ ਵਿਅਕਤੀ ਵੀ ਨਹੀਂ ਕਰਦਾ ਹੈ। ਇਨ੍ਹਾਂ ਲੋਕਾਂ ਦਾ ਸਿਰਫ਼ ਇੱਕ ਹੀ ਮਕਸਦ ਹੈ, ਪੰਜਾਬ ਵਿੱਚ ਵੰਡ ਪਾ ਕੇ ਆਪਣੀ ਘਟੀਆ ਰਾਜਨੀਤੀ ਨੂੰ ਚਮਕਾਉਣਾ।।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਭੀਮ ਰਾਓ ਨੇ ਨਾ ਸਿਰਫ਼ ਦਲਿਤਾਂ ਨੂੰ ਸੰਵਿਧਾਨਕ ਅਧਿਕਾਰ ਦਿੱਤੇ, ਸਗੋਂ ਸੰਵਿਧਾਨ ਰਾਹੀਂ ਉਨ੍ਹਾਂ ਨੇ ਔਰਤਾਂ, ਘੱਟ ਗਿਣਤੀਆਂ ਸਮੇਤ ਸਾਰੇ ਪਛੜੇ ਲੋਕਾਂ ਨੂੰ ਸੰਵਿਧਾਨਕ ਅਧਿਕਾਰ ਦਿੱਤੇ। ਜੇਕਰ ਅੱਜ ਸੰਵਿਧਾਨ ਨਾ ਹੁੰਦਾ, ਤਾਂ ਸ਼ਾਇਦ ਦੇਸ਼ ਵਿੱਚ ਲੋਕਤੰਤਰ ਨਾ ਹੁੰਦਾ।

ਡਾ. ਚੱਬੇਵਾਲ ਨੇ ਕਿਹਾ ਕਿ ਪੰਨੂ ਪੂਰੀ ਤਰ੍ਹਾਂ ਭਗੌੜਾ ਹੈ। ਉਹ ਨਾ ਸਿਰਫ਼ ਭਾਰਤ ਵਿੱਚ, ਸਗੋਂ ਅਮਰੀਕਾ ਅਤੇ ਕੈਨੇਡਾ ਵਿੱਚ ਵੀ ਇੱਕ ਭਗੌੜੇ ਵਾਂਗ ਰਹਿੰਦਾ ਹੈ। ਉਹ ਉੱਥੇ ਵੀ ਅੰਡਰਗਰਾਊਂਡ ਹੈ। ਏਜੰਸੀਆਂ ਉਸਦਾ ਪਤਾ ਲੱਭਣ ਵਿੱਚ ਅਸਮਰੱਥ ਹਨ। ਡਾ. ਚੱਬੇਵਾਲ ਨੇ ਪੰਨੂ ਨੂੰ ਚੁਣੌਤੀ ਦਿੰਦੇ ਹੋਏ ਕਿਹਾ ਕਿ ਜੇਕਰ ਉਸ ਵਿੱਚ ਹਿੰਮਤ ਹੈ ਤਾਂ ਪੰਜਾਬ ਆਵੇ ਨਹੀਂ ਤਾਂ ਵਿਦੇਸ਼ੀ ਧਰਤੀ ‘ਤੇ ਭਾਰਤੀ ਲੋਕਾਂ ਦੇ ਸਾਹਮਣੇ ਇਹ ਬਿਆਨ ਦੇਵੇ। ਫਿਰ ਤੁਹਾਨੂੰ ਪਤਾ ਲੱਗੇਗਾ ਕਿ ਭੀਮ ਰਾਓ ਅੰਬੇਡਕਰ ਕੌਣ ਹੈ।

‘ਆਪ’ ਨੇਤਾ ਨੇ ਕਿਹਾ ਕਿ 14 ਅਪ੍ਰੈਲ ਨੂੰ ਬਾਬਾ ਸਾਹਿਬ ਦੀ।ਜਯੰਤੀ ‘ਤੇ, ਆਮ ਆਦਮੀ ਪਾਰਟੀ ਦੇ ਸਾਰੇ ਵਰਕਰ ਅਤੇ ਆਗੂ ਝੰਡਿਆਂ ਅਤੇ ਡੰਡਿਆਂ ਨਾਲ ਉਨ੍ਹਾਂ ਦੀਆਂ ਮੂਰਤੀਆਂ ਦੀ ਰੱਖਿਆ ਕਰਨਗੇ ਅਤੇ ਅਜਿਹੇ ਸ਼ਰਾਰਤੀ ਅਨਸਰਾਂ ਨੂੰ ਢੁਕਵਾਂ ਜਵਾਬ ਦੇਣਗੇ।

ਡਾ. ਚੱਬੇਵਾਲ ਨੇ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਵਿਦੇਸ਼ ਮੰਤਰੀ ਡਾ. ਐਸ ਜੈਸ਼ੰਕਰ ਨੂੰ ਅਪੀਲ ਕੀਤੀ ਕਿ ਗੁਰਪਤਵੰਤ ਪੰਨੂ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਤਹਿਤ ਭਾਰਤ ਲਿਆਂਦਾ ਜਾਵੇ ਅਤੇ ਉਸ ਵਿਰੁੱਧ ਸਖ਼ਤ ਕਾਰਵਾਈ ਕੀਤੀ ਜਾਵੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਕੈਬਨਿਟ ਮੀਟਿੰਗ ਅੱਜ, ਲਏ ਜਾ ਸਕਦੇ ਨੇ ਵੱਡੇ ਫ਼ੈਸਲੇ

‘ਯੁੱਧ ਨਸ਼ਿਆਂ ਵਿਰੁੱਧ’: 41 ਦਿਨਾਂ ਵਿੱਚ 3279 ਕੇਸ ਦਰਜ਼, 5537 ਗ੍ਰਿਫ਼ਤਾਰ – ਹਰਪਾਲ ਚੀਮਾ