- ਰਾਜੋਆਣਾ ਨੇ ਜਜ਼ਬਾਤੀ ਹੋਕੇ ਆਪਣੀਆਂ ਭਾਵਨਾਵਾਂ ਨੂੰ ਕੀਤਾ ਉਜਾਗਰ ਐਸਜੀਪੀਸੀ ‘ਤੇ ਵੀ ਜਤਾਇਆ ਰੋਸ
ਪਟਿਆਲਾ, 2 ਮਈ 2025 – ਪਟਿਆਲਾ ਜੇਲ੍ਹ ਵਿੱਚ ਬਲਵੰਤ ਸਿੰਘ ਰਾਜੋਆਣਾ ਨਾਲ ਮੁਲਾਕਾਤ ਕਰਨ ਲਈ ਪਹੁੰਚੇ ਗੁਰਦੁਆਰਾ ਸ਼੍ਰੋਮਣੀ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਮੁਲਾਕਾਤ ਕਰਕੇ ਪਰਤਣ ਤੋਂ ਬਾਅਦ ਪੱਤਰਕਾਰਾਂ ਨੂੰ ਜਾਣਕਾਰੀ ਦਿੰਦੇ ਹੋਏ ਦੱਸਿਆ ਕੀ ਬਲਵੰਤ ਸਿੰਘ ਰਾਜੋਵਾਣਾ ਨੇ ਜਜ਼ਬਾਤੀ ਹੋ ਕੇ ਆਪਣੀਆਂ ਭਾਵਨਾਵਾਂ ਨੂੰ ਉਜਾਗਰ ਕੀਤਾ ਹੈ ਅਤੇ ਉਸ ਨੇ ਗੁਰਦੁਆਰਾ ਸ਼੍ਰੋਮਣੀ ਪੰਥਕ ਕਮੇਟੀ ਤੇ ਰੋਸ ਵੀ ਜਤਾਇਆ ਹੈ।
ਧਾਮੀ ਨੇ ਕਿਹਾ ਕਿ ਰਾਜੋਆਣਾ ਨੇ ਮੁਲਾਕਾਤ ਲਈ ਪੱਤਰ ਲਿਖਿਆ ਸੀ ਅਤੇ ਉਹ ਅੱਜ ਪਟਿਆਲਾ ਜੇਲ੍ਹ ਵਿੱਚ ਉਹਨਾਂ ਨਾਲ ਮੁਲਾਕਾਤ ਕਰਨ ਲਈ ਆਏ ਸਨ। ਉਹਨਾਂ ਬਲਵੰਤ ਸਿੰਘ ਰਾਜੋਵਾਣਾ ਦੇ ਕੇਸ ਨੂੰ ਦੁਹਰਾਉਂਦਿਆਂ ਦੱਸਿਆ ਕਿ 2007 ਵਿੱਚ ਕਿਵੇਂ ਉਹਨਾਂ ਅਤੇ ਉਹਨਾਂ ਦੇ ਸਾਥੀਆਂ ਨੂੰ ਕੋਰਟ ਦੇ ਇਸ ਫੈਸਲੇ ਮੁਤਾਬਿਕ ਫਾਂਸੀ ਦੀ ਸਜ਼ਾ ਸੁਣਾਈ ਗਈ ਸੀ ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਅਤੇ ਡੱਟ ਕੇ ਇਸ ਫਾਂਸੀ ਦਾ ਵਿਰੋਧ ਕੀਤਾ ਗਿਆ ਸੀ, ਐਸਜੀਪੀਸੀ ਵੱਲੋਂ ਪਟੀਸ਼ਨ ਪਾਈ ਗਈ ਸੀ, ਪਰ ਸਾਨੂੰ ਅਫਸੋਸ ਨਾਲ ਕਹਿਣਾ ਪੈ ਰਿਹਾ ਹੈ ਕਿ 14 ਸਾਲ ਬੀਤਣ ਤੋਂ ਬਾਅਦ ਵੀ ਉਸ ਤੇ ਕੋਈ ਵੀ ਠੋਸ ਫੈਸਲਾ ਅਮਲ ਵਿੱਚ ਨਹੀਂ ਲਿਆਂਦਾ ਗਿਆ। 2022 ਵਿਚ ਫੇਰ ਨਿਪਟਾਰਾ ਕਰਨ ਲਈ ਮੁੜ ਸੁਪਰੀਮ ਕੋਰਟ ਵੱਲ ਰੁੱਖ ਕੀਤਾ ਸੀ ਪਰ ਕੇਂਦਰ ਨੇ ਕੋਈ ਵੀ ਰਾਹ ਪਧਰਾ ਨਹੀਂ ਕੀਤਾ।
ਮੁਲਾਕਾਤ ਵਿੱਚ ਜੋ ਵਾਰਤਾਲਾਪ ਹੋਈ ਉਸ ਵਿੱਚ ਰਾਜੋਆਣਾ ਨੇ ਆਪਣੀ ਭਾਵਨਾ ਜਾਹਿਰ ਕਰਦੇ ਕਿਹਾ ਕਿ ਗੁਰਦੁਆਰਾ ਸ਼੍ਰੋਮਣੀ ਪੰਥਕ ਕਮੇਟੀ ਇਹ ਨਿਪਟਾਰਾ ਕਿਉਂ ਨਹੀਂ ਕਰਵਾ ਸਕੀ, ਮੈਨੂੰ ਤੁਹਾਡੇ ਤੇ ਰੋਸ ਹੈ। ਧਾਮੀ ਨੇ ਇਹ ਵੀ ਕਿਹਾ ਕਿ ਅਸੀਂ 11 ਮੈਂਬਰੀ ਕਮੇਟੀ ਵੀ ਬਣਾਈ ਸੀ ਅਤੇ ਇੱਕ ਪੰਜ ਮੈਂਬਰੀ ਕਮੇਟੀ ਵੀ ਇਸ ਮਾਮਲੇ ਲਈ ਗਠਨ ਕੀਤੀ ਸੀ ਦੋ ਵਾਰ ਸੁਪਰੀਮ ਕੋਰਟ ਵਿੱਚ ਲਾਈ ਪਟੀਸ਼ਨ ਦੀ ਨਿਰਾਸ਼ਾ ਤੇ ਬੋਲਦਿਆਂ ਧਾਮੀ ਕਹੇ ਗਏ ਕੀ ਅਸੀਂ ਬੈਠ ਕੇ ਇਸ ਤੇ ਮੁੜ ਚਰਚਾ ਕਰਾਂਗੇ ਅਤੇ ਇਸ ਮੁਲਾਕਾਤ ਵਿੱਚ ਜੋ ਗੱਲਬਾਤ ਹੋਈ ਹੈ, ਸ੍ਰੀ ਅਕਾਲ ਤਖਤ ਸਾਹਿਬ ਅੱਗੇ ਵੀ ਰੱਖਾਂਗੇ। ਪਾਣੀਆਂ ਦੇ ਮੁੱਦੇ ਦੇ ਸਵਾਲ ਵਿੱਚ ਉਹਨਾਂ ਨੇ ਕਿਹਾ ਕਿ ਇਹ ਸਿਆਸੀ ਮੁੱਦਾ ਹੈ ਉਹ ਇਸ ਵਿਸ਼ੇ ਤੇ ਗੱਲ ਨਹੀਂ ਕਰਨਗੇ।

