ਹਰਪਾਲ ਚੀਮਾ ਵੱਲੋਂ ਪਾਰਦਰਸ਼ਤਾ, ਕਾਰਜ਼ਕੁਸ਼ਲਤਾ ਵਧਾਉਣ ਅਤੇ ਪੈਨਸ਼ਨਰਾਂ ਦੀ ਸਹੂਲਤ ਲਈ ਆਈ.ਟੀ. ਅਧਾਰਤ ਵਿੱਤੀ ਮਾਡਿਊਲਾਂ ਦਾ ਉਦਘਾਟਨ

ਚੰਡੀਗੜ੍ਹ, 18 ਫਰਵਰੀ 2025 – ਪੰਜਾਬ ਦੇ ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਡਿਜੀਟਲ ਟਰਾਂਸਫਰਮੇਸ਼ਨ ਵੱਲ ਇੱਕ ਮਹੱਤਵਪੂਰਨ ਕਦਮ ਚੁੱਕਦਿਆਂ ਅੱਜ ਇਥੇ ਤਿੰਨ ਮਹੱਤਵਪੂਰਨ ਆਈ.ਟੀ. ਅਧਾਰਿਤ ਵਿੱਤੀ ਮਾਡਿਊਲਾਂ ਦਾ ਉਦਘਾਟਨ ਕੀਤਾ, ਜਿਸਦਾ ਉਦੇਸ਼ ਸੂਬੇ ਵਿੱਚ ਵਿੱਤੀ ਪਾਰਦਰਸ਼ਤਾ ਅਤੇ ਕੁਸ਼ਲਤਾ ਨੂੰ ਵਧਾਉਣ ਦੇ ਨਾਲ-ਨਾਲ ਪੈਨਸ਼ਨਰਾਂ ਦੀ ਭਲਾਈ ਨੂੰ ਯਕੀਨੀ ਬਣਾਉਣਾ ਹੈ।

ਪੈਨਸ਼ਨਰ ਸੇਵਾ ਪੋਰਟਲ (ਪੀਐਸਪੀ) ਦਾ ਉਦਘਾਟਨ ਕਰਦਿਆਂ ਵਿੱਤ ਮੰਤਰੀ ਨੇ ਪੰਜਾਬ ਸਰਕਾਰ ਦੀ ਆਪਣੇ ਪੈਨਸ਼ਨਰਾਂ ਪ੍ਰਤੀ ਅਟੁੱਟ ਵਚਨਬੱਧਤਾ ਨੂੰ ਜਾਹਰ ਕੀਤਾ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਇਹ ਡਿਜੀਟਲ ਪਲੇਟਫਾਰਮ ਪੈਨਸ਼ਨ ਨਾਲ ਸਬੰਧਤ ਸੇਵਾਵਾਂ ਲਈ ਤਿਆਰ ਕੀਤਾ ਗਿਆ ਹੈ। ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਇਹ ਪੋਰਟਲ ਖ਼ਜ਼ਾਨੇ ਤੋਂ ਬੈਂਕਾਂ ਤੱਕ ਪੈਨਸ਼ਨ ਅਦਾਇਗੀ ਦੇ ਕੇਸਾਂ ਦੀ ਨਿਰਵਿਘਨ ਪ੍ਰਕਿਰਿਆ ਦੀ ਸਹੂਲਤ ਦੇਵੇਗਾ, ਪੈਨਸ਼ਨ ਅਦਾਇਗੀਆਂ ਵਿੱਚ ਦੇਰੀ ਨੂੰ ਘਟਾਏਗਾ, ਰੀਅਲ-ਟਾਈਮ ਕੇਸ ਟ੍ਰੈਕਿੰਗ ਅਤੇ ਸ਼ਿਕਾਇਤਾਂ ਨੂੰ ਸੁਚਾਰੂ ਢੰਗ ਨਾਲ ਨਿਪਟਾਉਣ ਨੂੰ ਯਕੀਨੀ ਬਣਾਏਗਾ।

ਵਿੱਤ ਮੰਤਰੀ ਚੀਮਾ ਨੇ ਗੈਰ-ਖਜ਼ਾਨਾ ਏਕੀਕ੍ਰਿਤ ਵਿੱਤੀ ਪ੍ਰਬੰਧਨ ਸਿਸਟਮ (ਐਨ.ਟੀ.-ਆਈ.ਐਫ.ਐਮ.ਐਸ) ਦਾ ਵੀ ਉਦਘਾਟਨ ਕੀਤਾ, ਜੋ ਕਿ ਜੰਗਲਾਤ ਅਤੇ ਵਰਕਸ ਵਿਭਾਗਾਂ ਦੁਆਰਾ ਪ੍ਰਬੰਧਿਤ ਜਮ੍ਹਾ ਕੰਮਾਂ ਦੀ ਲੇਖਾ ਪ੍ਰਕਿਰਿਆ ਨੂੰ ਸੁਚਾਰੂ ਬਣਾਉਣ ਲਈ ਇੱਕ ਮੋਹਰੀ ਗੈਰ-ਖਜ਼ਾਨਾ ਲੇਖਾ ਪ੍ਰਣਾਲੀ ਹੈ। ਉਨ੍ਹਾਂ ਐਨ.ਟੀ.-ਆਈ.ਐਫ.ਐਮ.ਐਸ ਦੇ ਫਾਇਦਿਆਂ ਦੀ ਰੂਪ ਰੇਖਾ ਦੱਸਦਿਆਂ ਕਿਹਾ ਕਿ ਇਹ ਮਾਡਿਊਲ ਨੂੰ ਖਜ਼ਾਨੇ ਰਾਹੀਂ ਨਾ ਹੋਣ ਵਾਲੇ ਖਰਚਿਆਂ ਅਤੇ ਪ੍ਰਾਪਤੀਆਂ ਲਈ ਤਿਆਰ ਕੀਤਾ ਗਿਆ ਹੈ। ਵਿੱਤ ਮੰਤਰੀ ਨੇ ਕਿਹਾ ਕਿ ਇਹ ਮੋਡੀਊਲ ਪਾਰਦਰਸ਼ਤਾ, ਮਹੀਨਾਵਾਰ ਖਾਤਿਆਂ ਨੂੰ ਏਜੀ ਦਫ਼ਤਰ ਵਿਖੇ ਪੇਸ਼ ਕਰਨ ਅਤੇ ਕੰਪਾਈਲੇਸ਼ਨ ਨੂੰ ਯਕੀਨੀ ਬਨਾਉਂਦੇ ਹੋਏ ਸਬ-ਮੌਡਿਊਲਾਂ ਜਿਵੇਂ ਕਿ ਐਨ.ਟੀ.-ਐਮ.ਆਈ.ਐਸ, ਐਨ.ਟੀ.-ਅਕਾਊਂਟਿੰਗ, ਐਨ.ਟੀ-ਬਿਲਿੰਗ, ਅਤੇ ਐਨ.ਟੀ-ਰਸੀਦ ਦੁਆਰਾ ਸਹੀ ਰਿਪੋਰਟਿੰਗ ਨਾਲ ਬਿਹਤਰ ਫੈਸਲੇ ਲੈਣ ਵਿੱਚ ਸੁਧਾਰ ਕਰੇਗਾ।

ਐਸ.ਐਨ.ਏ- ਸਪਰਸ਼, ਕੇਂਦਰੀ ਸਪਾਂਸਰਡ ਸਕੀਮਾਂ ਲਈ ਇੱਕ ਨਵੀਂ ਫੰਡ ਪ੍ਰਵਾਹ ਵਿਧੀ ਦਾ ਉਦਘਾਟਨ ਕਰਦੇ ਹੋਏ, ਜਿਸ ਵਿੱਚ ਐਫ.ਐਮ.ਐਸ, ਸਟੇਟ ਆਈ.ਐਫ.ਐਮ.ਐਸ, ਅਤੇ ਆਰ.ਬੀ.ਆਈ ਦੇ ਈ-ਕੁਬੇਰ ਸਿਸਟਮ ਦੇ ਏਕੀਕ੍ਰਿਤ ਢਾਂਚੇ ਰਾਹੀਂ ਲਾਭਪਾਤਰੀਆਂ ਨੂੰ ਰੀਅਲ-ਟਾਈਮ ਫੰਡ ਟ੍ਰਾਂਸਫਰ ਕਰਨਾ ਸ਼ਾਮਲ ਹੈ, ਵਿੱਤ ਮੰਤਰੀ ਨੇ ਕਿਹਾ ਕਿ ਇਹ ਵਿਧੀ ਬੈਂਕ ਖਾਤਿਆਂ ਵਿੱਚ ਸਟੇਟ ਫੰਡਾਂ ਦੀ ਪਾਰਕਿੰਗ ਨੂੰ ਰੋਕੇਗਾ, ਕਰਜੇ ‘ਤੇ ਫਲੋਟ ਦੀ ਲਾਗਤ ਨੂੰ ਘਟਾਏਗਾ ਅਤੇ ਰਾਜ ਪੱਧਰ ‘ਤੇ ਨਕਦ ਪ੍ਰਬੰਧਨ ਦੀ ਕੁਸ਼ਲਤਾ ਵਿੱਚ ਸੁਧਾਰ ਕਰੇਗਾ। ਉਨ੍ਹਾਂ ਕਿਹਾ ਕਿ ਪੰਜਾਬ ਨੂੰ ਅਕਤੂਬਰ 2024 ਵਿੱਚ ਐਸ.ਐਨ.ਏ- ਸਪਰਸ਼ ਲਾਗੂ ਕਰਨ ਲਈ ਚੁਣੇ ਗਏ ਰਾਜਾਂ ਦੀ ਸੂਚੀ ਵਿੱਚ ਸ਼ਾਮਲ ਕੀਤਾ ਗਿਆ ਸੀ ਅਤੇ ਰਣਨੀਤਕ ਯਤਨਾਂ ਰਾਹੀਂ ਵਿੱਤ ਵਿਭਾਗ ਨੇ 31 ਜਨਵਰੀ, 2025 ਤੱਕ ਸਫਲਤਾਪੂਰਵਕ 09 ਕੇਂਦਰੀ ਸਪਾਂਸਰਡ ਸਕੀਮਾਂ ਨੂੰ ਸਫਲਤਾਪੂਰਵਕ ਆਨਬੋਰਡ ਕੀਤਾ ਹੈ, ਜਿਸ ਨਾਲ ਰਾਜ ਭਾਰਤ ਸਰਕਾਰ ਤੋਂ 400 ਕਰੋੜ ਰੁਪਏ ਦੀ ਪ੍ਰੋਤਸਾਹਨ ਰਕਮ ਪ੍ਰਾਪਤ ਕਰਨ ਦਾ ਦਾਵੇਦਾਰ ਬਣ ਸਕਿਆ ਹੈ।

ਸਮਾਗਮ ਦੇ ਅੰਤ ਵਿੱਚ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਖਜ਼ਾਨਾ ਅਤੇ ਲੇਖਾ, ਐਨ.ਆਈ.ਸੀ, ਅਤੇ ਪੀ.ਐਮ.ਐਫ.ਐਸ ਟੀਮ ਦੇ ਸਬੰਧਤ ਅਧਿਕਾਰੀਆਂ ਨੂੰ ਇਹਨਾਂ ਮਹੱਤਵਪੂਰਨ ਮੀਲ ਪੱਥਰਾਂ ਨੂੰ ਪ੍ਰਾਪਤ ਕਰਨ ਲਈ ਅਣਥੱਕ ਯਤਨਾਂ ਵਾਸਤੇ ਪ੍ਰਸੰਸਾ ਕਰਦਿਆਂ ਤਹਿ ਦਿਲੋਂ ਵਧਾਈ ਦਿੱਤੀ।

ਇਸ ਮੌਕੇ ਹੋਰਨਾਂ ਤੋਂ ਇਲਾਵਾ ਪ੍ਰਮੁੱਖ ਸਕੱਤਰ ਵਿੱਤ ਅਜੋਏ ਕੁਮਾਰ ਸਿਨਹਾ, ਸਕੱਤਰ ਖਰਚਾ ਵਿਜੇ ਨਾਮਦੇਓਰਾਓ ਜ਼ਾਦੇ, ਡਾਇਰੈਕਟਰ ਖਜ਼ਾਨਾ ਤੇ ਲੇਖਾ ਮੁਹੰਮਦ ਤਇਅਬ, ਡਿਪਟੀ ਅਕਾਊਂਟੈਂਟ ਜਨਰਲ ਰਵੀ ਨੰਦਨ ਗਰਗ, ਡਿਪਟੀ ਅਕਾਊਂਟੈਂਟ ਜਨਰਲ ਮਨੀਸ਼ਾ ਤੂਰ, ਐਡੀਸ਼ਨਲ ਡਾਇਰੈਕਟਰ ਟੀ ਐਂਡ ਏ ਸਿਮਰਜੀਤ ਕੌਰ ਅਤੇ ਰਿਜਨਲ ਡਾਇਰੈਕਟਰ ਆਰਬੀਆਈ ਵਿਵੇਕ ਸ੍ਰੀਵਾਸਤਵ ਵੀ ਮੌਜੂਦ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਨੇ ਮਿਸ਼ਨ ਜੀਵਨਜੋਤ ਅਤੇ ਬੇਸਹਾਰਾ ਬੱਚਿਆਂ ਲਈ 15.95 ਕਰੋੜ ਰੁਪਏ ਜਾਰੀ: ਡਾ. ਬਲਜੀਤ ਕੌਰ

ਟੀਚਾਬੱਧ ਮੁਹਿੰਮ ਸਦਕਾ ਪੰਜਾਬ ਦਾ GST ਅਧਾਰ ਵਧਿਆ: ਦੋ ਸਾਲਾਂ ਵਿੱਚ 79,000 ਤੋਂ ਵੱਧ ਨਵੇਂ ਟੈਕਸਦਾਤਾ ਹੋਏ ਸ਼ਾਮਲ: ਹਰਪਾਲ ਚੀਮਾ