ਅੰਮ੍ਰਿਤਸਰ, 7 ਅਗਸਤ 2025 – ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੁੱਖ ਸੇਵਾਦਾਰ ਵੱਲੋਂ ਅੱਜ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੂੰ ਇੱਕ ਵਿਸ਼ੇਸ਼ ਮੰਗ ਪੱਤਰ ਸੌਂਪਿਆ ਗਿਆ। ਉਨ੍ਹਾਂ ਵੱਲੋਂ ਸ਼੍ਰੋਮਣੀ ਕਮੇਟੀ ਦੇ ਜਰਨਲ ਹਾਊਸ ‘ਚ ਇਹ ਮੰਗ ਰੱਖੀ ਗਈ ਕਿ ਹਰਿਆਣਵੀ ਸਿੱਖ ਸੰਗਤ ਲਈ ਸ੍ਰੀ ਹਰਿਮੰਦਰ ਸਾਹਿਬ ਦੇ ਨੇੜਲੇ ਗਲਿਆਰੇ ‘ਚ ਦੋ ਏਕੜ ਜ਼ਮੀਨ ਦਿੱਤੀ ਜਾਵੇ, ਤਾਂ ਜੋ ਉਥੇ ਇੱਕ ਵਿਸ਼ਾਲ ਸਰਾਂ ਬਣਾਈ ਜਾ ਸਕੇ।
ਪ੍ਰਧਾਨ ਜਗਦੀਸ਼ ਝੀਂਡਾ ਨੇ ਦੱਸਿਆ ਕਿ ਹਰਿਆਣਾ ਤੋਂ ਆਉਣ ਵਾਲੀ ਸਿੱਖ ਸੰਗਤ ਨੂੰ ਕਈ ਵਾਰੀ ਕਮਰੇ ਨਾ ਮਿਲਣ ਕਰਕੇ ਵਿਅਕਤੀਗਤ ਤੌਰ ‘ਤੇ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈਂਦਾ ਹੈ । ਉਨ੍ਹਾਂ ਨੇ ਪ੍ਰਧਾਨ ਧਾਮੀ ਨੂੰ ਸਪਸ਼ਟ ਕੀਤਾ ਕਿ ਸਰਾਂ ਦੀ ਲੋੜ ਹੈ, ਸਗੋਂ ਇਹ ਸੰਗਤ ਦੀ ਇੱਜ਼ਤ ਨਾਲ ਜੁੜਿਆ ਮਾਮਲਾ ਹੈ।
ਇਸ ਤੋਂ ਇਲਾਵਾ, ਉਨ੍ਹਾਂ ਨੇ ਦੂਜੇ ਮੁੱਦੇ ਦੀ ਵੀ ਵਕਾਲਤ ਕੀਤੀ, ਜਿਸ ਅਧੀਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਚੁਣੀ ਹੋਈ ਹਰਿਆਣਾ ਕਮੇਟੀ ਦੇ ਮੈਂਬਰਾਂ ਤੋਂ ਨਤਮਸਤਕ ਹੋਣ ਸਮੇਂ 700 ਰੁਪਏ ਦੀ ਮੰਗ ਕੀਤੀ ਜਾਂਦੀ ਹੈ। ਉਨ੍ਹਾਂ ਨੇ ਕਿਹਾ ਕਿ ਇਹ ਇਕ ਚੁਣੀ ਹੋਈ ਸਿੱਖ ਪ੍ਰਤਿਨਿਧੀ ਸੰਸਥਾ ਨਾਲ ਜ਼ੁਲਮ ਹੈ ਅਤੇ ਇਹ ਤਤਕਾਲ ਰੂਪ ਵਿੱਚ ਬੰਦ ਹੋਣਾ ਚਾਹੀਦਾ ਹੈ। ਪ੍ਰਧਾਨ ਜਗਦੀਸ਼ ਸਿੰਘ ਝੰਡਾ ਨੇ ਐਲਾਨ ਕੀਤਾ ਕਿ ਇਹ ਮਾਮਲਾ ਸ਼੍ਰੋਮਣੀ ਕਮੇਟੀ ਤੱਕ ਸੀਮਤ ਨਹੀਂ ਰਹੇਗਾ, ਸਗੋਂ ਤਿੰਨ ਵਾਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੂੰ ਵੀ ਮੈਮੋਰੈਂਡਮ ਦਿੱਤਾ ਜਾਵੇਗਾ।

