ਨਾਬਾਲਗ ਨਾਲ ਬਣਾਉਂਦਾ ਰਿਹਾ ਸੰਬੰਧ, ਫੇਰ ਕੀਤਾ ਵਿਆਹ, ਪਰ ਹੁਣ ਨਹੀਂ ਲਿਜਾ ਰਿਹਾ ਘਰ, ਹੋਇਆ ਪਰਚਾ

ਬਰਨਾਲਾ, 1 ਅਕਤੂਬਰ 2023 – ਬਰਨਾਲਾ ‘ਚ ਇੱਕ ਨੌਜਵਾਨ ਨੇ ਪਹਿਲਾਂ ਵਿਆਹ ਦੇ ਬਹਾਨੇ ਨਾਬਾਲਗ ਲੜਕੀ ਨਾਲ ਸਰੀਰਕ ਸਬੰਧ ਬਣਾਏ। ਜਦੋਂ ਪੀੜਤ ਲੜਕੀ ਬਾਲਗ ਹੋ ਗਈ ਤਾਂ ਮੁਲਜ਼ਮ ਨੇ ਉਸ ਨਾਲ ਅਦਾਲਤ ਵਿੱਚ ਵਿਆਹ ਕਰਵਾ ਲਿਆ ਪਰ ਵਿਆਹ ਤੋਂ ਬਾਅਦ ਉਸ ਨੇ ਉਸ ਨੂੰ ਘਰ ਲਿਜਾਣ ਦੀ ਥਾਂ ਧੋਖਾ ਦੇ ਕੇ ਟਾਲ ਦਿੱਤਾ। ਪੁਲੀਸ ਨੇ ਮੁਲਜ਼ਮ ਖ਼ਿਲਾਫ਼ ਨਾਬਾਲਗ ਨਾਲ ਬਲਾਤਕਾਰ ਕਰਨ ਅਤੇ ਧੋਖਾਧੜੀ ਕਰਨ ਦੇ ਦੋਸ਼ ਹੇਠ ਕੇਸ ਦਰਜ ਕਰ ਲਿਆ ਹੈ। ਥਾਣਾ ਧਨੌਲਾ ਦੇ ਐਸਐਚਓ ਬਲਵਿੰਦਰ ਸਿੰਘ ਨੇ ਦੱਸਿਆ ਕਿ ਪੁਲੀਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ’ਤੇ ਗੁਰਵਿੰਦਰ ਵਾਸੀ ਧਨੌਲਾ ਖ਼ਿਲਾਫ਼ ਕੇਸ ਦਰਜ ਕਰ ਲਿਆ ਹੈ।

ਪੁਲਸ ਨੂੰ ਦਿੱਤੇ ਬਿਆਨ ‘ਚ ਲੜਕੀ (21) ਨੇ ਦੱਸਿਆ ਕਿ ਜਦੋਂ ਉਹ ਨਾਬਾਲਗ (17) ਸੀ ਤਾਂ ਦੋਸ਼ੀ ਉਸ ਨਾਲ ਵਿਆਹ ਦਾ ਝਾਂਸਾ ਦੇ ਕੇ ਸਰੀਰਕ ਸਬੰਧ ਬਣਾਉਂਦਾ ਸੀ। ਜਦੋਂ ਉਹ ਬਾਲਗ ਹੋ ਗਈ ਤਾਂ ਮੁਲਜ਼ਮ ਨੇ ਅਦਾਲਤ ਵਿੱਚ ਉਸ ਨਾਲ ਵਿਆਹ ਕਰਵਾ ਲਿਆ ਪਰ ਫਿਰ ਵੀ ਉਸ ਨੂੰ ਠੱਗਦਾ ਰਿਹਾ। ਦੋਸ਼ੀ ਉਸ ਨੂੰ ਆਪਣੇ ਘਰ ਨਹੀਂ ਲਿਜਾਣਾ ਚਾਹੁੰਦਾ ਸੀ ਅਤੇ ਉਸ ਨਾਲ ਹਮੇਸ਼ਾ ਟਾਲ-ਮਟੋਲ ਕਰਦਾ ਰਹਿੰਦਾ ਸੀ। ਇਸ ਕਾਰਨ ਉਸ ਨੇ ਪੁਲੀਸ ਨੂੰ ਸ਼ਿਕਾਇਤ ਕੀਤੀ।

ਪੁਲਸ ਨੇ ਲੜਕੀ ਦੇ ਬਿਆਨਾਂ ਦੇ ਆਧਾਰ ‘ਤੇ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਦੋਸ਼ੀ ਦੀ ਗ੍ਰਿਫਤਾਰੀ ਨਹੀਂ ਹੋਈ ਹੈ। ਜਲਦੀ ਹੀ ਉਸ ਨੂੰ ਗ੍ਰਿਫਤਾਰ ਕਰਕੇ ਅਗਲੀ ਕਾਰਵਾਈ ਕੀਤੀ ਜਾਵੇਗੀ। ਕੋਰਟ ਮੈਰਿਜ ਤੋਂ ਬਾਅਦ ਹੁਣ ਦੋਸ਼ੀ ਉਸ ਨੂੰ ਆਪਣੇ ਘਰ ਨਹੀਂ ਲੈ ਜਾ ਰਿਹਾ ਜੋ ਕਿ ਕਾਨੂੰਨ ਦੀ ਉਲੰਘਣਾ ਹੈ। ਸਖ਼ਤ ਕਾਰਵਾਈ ਕੀਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਮੂਸੇਵਾਲਾ ‘ਤੇ RPG ਹਮਲੇ ਦੀ ਤਿਆਰੀ ਸੀ: ਹੋਰ ਲੋਕਾਂ ਦੀ ਜਾ+ਨ ਨੂੰ ਖਤਰਾ ਦੇਖ ਕੇ ਬਦਲਿਆ ਗਿਆ ਪਲਾਨ

ਮਾਨਸਾ ਜੇਲ੍ਹ ਦੀ ਵੀਡੀਓ ਵਾਇਰਲ ਮਾਮਲਾ: ਜੇਲ੍ਹ ਦੇ 2 ਸਹਾਇਕ ਸੁਪਰਡੈਂਟ ਮੁਅੱਤਲ, ਕੁੱਲ 5 ਖ਼ਿਲਾਫ਼ ਕੇਸ ਦਰਜ