ਚੰਡੀਗੜ੍ਹ, 28 ਅਗਸਤ 2025 – ਜੇਲ ਵਿਚ ਬੰਦ ਬਿਕਰਮ ਮਜੀਠੀਆ ਦੀ ਬੈਰਿਕ ਬਦਲਣ ਦੇ ਮਾਮਲੇ ਉਤੇ ਲਗਾਈ ਗਈ ਅਰਜੀ ‘ਤੇ ਅੱਜ 28 ਅਗਸਤ ਨੂੰ ਸੁਣਵਾਈ ਹੋਣੀ ਹੈ। ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਅੱਜ 28 ਅਗਸਤ ਲਈ ਸੁਣਵਾਈ ਮੁਲਤਵੀ ਕਰ ਦਿੱਤੀ ਸੀ।
ਦੱਸ ਦਈਏ ਕਿ ਸੋਮਵਾਰ ਨੂੰ ਬਿਕਰਮ ਸਿੰਘ ਮਜੀਠੀਆ ਤੋਂ ਪੁੱਛਗਿੱਛ ਕਰਨ ਲਈ ਐਸ.ਆਈ.ਟੀ (SIT) ਮੁਖੀ ਪਟਿਆਲਾ ਦੇ ਐਸ ਐਸ ਪੀ ਅਤੇ ਐਸ ਪੀ ਪੁੱਜੇ ਸਨ। ਮਿਲੀ ਜਾਣਕਾਰੀ ਅਨੁਸਾਰ ਬਿਕਰਮ ਮਜੀਠੀਆ ਤੋਂ ਐੱਸਆਈਟੀ (SIT) ਦੀ ਟੀਮ ਨੇ ਕਰੀਬ ਢਾਈ ਘੰਟੇ ਤਕ ਸਵਾਲ ਜਵਾਬ ਕੀਤੇ। ਇਸ ਦੌਰਾਨ ਉਨ੍ਹਾਂ ਕੋਲੋਂ ਲੈਂਡ ਮਿਸਿੰਗ ਰਿਕਾਰਡ ਨੂੰ ਲੈ ਕੇ ਜਾਣਕਾਰੀ ਮੰਗੀ ਗਈ।
ਬੀਤੇ ਦਿਨ 27 ਅਗਸਤ ਨੂੰ ਮਜੀਠੀਆ ਵਲੋਂ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਾਈ ਗਈ ਗ੍ਰਿਫ਼ਤਾਰੀ ਦੀ ਪਟੀਸ਼ਨ ਨੂੰ ਵਾਪਸ ਲੈ ਲਿਆ ਸੀ। ਇਹ ਵੀ ਦੱਸਿਆ ਜਾ ਰਿਹਾ ਹੈ ਕਿ ਹੁਣ ਨਵੇਂ ਸਿਰੇ ਤੋਂ ਇਹ ਪਟੀਸ਼ਨ ਅਦਾਲਤ ‘ਚ ਦਾਇਰ ਕੀਤੀ ਜਾਵੇਗੀ। ਬਿਕਰਮ ਮਜੀਠੀਆ ਨੂੰ ਬੀਤੀ 25 ਜੂਨ ਨੂੰ ਅੰਮ੍ਰਿਤਸਰ ਰਿਹਾਇਸ਼ ਤੋਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲੇ ‘ਚ ਵਿਜੀਲੈਂਸ ਵੱਲੋਂ ਗ੍ਰਿਫ਼ਤਾਰ ਕੀਤਾ ਗਿਆ ਸੀ। ਉਦੋਂ ਤੋਂ ਹੀ ਮਜੀਠੀਆ ਜੇਲ੍ਹ ‘ਚ ਬੰਦ ਹੈ।

