ਸਿੱਖਾਂ ਦੇ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਤੋਂ 5 ਮਹੀਨਿਆਂ ਲਈ ਹੋ ਜਾਣਗੇ ਬੰਦ

  • ਗੁਰਦੁਆਰਾ ਸਾਹਿਬ ਹੁਣ ਬਰਫਬਾਰੀ ਕਾਰਨ 5 ਮਹੀਨਿਆਂ ਲਈ ਬੰਦ ਰਹੇਗਾ,
  • ਸਾਲ ਦੀ ਅੰਤਿਮ ਅਰਦਾਸ ਦੁਪਹਿਰ 12:30 ਵਜੇ ਕੀਤੀ ਜਾਵੇਗੀ,
  • ਦੁਪਹਿਰ 12:45 ਵਜੇ ਹੁਕਮਨਾਮਾ ਜਾਰੀ ਕੀਤਾ ਜਾਵੇਗਾ,
  • ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸੱਚ ਖੰਡ ਵਿਖੇ ਕਰਨ ਤੋਂ ਬਾਅਦ ਕਪਾਟ 1:30 ਵਜੇ ਬੰਦ ਕਰ ਦਿੱਤੇ ਜਾਣਗੇ

ਉਤਰਾਖੰਡ, 11 ਅਕਤੂਬਰ 2023 – ਸਿੱਖਾਂ ਦੇ ਤੀਰਥ ਅਸਥਾਨ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਅੱਜ ਬੰਦ ਹੋ ਜਾਣਗੇ। ਸ੍ਰੀ ਹੇਮਕੁੰਟ ਸਾਹਿਬ ਮੈਨੇਜਮੈਂਟ ਟਰੱਸਟ ਦੇ ਚੇਅਰਮੈਨ ਨਰਿੰਦਰਜੀਤ ਸਿੰਘ ਬਿੰਦਰਾ ਨੇ ਦੱਸਿਆ ਕਿ ਸ੍ਰੀ ਹੇਮਕੁੰਟ ਸਾਹਿਬ ਦੇ ਕਪਾਟ ਦੁਪਹਿਰ 1.30 ਵਜੇ ਬੰਦ ਕਰ ਦਿੱਤੇ ਜਾਣਗੇ ਜਿਸ ਦੀਆਂ ਤਿਆਰੀਆਂ ਚੱਲ ਰਹੀਆਂ ਹਨ।

ਉਤਰਾਖੰਡ ਦੇ ਚਮੋਲੀ ਜ਼ਿਲੇ ‘ਚ ਸਮੁੰਦਰ ਤਲ ਤੋਂ 15225 ਫੁੱਟ ਦੀ ਉਚਾਈ ‘ਤੇ ਸਥਿਤ ਗੁਰਦੁਆਰਾ ਸਾਹਿਬ ਹੁਣ ਬਰਫਬਾਰੀ ਕਾਰਨ 5 ਮਹੀਨਿਆਂ ਲਈ ਬੰਦ ਰਹੇਗਾ।ਜੋਸ਼ੀਮਠ ਦੇ ਗੋਵਿੰਦ ਘਾਟ ਤੋਂ ਲੈ ਕੇ ਗੋਵਿੰਦ ਧਾਮ ਸ੍ਰੀ ਹੇਮਕੁੰਟ ਸਾਹਿਬ ਗੁਰਦੁਆਰੇ ਤੱਕ ਟਰਸਟ ਦੇ ਸੀਨੀਅਰ ਮੈਨੇਜਰ ਸੇਵਾ ਸਿੰਘ ਦੀ ਅਗਵਾਈ ਹੇਠ ਸਜਾਵਟ ਕੀਤੀ ਗਈ ਹੈ। ਕਪਾਟਬੰਦੀ ਮੌਕੇ ਗਵਰਨਰ ਲੈਫਟੀਨੈਂਟ ਜਨਰਲ ਗੁਰਮੀਤ ਸਿੰਘ (ਸੇਵਾਮੁਕਤ) ਦਾ ਵੀ ਹੇਮਕੁੰਟ ਸਾਹਿਬ ਪਹੁੰਚਣ ਦਾ ਪ੍ਰੋਗਰਾਮ ਹੈ।

ਕਪਾਟਬੰਦੀ ਮੌਕੇ ਸਭ ਤੋਂ ਪਹਿਲਾਂ ਸਵੇਰੇ 10 ਵਜੇ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ। ਇਸ ਤੋਂ ਇਲਾਵਾ ਸਵੇਰੇ 11:30 ਵਜੇ ਸ਼ਬਦ ਕੀਰਤਨ ਕੀਤਾ ਜਾਵੇਗਾ ਅਤੇ ਸਾਲ ਦੀ ਅੰਤਿਮ ਅਰਦਾਸ ਦੁਪਹਿਰ 12:30 ਵਜੇ ਕੀਤੀ ਜਾਵੇਗੀ। ਇਸ ਤੋਂ ਇਲਾਵਾ ਦੁਪਹਿਰ 12:45 ਵਜੇ ਹੁਕਮਨਾਮਾ ਜਾਰੀ ਕੀਤਾ ਜਾਵੇਗਾ। ਇਸ ਉਪਰੰਤ ਦੁਪਹਿਰ 1 ਵਜੇ ਪੰਜ ਪਿਆਰਿਆਂ ਦੀ ਅਗਵਾਈ ਹੇਠ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਦਰਬਾਰ ਸਾਹਿਬ ਤੋਂ ਸੱਚ ਖੰਡ ਵਿਖੇ ਕੀਤਾ ਜਾਵੇਗਾ ਅਤੇ ਕਪਾਟ 1:30 ਵਜੇ ਬੰਦ ਕਰ ਦਿੱਤੇ ਜਾਣਗੇ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਵਿਸ਼ਵ ਕੱਪ ‘ਚ ਅੱਜ ਭਾਰਤ ਦਾ ਮੁਕਾਬਲਾ ਅਫਗਾਨਿਸਤਾਨ ਨਾਲ, ਦੁਪਹਿਰ 2 ਵਜੇ ਤੋਂ ਸ਼ੁਰੂ ਹੋਵੇਗਾ ਮੈਚ

ਲੁਧਿਆਣਾ ‘ਚ ਡਰੱਗ ਰੈਕੇਟ ਦਾ ਪਰਦਾਫਾਸ਼: 4.94 ਕਰੋੜ ਰੁਪਏ, 1 ਪਿਸਤੌਲ ਅਤੇ 38 ਜਾਅਲੀ ਨੰਬਰ ਪਲੇਟਾਂ ਬਰਾਮਦ