ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਦੋ ਦਿਨਾਂ ਲਈ ਟਲੀ, ਪੜ੍ਹੋ ਕਿਉਂ ?

ਚੰਡੀਗੜ੍ਹ, 21 ਜੁਲਾਈ 2022 – ਚਮੋਲੀ ਜ਼ਿਲ੍ਹੇ ਦੀ ਪੁਲਿਸ ਵੱਲੋਂ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਨਿਕਲੇ ਸ਼ਰਧਾਲੂਆਂ ਲਈ ਉੱਤਰਾਖੰਡ ਦੇ ਚਮੋਲੀ ਜ਼ਿਲ੍ਹੇ ਦੀ ਪੁਲਿਸ ਨੇ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਭਾਰੀ ਮੀਂਹ ਅਤੇ ਬੱਦਲ ਫਟਣ ਕਾਰਨ ਲਕਸ਼ਮਣ ਗੰਗਾ ਅਤੇ ਪਟੂਰੀ ਨਾਲੇ ਦਾ ਪਾਣੀ ਵੱਧਿਆ ਹੋਇਆ ਹੈ ਜਿਸ ਕਰਕੇ ਪੁਲਿਸ ਨੇ 19/07/2022 ਤੋਂ 21/07/2022 ਤੱਕ ਹੇਮਕੁੰਟ ਸਾਹਿਬ ਰੋਡ ‘ਤੇ ਦੁਰਘਟਨਾ ਦੀ ਸੰਭਾਵਨਾ ਦੇ ਮੱਦੇਨਜ਼ਰ ਸਾਰੇ ਯਾਤਰੀਆਂ ਨੂੰ ਆਪਣੀ ਥਾਂ ‘ਤੇ ਹੀ ਰੁੱਕਣ ਦੀ ਸਲਾਹ ਦਿੱਤੀ ਹੈ।

ਅਸਲ ‘ਚ ਚਮੋਲੀ ਜ਼ਿਲ੍ਹੇ ਵਿੱਚ ਹੇਮਕੁੰਟ ਸਾਹਿਬ ਦੇ ਮੁੱਖ ਸਟਾਪ ਅਤੇ ਵੈਲੀ ਆਫ਼ ਫਲਾਵਰਜ਼ ਘਘੜੀਆ ਨੇੜੇ ਬੱਦਲ ਫਟਣ ਦੀ ਵੀਡੀਓ ਸਾਹਮਣੇ ਆਈ ਹੈ। ਬੱਦਲ ਫਟਣ ਦੀ ਸੂਚਨਾ ਮਿਲਣ ਤੋਂ ਬਾਅਦ ਚਮੋਲੀ ਪ੍ਰਸ਼ਾਸਨ ਨੇ ਇਹਤਿਆਤ ਵਜੋਂ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਰੋਕ ਲਗਾ ਦਿੱਤੀ ਹੈ।

ਡੀਆਈਜੀ ਐਸਟੀਆਰਐਫ ਰਿਧਿਮਾ ਅਗਰਵਾਲ ਨੇ ਦੱਸਿਆ ਕਿ ਬੱਦਲ ਫਟਣ ਦੀ ਸੂਚਨਾ ਮਿਲਣ ’ਤੇ ਹੀ ਕਰੀਬ 30 ਤੋਂ 35 ਯਾਤਰੀਆਂ ਨੂੰ ਰੋਕ ਲਿਆ ਗਿਆ ਹੈ, ਹਾਲਾਂਕਿ ਹੇਮਕੁੰਟ ਸਾਹਿਬ ਤੋਂ ਵਾਪਸ ਆਉਣ ਵਾਲੇ ਯਾਤਰੀ ਧੂੰਗਾ ਦੇ ਨਵੇਂ ਪੁਲ ਤੋਂ ਹੀ ਵਾਪਸ ਆ ਸਕਦੇ ਹਨ। ਭਾਰੀ ਮੀਂਹ ਕਾਰਨ ਸਥਿਤੀ ‘ਤੇ ਲਗਾਤਾਰ ਨਜ਼ਰ ਰੱਖੀ ਜਾ ਰਹੀ ਹੈ।

ਚਮੋਲੀ ਜ਼ਿਲ੍ਹਾ ਪ੍ਰਸ਼ਾਸਨ ਨੇ ਭਾਰੀ ਮੀਂਹ ਦੇ ਮੱਦੇਨਜ਼ਰ 20 ਅਤੇ 21 ਜੁਲਾਈ ਨੂੰ ਹੇਮਕੁੰਟ ਸਾਹਿਬ ਦੀ ਯਾਤਰਾ ‘ਤੇ ਰੋਕ ਲਗਾ ਦਿੱਤੀ ਹੈ। ਤੁਹਾਨੂੰ ਦੱਸ ਦਈਏ, IMD ਦੇਹਰਾਦੂਨ ਨੇ 20 ਅਤੇ 21 ਜੁਲਾਈ ਨੂੰ ਭਾਰੀ ਮੀਂਹ ਦੀ ਚੇਤਾਵਨੀ ਜਾਰੀ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੁੱਢਾ ਨਾਲੇ ਦੀ ਸਫ਼ਾਈ ਲਈ ਕਮੇਟੀ ਬਣਾਈ: MLA ਭੋਲਾ ਨੂੰ ਬਣਾਇਆ ਚੇਅਰਮੈਨ

ਪਾਕਿਸਤਾਨ ‘ਚ ਰਿੰਦਾ ਕੋਲ ਜਾਣਾ ਚਾਹੁੰਦੇ ਸੀ ਰੂਪਾ-ਮੰਨੂ: ਗੋਲਡੀ ਦੇ ਕਹਿਣ ‘ਤੇ ਮੂਸੇਵਾਲਾ ਦੇ ਕਾਤਲ ਬਾਰਡਰ ਕਰਨ ਵਾਲੇ ਸੀ ਪਾਰ