ਤਰਨਤਾਰਨ ‘ਚ ਤਸਕਰ ਬਾਈਕ ਛੱਡ ਕੇ ਫਰਾਰ, ਹੈਰੋਇਨ ਬਰਾਮਦ

ਤਰਨਤਾਰਨ, 8 ਜੂਨ 2023 – ਜ਼ਿਲ੍ਹਾ ਤਰਨਤਾਰਨ ‘ਚ ਬੀਐਸਐਫ 103 ਬਿਲੀਅਨ ਰਾਹੀਂ ਬੀਐਸਐਫ ਕਰਨੈਲ ਸਿੰਘ ਵਾਲਾ ਦੇ ਕੋਲ ਇੱਕ ਡਰੋਨ ਦੀ ਆਵਾਜਾਈ ਦੀ ਸੂਚਨਾ ਮਿਲੀ, ਇਸ ਸੂਚਨਾ ‘ਤੇ ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਚਲਾਏ ਗਏ ਸਰਚ ਆਪ੍ਰੇਸ਼ਨ ‘ਤੇ ਇੱਕ ਸ਼ੱਕੀ ਮੋਟਰਸਾਈਕਲ ਪਿੰਡ ਮਾੜੀ ਕੰਬੋਕੇ ਵੱਲ ਭੱਜਿਆ, ਰਾਤ ਦੇ ਹਨੇਰੇ ਦਾ ਫਾਇਦਾ ਉਠਾਉਂਦੇ ਹੋਏ ਸਵਾਰ ਆਪਣਾ ਮੋਟਰਸਾਈਕਲ ਛੱਡ ਕੇ ਫ਼ਰਾਰ ਹੋ ਗਏ। ਬੀਐਸਐਫ ਅਤੇ ਪੰਜਾਬ ਪੁਲਿਸ ਵੱਲੋਂ ਮੋਟਰਸਾਈਕਲ ਕਬਜ਼ੇ ‘ਚ ਲੈ ਲਿਆ ਗਿਆ ਹੈ।

ਬੀਐਸਐਫ ਅਤੇ ਪੰਜਾਬ ਪੁਲਿਸ ਦੇ ਸਰਚ ਆਪਰੇਸ਼ਨ ਦੌਰਾਨ ਪਿੰਡ ਮਾੜੀ ਕੰਬੋਕੇ ਦੇ ਖੇਤ ‘ਚੋਂ 2 ਕਿਲੋ 500 ਗ੍ਰਾਮ ਹਰਿਓਨ ਦਾ ਇੱਕ ਪੈਕਟ ਬਰਾਮਦ ਕੀਤਾ ਗਿਆ। ਮੁਕੱਦਮਾ ਨੰਬਰ 55 ਮਿਤੀ 08/06/23 ਉ/ਸੀ 21ਸੀ ਐਨਡੀਪੀਐਸ ਐਕਟ, 10,11,12, ਏਅਰ ਕਰਾਫਟ ਐਕਟ 1934 ਪੀਐਸ ਖਾਲੜਾ ਦਰਜ ਕੀਤਾ ਗਿਆ ਹੈ, ਅਗਲੇਰੀ ਜਾਂਚ ਕਰ ਰਹੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

2 IAS 5 PCS ਅਫਸਰਾਂ ਦੇ ਤਬਾਦਲੇ

ਕੈਨੇਡਾ ਤੋਂ ਵਿਦਿਆਰਥੀ ਡਿਪੋਰਟ ਕਰਨ ਦਾ ਮਾਮਲਾ: ਪੰਜਾਬ ਸਰਕਾਰ ਐਕਸ਼ਨ ‘ਚ, ਧਾਲੀਵਾਲ ਕਰਨਗੇ ਮੀਟਿੰਗ