ਤਰਨਤਾਰਨ, 7 ਸਤੰਬਰ 2023 – ਤਰਨਤਾਰਨ-ਪੱਟੀ ਰੋਡ ‘ਤੇ ਸਥਿਤ ਪਿੰਡ ਲੋਹਕਾ ‘ਚ ਸਕੂਲ ਤੋਂ ਘਰ ਪਰਤ ਰਹੇ 5 ਸਾਲਾ ਬੱਚੇ ਨੂੰ ਸੜਕ ਪਾਰ ਕਰਦੇ ਸਮੇਂ ਤੇਜ਼ ਰਫਤਾਰ ਕੈਂਟਰ ਨੇ ਟੱਕਰ ਮਾਰ ਦਿੱਤੀ। ਗੰਭੀਰ ਜ਼ਖ਼ਮੀ ਬੱਚੇ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਬੱਚਾ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪੁਲੀਸ ਨੇ ਫਰਾਰ ਮੁਲਜ਼ਮ ਕੈਂਟਰ ਮਨਜੀਤ ਸਿੰਘ ਉਰਫ਼ ਸੋਨੂੰ ਵਾਸੀ ਵਾਰਡ 2 ਪੱਟੀ ਖ਼ਿਲਾਫ਼ ਕੇਸ ਦਰਜ ਕਰਕੇ ਉਸ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ ਹੈ।
ਪਿੰਡ ਲੋਹਕਾ ਦੇ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਉਸ ਦਾ 5 ਸਾਲਾ ਪੁੱਤਰ ਹਰਜੋਤ ਸਿੰਘ ਕਾਨਵੈਂਟ ਸਕੂਲ ਠਾਕੁਰਪੁਰ ਵਿੱਚ ਪੜ੍ਹਦਾ ਸੀ। ਅਧਿਆਪਕ ਦਿਵਸ ਕਾਰਨ ਸਕੂਲ ਤੋਂ ਜਲਦੀ ਛੁੱਟੀ ਹੋਣ ਕਾਰਨ ਬੱਚਾ ਸਵੇਰੇ 10.30 ਵਜੇ ਸਕੂਲ ਵੈਨ ਵਿੱਚ ਘਰ ਆ ਰਿਹਾ ਸੀ। ਸੜਕ ਪਾਰ ਕਰਦੇ ਸਮੇਂ ਤਰਨਤਾਰਨ ਸਾਈਡ ਤੋਂ ਆ ਰਹੇ ਤੇਜ਼ ਰਫਤਾਰ ਕੈਂਟਰ ਨੇ ਬੇਟੇ ਨੂੰ ਟੱਕਰ ਮਾਰ ਦਿੱਤੀ।