ਅੰਮ੍ਰਿਤਸਰ, 20 ਮਾਰਚ 2022 – ਹੋਲੀ ਦਾ ਤਿਉਹਾਰ ਦੇਸ਼ ਭਰ ਵਿਚ ਮਨਾਇਆ ਜਾਂਦਾ ਹੈ, ਜਦੋਂ ਕਿ ਸਿੱਖ ਧਰਮ ਵਿਚ ਇਸ ਤਿਉਹਾਰ ਨੂੰ ਹੋਲਾ ਮੁਹੱਲੇ ਵਜੋਂ ਮਨਾਇਆ ਜਾਂਦਾ ਹੈ, ਪਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਵਿਚ ਇਹ ਤਿਉਹਾਰ ਗੁਲਾਬ ਦੇ ਫੁੱਲਾਂ ਅਤੇ ਅਤਰ ਨਾਲ ਮਨਾਇਆ ਜਾਂਦਾ ਹੈ।
ਪੂਰੀ ਦੁਨੀਆ ਚੋਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਦੇ ਦਰਸ਼ਨਾਂ ਲਈ ਸੰਗਤ ਇੱਥੇ ਆਉਂਦੀ ਹੈ। ਹੋਲਾ ਮੁਹੱਲੇ ਦਾ ਦਿਨ ਕੁਝ ਖਾਸ ਹੈ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ, ਅੰਮ੍ਰਿਤਸਰ ਤੋਂ ਸੁਨਹਿਰੀ ਪਾਲਕੀ ਵਿੱਚ ਜਦੋਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਸੁਖ ਆਸਨ ਲਈ ਲਿਜਾਇਆ ਜਾਂਦਾ ਹੈ ਤਾਂ ਹੋਲੇ ਮਹੱਲੇ ਵਾਲੇ ਦਿਨ ਇੱਥੇ ਆਉਣ ਵਾਲੀਆਂ ਸੰਗਤਾਂ ਗੁਲਾਬ ਦੇ ਫੁੱਲਾਂ ਅਤੇ ਅਤਰ ਨਾਲ ਸੁਨਹਿਰੀ ਪਾਲਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਨਾਲ ਹੋਲਾ ਮੁਹੱਲਾ ਮਨਾਉਂਦੀਆਂ ਹਨ। ਇਸ ਹੋਲੇ ਮੁਹੱਲੇ ਦੇ ਦਰਸ਼ਨਾਂ ਲਈ ਬੱਚੇ ਤੋਂ ਲੈ ਕੇ ਹਰ ਉਮਰ ਦੇ ਲੋਕ ਆਉਂਦੇ ਹਨ।

