ਚੰਡੀਗੜ੍ਹ, 31 ਅਗਸਤ 2025 – ਕੱਲ੍ਹ ਤੋਂ ਸਤੰਬਰ ਮਹੀਨਾ ਸ਼ੁਰੂ ਹੋ ਰਿਹਾ ਹੈ। ਬੱਚਿਆਂ ਦੇ ਨਾਲ-ਨਾਲ ਸਰਕਾਰੀ ਕਰਮਚਾਰੀਆਂ ਲਈ ਵੀ ਖ਼ਾਸ ਖ਼ਬਰ ਸਾਹਮਣੇ ਆਈ ਹੈ। ਦੱਸ ਦੇਈਏ ਕਿ ਸਕੂਲਾਂ ਦੇ ਨਾਲ-ਨਾਲ ਆਉਣ ਵਾਲੇ ਦਿਨਾਂ ਵਿੱਚ ਕਈ ਸਰਕਾਰੀ ਅਦਾਰੇ ਵੀ ਬੰਦ ਰਹਿਣਗੇ। ਇਸ ਦੇ ਨਾਲ ਹੀ ਸਤੰਬਰ ਮਹੀਨੇ ਦੀਆਂ ਛੁੱਟੀਆਂ ਦੀ ਲਿਸਟ ਵੀ ਸਾਹਮਣੇ ਆਈ ਹੈ। ਇਸ ਮਹੀਨੇ ਵਿਚ ਸਰਕਾਰ ਵੱਲੋਂ ਜਾਰੀ ਕੀਤੀਆਂ ਗਈਆਂ ਛੁੱਟੀਆਂ ਦੀ ਲਿਸਟ ਵਿਚ ਕੁੱਲ੍ਹ 7 ਛੁੱਟੀਆਂ ਆ ਰਹੀਆਂ ਹਨ, ਜਿਸ ਵਿਚੋਂ ਇਕ ਛੁੱਟੀ ਗਜ਼ਟਿਡ ਹੋਵੇਗੀ, ਜਿਸ ਦਿਨ ਸਕੂਲ-ਕਾਲਜ ਬੰਦ ਰਹਿਣਗੇ ਅਤੇ ਬਾਕੀ 6 ਛੁੱਟੀਆਂ ਰਾਖਵੀਆਂ ਹੋਣਗੀਆਂ। ਇਸ ਦੇ ਇਲਾਵਾ 4 ਐਤਵਾਰ ਆ ਰਹੇ ਹਨ। 22 ਸਤੰਬਰ ਨੂੰ ਮਹਾਰਾਜ ਅਗਰਸੇਨ ਜਯੰਤੀ ਨੂੰ ਲੈ ਕੇ ਪੰਜਾਬ ਸਰਕਾਰ ਵੱਲੋਂ ਸਰਕਾਰੀ ਛੁੱਟੀ ਐਲਾਨੀ ਗਈ ਹੈ, ਜੋਕਿ ਸੋਮਵਾਰ ਨੂੰ ਆ ਰਹੀ ਹੈ ਅਤੇ ਇਸ ਦਿਨ ਪੰਜਾਬ ਵਿਚ ਸਾਰੇ ਸਕੂਲ-ਕਾਲਜ ਬੰਦ ਰਹਿਣਗੇ।
ਜੇਕਰ ਤੁਸੀਂ ਪਰਿਵਾਰ ਨਾਲ ਘੁੰਮਣ ਜਾਂ ਕੋਈ ਧਾਰਮਿਕ ਯਾਤਰਾ ਦੀ ਪਲਾਨਿੰਗ ਕਰ ਰਹੇ ਹੋ ਤਾਂ ਤੁਹਾਡੇ ਲਈ ਇਹ ਮਹੀਨਾ ਬਹੁਤ ਖਾਸ ਹੋ ਸਕਦਾ ਹੈ। ਸਤਬੰਰ ਮਹੀਨੇ ਦੀਆਂ ਛੁੱਟੀਆਂ ਵਿਚ ਇਕ ਸਤੰਬਰ ਦਿਨ ਸੋਮਵਾਰ ਨੂੰ ਬਾਬਾ ਸ਼੍ਰੀ ਚੰਦ ਜੀ ਦੇ ਜਨਮ ਦਿਹਾੜੇ ਲਈ ਰਾਖਵੀਂ ਛੁੱਟੀ ਐਲਾਨੀ ਗਈ ਹੈ। ਇਸ ਦੇ ਇਲਾਵਾ 5 ਸਤਬੰਰ ਦਿਨ ਸ਼ੁੱਕਰਵਾਰ ਨੂੰ ਬਾਬਾ ਜੀਵਨ ਸਿੰਘ ਦੇ ਜਨਮ ਦਿਹਾੜੇ ਨੂੰ ਲੈ ਕੇ ਸਰਕਾਰ ਵੱਲੋਂ ਰਾਖਵੀਂ ਛੁੱਟੀ ਐਲਾਨੀ ਗਈ ਹੈ। ਇਥੇ ਦੱਸ ਦੇਈਏ ਕਿ 5 ਸਤੰਬਰ ਨੂੰ ਹੀ ਪ੍ਰੋਪਹੈੱਟ ਮੁਹੰਮਦ ਸਾਹਿਬ (ਮਿਲਾਦ-ਉਨ-ਨਬੀ, ਈਦ-ਏ-ਮਿਲਾਦ) ਦੇ ਜਨਮ ਦਿਹਾੜੇ ਦੀ ਵੀ ਰਾਖਵੀਂ ਛੁੱਟੀ ਰਹੇਗੀ।
ਇਸੇ ਤਰ੍ਹਾਂ 6 ਸਤੰਬਰ ਸ਼ਨੀਵਾਰ ਨੂੰ ਅਨੰਤ ਚੁਤਰਦਸ਼ੀ ਦੀ ਰਾਖਵੀਂ ਛੁੱਟੀ ਐਲਾਨੀ ਗਈ ਹੈ। 12 ਸਤੰਬਰ ਸ਼ੁੱਕਰਵਾਰ ਨੂੰ ਸਾਰਾਗੜੀ ਦਿਵਸ ਦੀ ਸਰਕਾਰ ਵੱਲੋਂ ਰਾਖਵੀਂ ਛੁੱਟੀ ਐਲਾਨੀ ਗਈ ਹੈ। 22 ਸਤੰਬਰ ਸੋਮਵਾਰ ਨੂੰ ਮਹਾਰਾਜ ਅਗਰਸੇਨ ਜਯੰਤੀ ਦੀ ਗਜ਼ਟਿਡ ਛੁੱਟੀ ਰਹੇਗੀ, ਜੋਕਿ ਸੋਮਵਾਰ ਨੂੰ ਆ ਰਹੀ ਹੈ ਅਤੇ ਇਸ ਦਿਨ ਸਕੂਲ-ਕਾਲਜ ਬੰਦ ਰਹਿਣਗੇ। ਉਥੇ ਹੀ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਜੀ ਦਾ ਜਨਮ ਦਿਹਾੜਾ ਹੋਵੇਗਾ, ਜੋਕਿ ਐਤਵਾਰ ਨੂੰ ਆ ਰਿਹਾ ਹੈ। ਇਸ ਦੇ ਇਲਾਵਾ 7 ਸਤੰਬਰ, 14 ਸਤੰਬਰ, 21 ਸਤੰਬਰ ਅਤੇ 28 ਸਤੰਬਰ ਨੂੰ ਐਤਵਾਰ ਆ ਰਹੇ ਹਨ।

ਇਥੇ ਦੱਸ ਦੇਈਏ ਕਿ 6 ਸਤੰਬਰ ਸ਼ਨੀਵਾਰ ਨੂੰ ਜਿੱਥੇ ਅਨੰਤ ਚੁਤਰਦਸ਼ੀ ਦੀ ਰਾਖਵੀਂ ਛੁੱਟੀ ਆ ਰਹੀ ਹੈ, ਉਥੇ 7 ਸਤੰਬਰ ਨੂੰ ਨਾਲ ਹੀ ਐਤਵਾਰ ਵੀ ਹੈ, ਜਿਸ ਕਰਕੇ ਦੋ ਛੁੱਟੀਆਂ ਇਕੱਠੀਆਂ ਆ ਰਹੀਆਂ ਹਨ। ਜੇਕਰ ਤੁਸੀਂ ਪਰਿਵਾਰ ਨਾਲ ਕਿਤੇ ਘੁੰਮਣ ਜਾਂ ਕੋਈ ਧਾਰਮਿਕ ਯਾਤਰਾ ਦੀ ਪਲਾਨਿੰਗ ਕਰ ਰਹੇ ਹੋ ਤਾਂ ਇਨ੍ਹਾਂ ਛੁੱਟੀਆਂ ਵਿਚ ਤੁਸੀਂ ਘੁੰਮਣ ਜਾ ਸਕਦੇ ਹੋ। ਜ਼ਿਕਰਯੋਗ ਹੈ ਕਿ ਪੰਜਾਬ ਵਿਚ ਬਣੇ ਹੜਾਂ ਦੇ ਹਾਲਾਤ ਦੇ ਮੱਦੇਨਜ਼ਰ ਪੰਜਾਬ ਸਰਕਾਰ ਵੱਲੋਂ 30 ਅਗਸਤ ਤੱਕ ਸਕੂਲਾਂ ਵਿਚ ਪਹਿਲਾਂ ਹੀ ਛੁੱਟੀਆਂ ਦਾ ਐਲਾਨ ਕੀਤਾ ਗਿਆ ਸੀ।
