ਨਾਕੇ ‘ਤੇ ਹੋਮਗਾਰਡ ਨੇ ਲਈ ਰਿਸ਼ਵਤ: ਦੋਸ਼ ਸਾਬਿਤ ਹੋਣ ‘ਤੇ ਅਦਾਲਤ ਨੇ ਸੁਣਾਈ ਸਜ਼ਾ

ਲੁਧਿਆਣਾ, 15 ਅਪ੍ਰੈਲ 2023 – ਜ਼ਿਲ੍ਹਾ ਲੁਧਿਆਣਾ ਦੀ ਸੈਸ਼ਨ ਅਦਾਲਤ ਨੇ ਪੁਲਿਸ ਚੌਕੀ ‘ਤੇ ਇੱਕ ਵਿਅਕਤੀ ਤੋਂ 200 ਰੁਪਏ ਰਿਸ਼ਵਤ ਲੈਣ ਦੇ ਦੋਸ਼ ਵਿੱਚ ਇੱਕ ਹੋਮ ਗਾਰਡ ਨੂੰ 4 ਸਾਲ ਕੈਦ ਦੀ ਸਜ਼ਾ ਸੁਣਾਈ ਹੈ। ਜੱਜ ਡਾਕਟਰ ਅਜੀਤ ਅੱਤਰੀ ਨੇ ਦੋਸ਼ੀ ਨੂੰ 2000 ਰੁਪਏ ਦਾ ਜੁਰਮਾਨਾ ਵੀ ਲਗਾਇਆ ਹੈ। ਜੁਰਮਾਨਾ ਅਦਾ ਨਾ ਕਰਨ ਦੀ ਸੂਰਤ ਵਿੱਚ 30 ਦਿਨਾਂ ਦੀ ਹੋਰ ਕੈਦ ਕੱਟਣੀ ਪਵੇਗੀ।

1 ਦਸੰਬਰ 2014 ਨੂੰ ਥਾਣਾ ਦਾਖਾ ਪੁਲਿਸ ਨੇ ਲੁਧਿਆਣਾ ਦੇ ਪਿੰਡ ਈਸੇਵਾਲ ਦੇ ਪੀਐਚਜੀ ਸੁਰਿੰਦਰ ਸਿੰਘ (55) ਖ਼ਿਲਾਫ਼ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਸੀ। ਇਸ ਦੀ ਸ਼ਿਕਾਇਤ ਰਣਜੀਤ ਰਾਏ ਨਾਂ ਦੇ ਵਿਅਕਤੀ ਨੇ ਦਿੱਤੀ ਸੀ।

ਰਣਜੀਤ ਰਾਏ ਵੱਲੋਂ ਦੋਸ਼ ਲਾਇਆ ਗਿਆ ਕਿ 1 ਦਸੰਬਰ 2014 ਨੂੰ ਦੁਪਹਿਰ ਕਰੀਬ 2.30 ਵਜੇ ਉਹ ਹੌਂਡਾ ਅਮੇਜ਼ ਕਾਰ ਵਿੱਚ ਕਿਸੇ ਕੰਮ ਦੇ ਸਿਲਸਿਲੇ ਵਿੱਚ ਜਗਰਾਉਂ ਜਾ ਰਿਹਾ ਸੀ। ਜਦੋਂ ਉਹ ਚਾਰ-ਪੰਜ ਵਿਅਕਤੀਆਂ ਦੇ ਨਾਕੇ/ਬੈਰੀਅਰ ‘ਤੇ ਪਹੁੰਚਿਆ ਤਾਂ ਪੀਐਚਜੀ ਸੁਰਿੰਦਰ ਸਿੰਘ ਨੇ ਉਸ ਨੂੰ ਉੱਥੇ ਰੋਕ ਲਿਆ।

ਉਥੇ ਕੁਝ ਹੋਰ ਕਾਰਾਂ ਵੀ ਰੋਕੀਆਂ ਜਾ ਰਹੀਆਂ ਸਨ। ਪੀ.ਐਚ.ਜੀ.ਸੁਰਿੰਦਰ ਸਿੰਘ ਨੇ ਉਸ ਨੂੰ ਕਾਰ ਵਿੱਚੋਂ ਉਤਰਨ ਲਈ ਕਿਹਾ। ਇਸ ਤੋਂ ਬਾਅਦ ਕਿਹਾ ਕਿ ਉਹ ਉਸ ਦਾ ਚਲਾਨ ਕਰ ਦੇਵੇਗਾ ਅਤੇ ਉਸ ਨੂੰ ਨਾਕਾ ਇੰਚਾਰਜ ਕੋਲ ਜਾਣਾ ਪਵੇਗਾ। ਉਸ ਸਮੇਂ ਉਸ ਨੇ ਦੇਖਿਆ ਕਿ ਨਾਕੇ ‘ਤੇ ਮੌਜੂਦ ਪੁਲਸ ਅਧਿਕਾਰੀ ਸਾਰੇ ਲੋਕਾਂ ਤੋਂ ਪੈਸੇ ਦੀ ਉਗਰਾਹੀ ਕਰ ਰਹੇ ਸਨ।

ਇਸ ਦੌਰਾਨ ਪੀਐਚਜੀ ਸੁਰਿੰਦਰ ਸਿੰਘ ਨੇ ਉਸ ਨੂੰ 200 ਰੁਪਏ ਦੇਣ ਲਈ ਕਿਹਾ। ਇਸ ’ਤੇ ਉਸ ਨੇ ਤੁਰੰਤ ਪੀਐਚਜੀ ਸੁਰਿੰਦਰ ਸਿੰਘ ਨੂੰ ਪੈਸੇ ਦੇ ਦਿੱਤੇ। ਇਸ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ।

100 ਰੁਪਏ ਦੇ ਦੋ ਨੋਟਾਂ ‘ਤੇ ਸ਼ਿਕਾਇਤਕਰਤਾ ਨੇ ਨਿਸ਼ਾਨ ਲੈ ਕੇ ਨੋਟ ਦਿੱਤੇ ਸੀ। ਜਿਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਕਾਨੂੰਨੀ ਕਾਰਵਾਈ ਦੀ ਮੰਗ ਕੀਤੀ ਹੈ। ਬਾਅਦ ‘ਚ ਇਸ ਮਾਮਲੇ ‘ਚ ਦੋਸ਼ੀ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ।

ਤਫ਼ਤੀਸ਼ ਦੌਰਾਨ ਤਤਕਾਲੀ ਡੀਐਸਪੀ ਦਾਖਾ ਨੇ ਮੌਕੇ ’ਤੇ ਜਾ ਕੇ ਪੀਐਚਜੀ ਸੁਰਿੰਦਰ ਸਿੰਘ ਦੀ ਤਲਾਸ਼ੀ ਲਈ ਤਾਂ ਉਸ ਕੋਲੋਂ ਨਿਸ਼ਾਨ ਲੱਗੇ 100 ਰੁਪਏ ਦੇ ਦੋ ਨੋਟ ਬਰਾਮਦ ਹੋਏ। ਬਾਅਦ ਵਿਚ ਉਸ ਨੂੰ ਗ੍ਰਿਫਤਾਰ ਕਰ ਲਿਆ ਗਿਆ। ਪੁਲੀਸ ਨੇ ਉਸ ਖ਼ਿਲਾਫ਼ ਚਾਰਜਸ਼ੀਟ ਪੇਸ਼ ਕੀਤੀ। ਅਦਾਲਤ ਨੇ ਸਾਰੇ ਸਬੂਤ ਦੇਖਣ ਤੋਂ ਬਾਅਦ ਉਪਰੋਕਤ ਫੈਸਲਾ ਸੁਣਾਇਆ ਗਈ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

Asus ਲਾਂਚ ਕੀਤਾ ਗੇਮਿੰਗ ਮੋਬਾਈਲ, ਇਹ ਹੋਵੇਗੀ ਕੀਮਤ

ਪੰਜਾਬੀ ਗਾਇਕਾ ਜੈਸਮੀਨ ਸੈਂਡਲਾਸ ਦਾ ਯੂਟਿਊਬ ਚੈਨਲ ਹੋਇਆ ਡਿਲੀਟ