ਗੁਰਦਾਸਪੁਰ, 28 ਜਨਵਰੀ 2025 – ਪੈਸਾ ਜਾਂ ਕੀਮਤੀ ਚੀਜ਼ ਦੇਖ ਕੇ ਕਿਸੇ ਦਾ ਵੀ ਦਿਲ ਬੇਈਮਾਨ ਹੋ ਸਕਦਾ ਹੈ ਪਰ ਇਮਾਨਦਾਰ ਲੋਕਾਂ ਦੀ ਵੀ ਦੁਨੀਆਂ ਵਿੱਚ ਕਮੀ ਨਹੀਂ ਹੈ। ਤਾਜ਼ਾ ਮਿਸਾਲ ਗੁਰਦਾਸਪੁਰ ਦੇ ਟਰੈਫਿਕ ਪੁਲਿਸ ਦੇ ਇੱਕ ਏਐਸਆਈ ਨੇ ਪੇਸ਼ ਕੀਤੀ ਹੈ। ਜਿੱਥੇ ਇੱਕ ਨੌਜਵਾਨ ਦਾ ਗੁਆਚਿਆ ਮਹਿੰਗਾ ਫੋਨ ਗੁਰਮੀਤ ਸਿੰਘ ਨਾਮ ਦੇ ਏਐਸਆਈ ਨੇ ਉਸ ਨੂੰ ਸਹੀ ਸਲਾਮਤ ਵਾਪਸ ਕੀਤਾ।
ਨੌਜਵਾਨਾਂ ਅਨੁਸਾਰ ਉਸਦਾ ਫੋਨ ਸੜਕ ਤੇ ਹੀ ਕਿਤੇ ਡਿੱਗ ਗਿਆ ਸੀ ਅਤੇ ਉਹ ਕਾਫੀ ਪਰੇਸ਼ਾਨ ਸੀ ਅਤੇ ਬਾਰ-ਬਾਰ ਕਿਸੇ ਹੋਰ ਦਾ ਫੋਨ ਲੈ ਕੇ ਆਪਣੇ ਫੋਨ ਨੰਬਰ ਤੇ ਕਾਲ ਕਰ ਰਿਹਾ ਸੀ । ਅਖੀਰ ਟ੍ਰੈਫਿਕ ਪੁਲਿਸ ਦੇ ਏਐਸਆਈ ਸਾਹਿਬ ਨੇ ਫੋਨ ਚੁੱਕਿਆ ਤੇ ਮੈਨੂੰ ਭਾਈ ਲਾਲੋ ਚੌਂਕ ਗੁਰਦਾਸਪੁਰ ਵਿੱਚ ਬੁਲਾਇਆ ਅਤੇ ਕਿਹਾ ਕਿ ਤੁਹਾਡਾ ਫੋਨ ਇੱਥੇ ਡਿੱਗ ਗਿਆ ਸੀ । ਜਦੋਂ ਨੌਜਵਾਨ ਭਾਈ ਲਾਲੋ ਚੌਂਕ ਪਹੁੰਚਿਆ ਟਰੈਫਿਕ ਪੁਲਿਸ ਦੇ ਏਐਸਆਈ ਗੁਰਮੀਤ ਸਿੰਘ ਨੇ ਫੋਨ ਦੀ ਪਹਿਚਾਨ ਅਤੇ ਸਹੀ ਪਾਸਵਰਡ ਪੁੱਛਿਆ ਅਤੇ ਜਦੋਂ ਨੌਜਵਾਨ ਨੇ ਫੋਨ ਦਾ ਸਹੀ ਪਾਸਵਰਡ ਲਗਾ ਦਿੱਤਾ ਤਾਂ ਉਸਨੂੰ ਫੋਨ ਵਾਪਸ ਕਰ ਦਿੱਤਾ । ਨੌਜਵਾਨ ਨੇ ਏਐਸਆਈ ਗੁਰਮੀਤ ਸਿੰਘ ਦਾ ਧੰਨਵਾਦ ਕੀਤਾ।
![](https://thekhabarsaar.com/wp-content/uploads/2022/09/future-maker-3.jpeg)
![](https://thekhabarsaar.com/wp-content/uploads/2020/12/future-maker-3.jpeg)