ਲੁਟੇਰਿਆਂ ਨਾਲ ਇੱਕਲੀ ਭਿੜਣ ਵਾਲੀ ਔਰਤ ਦਾ ਸਨਮਾਨ

ਅੰਮ੍ਰਿਤਸਰ, 7 ਅਕਤੂਬਰ 2024 – ਬੀਤੇ ਦਿਨੀਂ ਅੰਮ੍ਰਿਤਸਰ ‘ਚ ਤਿੰਨ ਲੁਟੇਰਿਆਂ ਨਾਲ ਔਰਤ ਭਿੜ ਗਈ ਸੀ ਜਿਸ ਦੀਆਂ ਚਰਚਾ ਪੂਰੇ ਪੰਜਾਬ ‘ਚ ਫੈਲ ਗਈ ਹੈ। ਇਸ ਤੋਂ ਇਲਾਵਾ ਔਰਤ ਲੁਟੇਰਿਆਂ ਨਾਲ ਕਿਸ ਤਰ੍ਹਾਂ ਸਾਹਮਣਾ ਕੀਤਾ ਸੀ ਇਸ ਦੀ ਵੀਡੀਓ ਵੀ ਕਾਫ਼ੀ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀ ਹੈ। ਇਸ ਵੀਡੀਓ ਨੇ ਲੋਕਾਂ ਨੂੰ ਬਹੁਤ ਵਧੀਆ ਸੁਨੇਹਾ ਹੀ ਨਹੀਂ ਸਗੋਂ ਔਰਤਾਂ ਲਈ ਇਕ ਮਿਸਾਲ ਵੀ ਕਾਇਮ ਕੀਤੀ ਹੈ ਕਿ ਔਰਤ ਵੀ ਕੀਤੇ ਮਰਦ ਤੋਂ ਘੱਟ ਨਹੀਂ ਹੁੰਦੀ।

ਇਸ ‘ਤੇ ਪੂਰੇ ਪੰਜਾਬ ਔਰਤ ਮਨਦੀਪ ਕੌਰ ਦੀਆਂ ਸਿਫ਼ਤਾਂ ਕਰਕੇ ਨਹੀਂ ਥੱਕ ਰਿਹਾ, ਹਰ ਪਾਸੇ ਬਹਾਦਰ ਔਰਤ ਦੀਆਂ ਚਰਚਾਵਾਂ ਚੱਲ ਰਹੀਆਂ ਹਨ। ਦੱਸ ਦੇਈਏ ਇਸ ਦੌਰਾਨ ਮਨਦੀਪ ਕੌਰ ਨੂੰ ਆਲ ਇੰਡੀਆ ਹਿਊਮਨਜ਼ ਰਾਈਟ ਐਂਡ ਐਂਟੀ ਕ੍ਰਾਈਮ ਦੀ ਟੀਮ ਵੱਲੋਂ ਵਿਰਤਾ ਦੇ ਨਾਂ ਦੇ ਵੀਰ ਚੱਕਰ ਨਾਲ ਸਨਮਾਨਿਤ ਕੀਤਾ ਗਿਆ ਹੈ। ਇਸ ਦੌਰਾਨ ਔਰਤ ਮਨਦੀਰ ਕੌਰ ਨੇ ਬਾਕੀ ਔਰਤਾਂ ਨੂੰ ਸੁਨੇਹਾ ਦਿੱਤਾ ਕਿ ਕਦੇ ਵੀ ਡਰਨਾ ਨਹੀਂ ਚਾਹੀਦਾ, ਸਗੋਂ ਡੱਟ ਕੇ ਸਾਨੂੰ ਸਾਹਮਣਾ ਕਰਨਾ ਚਾਹੀਦਾ ਹੈ। ਜੇਕਰ ਤੁਸੀਂ ਡਰਦੇ ਹੋ ਤਾਂ ਉਹ ਚੀਜ਼ ਤੁਹਾਡੇ ‘ਤੇ ਹੈਵੀ ਹੋਵੇਗੀ।

ਜ਼ਿਕਰਯੋਗ ਹੈ ਕਿ ਲੁਟੇਰੇ ਹਥਿਆਰਾਂ ਨਾਲ ਲੈਸ ਹੋ ਕੇ ਸੁਨਿਆਰੇ ਜਗਜੀਤ ਦੇ ਘਰ ਆਏ ਸਨ ਪਰ ਜਗਜੀਤ ਘਰ ਨਹੀਂ ਪਰ ਇਸ ਦੌਰਾਨ ਘਰ ਸੁਨਿਆਰੇ ਦੀ ਪਤਨੀ ਨੇ ਲੁਟੇਰਿਆਂ ਨਾਲ ਬਹਾਦਰੀ ਨਾਲ ਸਾਹਮਣਾ ਕੀਤਾ ਅਤੇ ਅਪਣੇ ਮਕਸਦ ‘ਚ ਕਾਮਯਾਬ ਵੀ ਹੋਈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੱਸ ਤੇ ਐਕਟਿਵਾ ਦੀ ਭਿਆਨਕ ਟੱਕਰ, ਦੋ ਦੀ ਦਰਦਨਾਕ ਮੌਤ

ਉਦਯੋਗਪਤੀਆਂ ਨੂੰ ਪੰਜਾਬ ‘ਚ ਕੋਈ ਦਿੱਕਤ ਨਹੀਂ ਆਉਣ ਦੇਵਾਂਗੇ: ਤਰੁਨਪ੍ਰੀਤ ਸੌਂਦ