ਹੁਸ਼ਿਆਰਪੁਰ: ਦਰਿਆ ‘ਚ ਡੁੱਬੀ ਕਾਰ, 11 ਰੁੜੇ, 6 ਦੀਆਂ ਲਾਸ਼ਾਂ ਬਰਾਮਦ

ਹੁਸ਼ਿਆਰਪੁਰ, 11 ਅਗਸਤ 2024 – ਅੱਜ ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਵਿੱਚ ਭਾਰੀ ਮੀਂਹ ਪੈ ਰਿਹਾ ਹੈ। ਹੁਸ਼ਿਆਰਪੁਰ ‘ਚ ਐਤਵਾਰ ਸਵੇਰੇ ਦਰਿਆ ਪਾਰ ਕਰ ਰਹੇ ਹਿਮਾਚਲ ਦੇ ਇਕ ਪਰਿਵਾਰ ਦੀ ਇਨੋਵਾ ਕਾਰ ਪਾਣੀ ਦੇ ਤੇਜ਼ ਬਹਾਅ ‘ਚ ਰੁੜ੍ਹ ਗਈ। ਕਾਰ ਵਿੱਚ 11 ਲੋਕ ਸਵਾਰ ਸਨ। 6 ਲੋਕਾਂ ਦੀਆਂ ਲਾਸ਼ਾਂ ਬਰਾਮਦ ਕਰ ਲਈਆਂ ਗਈਆਂ ਹਨ, ਜਦਕਿ 4 ਲੋਕ ਅਜੇ ਵੀ ਲਾਪਤਾ ਹਨ। ਇਨ੍ਹਾਂ ਵਿੱਚ ਬੱਚੇ ਵੀ ਸ਼ਾਮਲ ਹਨ।

ਹਾਦਸੇ ਤੋਂ ਬਾਅਦ ਲੋਕਾਂ ਨੇ ਡਰਾਈਵਰ ਨੂੰ ਸੁਰੱਖਿਅਤ ਬਾਹਰ ਕੱਢ ਲਿਆ। ਡਰਾਈਵਰ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਗੋਤਾਖੋਰ ਬਾਕੀ ਲੋਕਾਂ ਦੀ ਭਾਲ ਵਿੱਚ ਜੁਟੇ ਹੋਏ ਹਨ।

ਪੁਲੀਸ ਅਨੁਸਾਰ ਕਾਰ ਵਿੱਚ ਸਵਾਰ ਪਰਿਵਾਰ ਹਿਮਾਚਲ ਦੇ ਕਾਂਗੜਾ ਜ਼ਿਲ੍ਹੇ ਦੇ ਡੇਹਰਾ ਤੋਂ ਇੱਕ ਵਿਆਹ ਸਮਾਗਮ ਵਿੱਚ ਸ਼ਾਮਲ ਹੋਣ ਲਈ ਨਵਾਂਸ਼ਹਿਰ ਜਾ ਰਿਹਾ ਸੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਲੁਧਿਆਣਾ ‘ਚ ਭਾਜਪਾ ਆਗੂ ਪ੍ਰਿੰਕਲ ਖਿਲਾਫ FIR ਦਰਜ, ਪੜ੍ਹੋ ਕੀ ਹੈ ਮਾਮਲਾ

PSPCL ਵੱਲੋਂ ਕੀਤੀ ਗਈ ਵਿਆਪਕ ਜਾਂਚ ਮੁਹਿੰਮ: ਚੋਰੀ ਦੇ 1,108 ਮਾਮਲੇ ਫੜੇ, UUE ਦੇ 219 ਅਤੇ UE ਦੇ 227 ਮਾਮਲੇ ਵੀ ਫੜੇ