ਸ਼ੋਅਰੂਮ ਮਾਲਕ ਨੇ ਕਰਮਚਾਰੀ ਨੂੰ ਮਾਰੀ ਗੋ+ਲੀ, ਵਾਰਦਾਤ ਤੋਂ ਬਾਅਦ ਮਾਲਕ ਹੋਇਆ ਫਰਾਰ

ਹੁਸ਼ਿਆਰਪੁਰ, 30 ਜਨਵਰੀ 2024 – ਹੁਸ਼ਿਆਰਪੁਰ ਦੇ ਦਸੂਹਾ ਵਿੱਚ ਬਜਾਜ ਸ਼ੋਅਰੂਮ ਦੇ ਮਾਲਕ ਨੇ ਆਪਣੇ ਸ਼ੋਅਰੂਮ ਵਿੱਚ ਕੰਮ ਕਰਦੇ ਕਰਿੰਦੇ (ਕਰਮਚਾਰੀ) ਨੂੰ ਗੋਲੀ ਮਾਰ ਦਿੱਤੀ। ਨੌਜਵਾਨ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਨੌਜਵਾਨ ਦੀ ਪਛਾਣ ਜੋਗਿੰਦਰ ਸਿੰਘ ਵਾਸੀ ਪਿੰਡ ਉਡੜਾ ਵਜੋਂ ਹੋਈ ਹੈ। ਇਸ ਘਟਨਾ ਤੋਂ ਬਾਅਦ ਸ਼ੋਅਰੂਮ ਮਾਲਕ ਫਰਾਰ ਹੈ। ਮਾਮਲੇ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

ਸ਼ੋਅਰੂਮ ਮਾਲਕ ਵੱਲੋਂ ਗੋਲੀ ਲੱਗਣ ਤੋਂ ਬਾਅਦ ਕਰਮਚਾਰੀ ਨੂੰ ਜ਼ਖ਼ਮੀ ਹਾਲਤ ਵਿੱਚ ਦਸੂਹਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ। ਜਦੋਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ ਤਾਂ ਸ਼ੋਅਰੂਮ ਮਾਲਕ ਆਪਣੀ ਥਾਰ ਕਾਰ ਛੱਡ ਕੇ ਉਥੋਂ ਭੱਜ ਗਿਆ। ਘਟਨਾ ਤੋਂ ਬਾਅਦ ਪੂਰਾ ਪਰਿਵਾਰ ਸਿਵਲ ਹਸਪਤਾਲ ਪਹੁੰਚ ਗਿਆ।

ਥਾਣਾ ਦਸੂਹਾ ਦੇ ਮੁਖੀ ਹਰਪ੍ਰੇਮ ਸਿੰਘ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਣ ‘ਤੇ ਉਹ ਮੌਕੇ ‘ਤੇ ਪਹੁੰਚੇ ਅਤੇ ਸਾਰੀ ਘਟਨਾ ਦਾ ਜਾਇਜ਼ਾ ਲਿਆ। ਜਿਸ ਤੋਂ ਬਾਅਦ ਉਕਤ ਏਜੰਸੀ ਦੇ ਮਾਲਕ ਖਿਲਾਫ ਮਾਮਲਾ ਦਰਜ ਕਰ ਲਿਆ ਗਿਆ। ਜਲਦ ਹੀ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਮਾਮਲਾ ਸੁਲਝਾ ਲਿਆ ਜਾਵੇਗਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਨੂੰ ਮਿਲੇ ਤਿੰਨ ਹੋਰ ਏਡੀਜੀਪੀ, 1998 ਬੈਚ ਦੇ ਨੀਲਭ ਕਿਸ਼ੋਰ, ਸ਼ਿਵ ਵਰਮਾ ਅਤੇ ਜਸਕਰਨ ਸਿੰਘ ਨੂੰ ਦਿੱਤੀ ਗਈ ਤਰੱਕੀ

71 BDPO/SEPO/ ਸੀਨੀਅਰ ਸਹਾਇਕਾਂ ਦੇ ਤਬਾਦਲੇ