ਕਰਵਾ ਚੌਥ ਦੀ ਰਾਤ ਹੋਈ ਵਿਆਹੁਤਾ ਦੇ ਪਤੀ ਦੀ ਮੌ+ਤ, ਚੰਦ ਦੇਖਣ ਲਈ ਛੱਤ ‘ਤੇ ਚੜ੍ਹ ਰਿਹਾ ਪਤੀ ਪੌੜੀਆਂ ਤੋਂ ਡਿੱਗਿਆ

  • ਇਲਾਜ ਦੌਰਾਨ ਹਸਪਤਾਲ ਵਿੱਚ ਹੋਈ ਮੌ+ਤ,
  • ਮ੍ਰਿਤਕ ਦੀ ਪਛਾਣ ਲਖਵਿੰਦਰ ਰਾਮ ਵਜੋਂ ਹੋਈ ਹੈ

ਖੰਨਾ, 2 ਨਵੰਬਰ 2023 – ਖੰਨਾ ‘ਚ ਕਰਵਾ ਚੌਥ ਦੇ ਮੌਕੇ ‘ਤੇ ਇਕ ਔਰਤ ਦਾ ਸੁਹਾਗ ਸਦਾ ਲਈ ਇਸ ਦੁਨੀਆ ਨੂੰ ਛੱਡ ਕੇ ਚਲਾ ਗਿਆ। ਜਦੋਂ ਉਸ ਦਾ ਪਤੀ ਵਰਤ ਖੁੱਲ੍ਹਵਾਉਣ ਲਈ ਚੰਦਰਮਾ ਦੇਖਣ ਲਈ ਛੱਤ ‘ਤੇ ਚੜ੍ਹਿਆ ਸੀ। ਉਸ ਦਾ ਪੈਰ ਲੱਕੜ ਦੀ ਪੌੜੀ ਦੇ ਆਖਰੀ ਕਿਨਾਰੇ ਤੋਂ ਫਿਸਲ ਗਿਆ ਅਤੇ ਉਸ ਦਾ ਪਤੀ ਸਿੱਧਾ ਹੇਠਾਂ ਡਿੱਗ ਗਿਆ। ਜਿਸ ਕਾਰਨ ਮੌਤ ਹੋ ਗਈ।

46 ਸਾਲਾ ਲਖਵਿੰਦਰ ਰਾਮ ਖੰਨਾ ਮੂਲ ਰੂਪ ‘ਚ ਬਿਹਾਰ ਦਾ ਰਹਿਣ ਵਾਲਾ ਹੈ ਅਤੇ ਅਮਲੋਹ ਰੋਡ ‘ਤੇ ਪ੍ਰੀਤ ਨਗਰ ‘ਚ ਆਪਣੇ ਪਰਿਵਾਰ ਨਾਲ ਕਿਰਾਏ ਦੇ ਮਕਾਨ ‘ਚ ਰਹਿੰਦਾ ਸੀ। ਮ੍ਰਿਤਕ ਦੀ ਪਤਨੀ ਨੇ ਕਰਵਾ ਚੌਥ ਦਾ ਵਰਤ ਰੱਖਿਆ ਸੀ। ਚੰਦ ਦੇ ਚੜ੍ਹਨ ਦਾ ਸਮਾਂ ਸੀ। ਇਸ ਦੌਰਾਨ ਪੂਰਾ ਪਰਿਵਾਰ ਘਰ ਦੀ ਛੱਤ ‘ਤੇ ਚੰਦ ਦਾ ਇੰਤਜ਼ਾਰ ਕਰ ਰਿਹਾ ਸੀ।

ਲਖਵਿੰਦਰ ਰਾਮ ਵੀ ਚੰਨ ਦੇ ਚੜ੍ਹਨ ਦੀ ਉਡੀਕ ਵਿੱਚ ਅਸਮਾਨ ਵੱਲ ਝਾਕ ਰਿਹਾ ਸੀ। ਇਸ ਦੌਰਾਨ ਲਖਵਿੰਦਰ ਰਾਮ ਲੱਕੜ ਦੀ ਪੌੜੀ ‘ਤੇ ਚੜ੍ਹ ਗਿਆ। ਜਦੋਂ ਉਸਦਾ ਪੈਰ ਪੌੜੀ ਦੇ ਆਖਰੀ ਡੰਡੇ ਤੋਂ ਤਿਲਕ ਗਿਆ ਤਾਂ ਉਹ ਹੇਠਾਂ ਡਿੱਗ ਗਿਆ। ਲਖਵਿੰਦਰ ਰਾਮ ਨੂੰ ਖੰਨਾ ਦੇ ਸਰਕਾਰੀ ਹਸਪਤਾਲ ਲਿਆਂਦਾ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਲਖਵਿੰਦਰ ਰਾਮ ਦੀ ਮੌਤ ਤੋਂ ਬਾਅਦ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਬੇਟੀ ਨੇ ਦੱਸਿਆ ਕਿ ਪਿਤਾ ਚੰਦ ਨੂੰ ਦੇਖਣ ਲਈ ਛੱਤ ‘ਤੇ ਚੜ੍ਹਿਆ ਸੀ। ਪੌੜੀਆਂ ਤੋਂ ਹੇਠਾਂ ਡਿੱਗ ਪਿਆ। ਪਿਤਾ ਦੀ ਮੌਤ ਕਾਰਨ ਉਹ ਸਭ ਕੁਝ ਗੁਆ ਬੈਠੇ ਹਨ। ਲਖਵਿੰਦਰ ਇਕੱਲਾ ਹੀ ਆਪਣੇ ਪਰਿਵਾਰ ਦਾ ਗੁਜ਼ਾਰਾ ਚਲਾਉਣ ਲਈ ਸਖ਼ਤ ਮਿਹਨਤ ਕਰਦਾ ਸੀ। ਪਰਿਵਾਰ ਲਈ ਆਮਦਨ ਦਾ ਹੋਰ ਕੋਈ ਸਾਧਨ ਨਹੀਂ ਹੈ।

ਸਿਟੀ ਥਾਣਾ 2 ਦੇ ਐਸਐਚਓ ਗੁਰਮੀਤ ਸਿੰਘ ਨੇ ਦੱਸਿਆ ਕਿ ਲਖਵਿੰਦਰ ਰਾਮ ਦੀ ਮੌਤ ਦੀ ਸੂਚਨਾ ਸਿਵਲ ਹਸਪਤਾਲ ਤੋਂ ਮਿਲੀ ਹੈ। ਪਰਿਵਾਰਕ ਮੈਂਬਰਾਂ ਦੇ ਬਿਆਨ ਦਰਜ ਕੀਤੇ ਜਾਣਗੇ। ਦੀ ਧਾਰਾ 174 ਤਹਿਤ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਤੋਂ ਬਾਅਦ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿੱਧੂ ਮੂਸੇਵਾਲਾ ਸਿੱਧੂ ‘ਤੇ ਲਿਖੀ ਕਿਤਾਬ ਦੇ ਰਾਈਟਸ ਖਰੀਦੇ ਗਏ, ‘ਮ+ਰਡ+ਰ ਮਿਸਟਰੀ’ ਨੂੰ ਪਰਦੇ ‘ਤੇ ਦਿਖਾਉਣ ਦੀ ਤਿਆਰੀ

ਭਰਾ ਦੇ ਵਿਆਹ ‘ਚ ਫੌਜੀ ਦਾ ਕ+ਤ+ਲ: ਜਾਗੋ ‘ਚ ਹੋਏ ਵਿਵਾਦ ਤੋਂ ਬਾਅਦ ਮੁਲਜ਼ਮਾਂ ਨੇ ਤੇਜ਼ਧਾਰ ਹਥਿਆਰਾਂ ਨਾਲ ਵੱਢਿਆ