- ਦਾਜ ਲਈ ਕਰਦਾ ਸੀ ਤੰਗ, ਲੜਕੀ ਦੇ ਪੇਕੇ ਪਰਿਵਾਰ ਨੇ ਲਾਏ ਦੋਸ਼
ਅੰਮ੍ਰਿਤਸਰ, 10 ਫਰਵਰੀ 2023 – ਅੰਮ੍ਰਿਤਸਰ ਤੋਂ ਇਕ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇਕ ਪਤੀ ਵੱਲੋਂ ਆਪਣੇ ਹੀ ਪਤਨੀ ਦੇ ਸਿਰ ਦੇ ਵਿੱਚ ਦਾਤਰ ਮਾਰ ਕੇ ਹਮਲਾ ਕੀਤਾ ਗਿਆ। ਲੜਕੀ ਦੇ ਪੇਕੇ ਪਰਿਵਾਰ ਨੇ ਦੋਸ਼ ਲਾਏ ਹਨ ਕਿ ਕਰੀਬ ਦਸ ਸਾਲਾਂ ਤੋਂ ਸਹੁਰੇ ਪਰਿਵਾਰ ਵੱਲੋਂ ਹਰਾਸਮੈਂਟ ਕੀਤਾ ਜਾ ਰਿਹਾ ਸੀ। ਇਹਨਾਂ ਦੇ ਦੋ ਬੱਚੇ ਹਨ, ਇੱਕ ਛੇ ਸਾਲ ਦਾ ਬੇਟਾ ਤੇ ਦੋ ਸਾਲ ਦੀ ਲੜਕੀ ਹੈ।
ਲੜਕੀ ਦੇ ਪੇਕੇ ਪਰਿਵਾਰ ਨੇ ਦੋਸ਼ ਲਾਏ ਕਿ ਸਾਡੀ ਕੁੜੀ ਨੂੰ ਉਸਦੇ ਸਹੁਰੇ ਪਰਿਵਾਰ ਵਾਲੇ ਦਾਜ ਨੂੰ ਲੈ ਕੇ ਤੰਗ ਕਰਦੇ ਸੀ, ਅਸੀਂ ਦਾਜ ਦੇ ਵਿਚ ਆਲਟੋ ਗੱਡੀ ਦਿੱਤੀ ਸੀ ਪਰ ਉਹ ਕਹਿੰਦੇ ਕਿ ਸਵਿਫਟ ਗੱਡੀ ਕਿਉਂ ਨਹੀਂ ਦਿੱਤੀ। ਨਿੱਕੀ-ਨਿੱਕੀ ਗੱਲ ਤੋਂ ਕੁੜੀ ਨਾਲ ਸਹੁਰੇ ਪਰਿਵਾਰ ਵੱਲੋਂ ਕੁੱਟਮਾਰ ਕੀਤੀ ਜਾਂਦੀ ਸੀ।
ਅੱਗੇ ਲੜਕੀ ਦੇ ਪਿਤਾ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕੇ ਉਹ ਆਪਣੀ ਧੀ ਛੇ-ਸੱਤ ਮਹੀਨੇ ਤੋਂ ਆਪਣੇ ਕੋਲ ਰੱਖ ਰਿਹਾ ਹੈ। ਉਸ ਦੀ ਧੀ ਜੋਬ ਕਰਦੀ ਹੈ। ਕੰਮ ਤੋਂ ਘਰ ਆਉਂਦੇ ਹੋਏ ਰਸਤੇ ਦੇ ਵਿਚ ਸਾਡੇ ਜਵਾਈ ਨੇ ਸਾਡੀ ਕੁੜੀ ਤੇ ਦਾਤਰ ਮਾਰ ਕੇ ਹਮਲਾ ਕੀਤਾ। ਸਿਰ ਦੇ ਵਿੱਚ ਕਾਫੀ ਸੱਟਾਂ ਵੀ ਲੱਗੀਆਂ। ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ, ਜਿੱਥੇ ਉਸ ਨੂੰ ਜ਼ਖਮੀ ਹਾਲਤ ‘ਚ ਅੰਮ੍ਰਿਤਸਰ ਦੇ ਅਮਨਦੀਪ ਹਸਪਤਾਲ ਦਾਖਲ ਕਰਵਾਇਆ ਗਿਆ ਹੈ।