- ਇੰਸਟਾਗ੍ਰਾਮ ‘ਤੇ ਵੀਡੀਓ ਪੋਸਟ ਕਰਦੀ ਸੀ
- ਚਰਿੱਤਰ ‘ਤੇ ਸ਼ੱਕ ਕਾਰਨ ਤੇ+ਜ਼ਧਾਰ ਹ+ਥਿਆਰ ਨਾਲ ਕੀਤਾ ਹਮਲਾ
- ਜ਼ਿਲ੍ਹਾ ਮੋਗਾ ਦੇ ਪਿੰਡ ਬੋਹਨਾ ਦੀ ਘਟਨਾ
ਮੋਗਾ, 9 ਜਨਵਰੀ 2024 – ਮੋਗਾ ‘ਚ ਪਤੀ ਨੇ ਪਤਨੀ ‘ਤੇ ਤੇਜ਼ਧਾਰ ਹਥਿਆਰਾਂ ਨਾਲ ਹਮਲਾ ਕਰਕੇ ਕਤਲ ਕਰ ਦਿੱਤਾ। ਮਹਿਲਾ ਇੰਸਟਾਗ੍ਰਾਮ ‘ਤੇ ਵੀਡੀਓ ਪੋਸਟ ਕਰਦੀ ਸੀ। ਉਸ ਦੇ ਪਤੀ ਨੂੰ ਇਹ ਗੱਲ ਪਸੰਦ ਨਹੀਂ ਸੀ। ਜਿਸ ਕਾਰਨ ਪਤੀ ਉਸ ਦੇ ਚਰਿੱਤਰ ‘ਤੇ ਸ਼ੱਕ ਕਰਦਾ ਸੀ। ਇਸ ਗੱਲ ਨੂੰ ਲੈ ਕੇ ਪਤੀ-ਪਤਨੀ ਵਿਚ ਹਮੇਸ਼ਾ ਲੜਾਈ ਹੁੰਦੀ ਰਹਿੰਦੀ ਸੀ। ਪੁਲਸ ਨੇ ਪਤੀ ਖਿਲਾਫ ਮਾਮਲਾ ਦਰਜ ਕਰ ਲਿਆ ਹੈ।
ਮ੍ਰਿਤਕਾ ਦੀ ਪਛਾਣ ਸਰਬਜੀਤ ਕੌਰ ਵਾਸੀ ਪਿੰਡ ਬੋਹਨਾ ਵਜੋਂ ਹੋਈ ਹੈ। ਘਟਨਾ ਦੇ ਬਾਅਦ ਤੋਂ ਸਰਬਜੀਤ ਦਾ ਪਤੀ ਹਰਮੇਸ਼ ਫਰਾਰ ਹੈ। ਸਰਬਜੀਤ 2 ਬੱਚਿਆਂ ਦੀ ਮਾਂ ਸੀ।
ਸਰਬਜੀਤ ਕੌਰ ਦੇ ਬੱਚਿਆਂ ਨੇ ਪੁਲਸ ਨੂੰ ਦੱਸਿਆ ਕਿ ਉਨ੍ਹਾਂ ਦੀ ਮਾਂ ਅਕਸਰ ਇੰਸਟਾਗ੍ਰਾਮ ‘ਤੇ ਵੀਡੀਓ ਬਣਾ ਕੇ ਪੋਸਟ ਕਰਦੀ ਸੀ। ਉਸ ਦੇ ਪਿਤਾ ਹਰਮੇਸ਼ ਨੂੰ ਇਹ ਗੱਲ ਪਸੰਦ ਨਹੀਂ ਸੀ। ਪਿਤਾ ਆਪਣੀ ਮਾਂ ਨੂੰ ਅਜਿਹਾ ਕਰਨ ਤੋਂ ਰੋਕਦੇ ਸਨ ਪਰ ਮਾਂ ਨੇ ਉਸ ਨੂੰ ਨਜ਼ਰਅੰਦਾਜ਼ ਕਰਦੀ ਸੀ। ਮਾਂ ਵੀ ਕਿਸੇ ਨਾਲ ਗੱਲਾਂ ਵੀ ਕਰਦੀ ਸੀ।
ਬੱਚਿਆਂ ਨੇ ਅੱਗੇ ਦੱਸਿਆ ਕਿ ਉਹ ਘਰ ਨਹੀਂ ਸੀ। ਪਿੱਛਿਓਂ ਪਿਉ-ਮਾਂ ਦੀ ਫਿਰ ਲੜਾਈ ਹੋ ਗਈ। ਪਿਤਾ ਨੇ ਮਾਂ ਨੂੰ ਇਕੱਲਾ ਦੇਖ ਕੇ ਉਸ ‘ਤੇ ਤੇਜ਼ਧਾਰ ਹਥਿਆਰ ਨਾਲ ਹਮਲਾ ਕਰ ਦਿੱਤਾ। ਉਸ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ। ਜਿੱਥੇ ਡਾਕਟਰਾਂ ਨੇ ਉਸ ਦੀ ਨਾਜ਼ੁਕ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਫਰੀਦਕੋਟ ਰੈਫਰ ਕਰ ਦਿੱਤਾ। ਉਥੇ ਇਲਾਜ ਦੌਰਾਨ ਮਾਂ ਦੀ ਮੌਤ ਹੋ ਗਈ।
ਐਸਪੀਡੀ ਅਜੇ ਰਾਜ ਨੇ ਦੱਸਿਆ ਕਿ ਮਹਿਣਾ ਪੁਲੀਸ ਨੂੰ ਔਰਤ ਦੀ ਮੌਤ ਦੀ ਸੂਚਨਾ ਮਿਲੀ ਸੀ। ਮਹਿਲਾ ਦੇ ਬੱਚਿਆਂ ਨੇ ਆਪਣੇ ਪਿਤਾ ‘ਤੇ ਹੱਤਿਆ ਦਾ ਦੋਸ਼ ਲਗਾਇਆ ਹੈ। ਪੁਲਿਸ ਜਾਂਚ ਤੋਂ ਬਾਅਦ ਕਾਰਵਾਈ ਕਰੇਗੀ।