ਚੰਡੀਗੜ੍ਹ, 18 ਜਨਵਰੀ 2023 – ਚੰਡੀਗੜ੍ਹ ਹਾਊਸਿੰਗ ਬੋਰਡ ਦੇ ਮੁੱਖ ਕਾਰਜਕਾਰੀ ਅਧਿਕਾਰੀ ਯਸ਼ਪਾਲ ਗਰਗ ਨੇ ਅੱਜ ਇੱਕ ਜਾਨ ਬਚਾਈ। ਇੱਕ ਮਾਮਲੇ ਵਿੱਚ ਸੈਕਟਰ 41-ਏ ਦੇ ਜਨਕ ਕੁਮਾਰ ਇੱਕ ਪੇਸ਼ੀ ਦੇ ਸਬੰਧ ਵਿੱਚ ਸਵੇਰੇ ਚੰਡੀਗੜ੍ਹ ਹਾਊਸਿੰਗ ਬੋਰਡ ਦੇ ਦਫ਼ਤਰ ਪੁੱਜੇ ਸਨ। ਇੱਥੇ ਸਕੱਤਰ ਦੇ ਚੈਂਬਰ ਵਿੱਚ ਸੁਣਵਾਈ ਦੌਰਾਨ ਉਹ ਡਿੱਗ ਗਏ।
ਜਿਸ ਤੋਂ ਬਾਅਦ ਉਸ ਨੂੰ ਤੁਰੰਤ ਕੁਰਸੀ ‘ਤੇ ਬਿਠਾ ਦਿੱਤਾ ਗਿਆ। ਇਸ ਤੋਂ ਬਾਅਦ ਯਸ਼ਪਾਲ ਗਰਗ ਨੇ ਉਸ ਨੂੰ ਕਾਰਡੀਓ ਪਲਮੋਨਰੀ ਰੀਸਸੀਟੇਸ਼ਨ (ਸੀ.ਪੀ.ਆਰ.) ਦਿੱਤੀ। ਕਰੀਬ 1 ਮਿੰਟ ਦੀ ਸੀਪੀਆਰ ਦੀ ਪ੍ਰਕਿਰਿਆ ਤੋਂ ਬਾਅਦ ਜਨਕ ਕੁਮਾਰ ਦੀ ਸਿਹਤ ਠੀਕ ਹੋ ਗਈ ਅਤੇ ਉਸ ਨੂੰ ਪਾਣੀ ਪਿਲਾਇਆ ਗਿਆ।
ਜਿਸ ਤੋਂ ਬਾਅਦ ਉਸ ਨੂੰ ਤੁਰੰਤ ਚੰਡੀਗੜ੍ਹ ਹਾਊਸਿੰਗ ਬੋਰਡ ਦੀ ਗੱਡੀ ਵਿਚ ਸੈਕਟਰ 16 ਜੀਐਮਐਸਐਚ ਲਿਜਾਇਆ ਗਿਆ। ਸਮੇਂ ਸਿਰ ਸੀਪੀਆਰ ਦੇਣ ਨਾਲ ਜਨਕ ਕੁਮਾਰ ਦੀ ਜਾਨ ਬਚ ਗਈ।
ਸਾਲ 2008 ਬੈਚ (ਏਜੀਐਮਯੂਟੀ) ਦੇ ਆਈਏਐਸ ਯਸ਼ਪਾਲ ਗਰਗ ਨੇ ਮੀਡੀਆ ਨੂੰ ਦੱਸਿਆ ਕਿ ਉਨ੍ਹਾਂ ਨੇ ਇੱਕ ਜਾਂ ਦੋ ਵਾਰ ਟੀਵੀ ਉੱਤੇ ਇੱਕ ਡਾਕਟਰ ਦੁਆਰਾ ਸੀਪੀਆਰ ਦੇਣ ਦਾ ਵੀਡੀਓ ਦੇਖਿਆ ਸੀ। ਅੱਜ ਸੈਕਟਰੀ ਦੇ ਚੈਂਬਰ ਵਿੱਚ ਪੇਸ਼ੀ ਦੌਰਾਨ ਜਦੋਂ ਇਹ ਵਿਅਕਤੀ ਡਿੱਗ ਗਿਆ ਤਾਂ ਮੁਲਾਜ਼ਮਾਂ ਨੇ ਉਸ ਦੇ ਦਫ਼ਤਰ ਆ ਕੇ ਇਸ ਦੀ ਸੂਚਨਾ ਦਿੱਤੀ। ਇਸ ਲਈ ਉਸ ਨੇ ਉੱਥੇ ਜਾ ਕੇ ਬੇਹੋਸ਼ ਵਿਅਕਤੀ ਨੂੰ ਸੀ.ਪੀ.ਆਰ. ਦਿੱਤੀ।