ਕੋਟਕਪੁਰਾ ਡੇਰਾ ਪ੍ਰੇਮੀ ਦੇ ਕ+ਤ+ਲ ਮਾਮਲੇ ’ਚ ਦੋ ਸ਼ੱਕੀ ਮੁਲਜ਼ਮਾਂ ਦੀ ਪਛਾਣ, ਛਾਪੇਮਾਰੀ ਜਾਰੀ

ਕੋਟਕਪੁਰਾ, 11 ਨਵੰਬਰ, 2022: ਪੰਜਾਬ ਪੁਲਿਸ ਨੇ ਕੋਟਕਪੁਰਾ ਵਿਚ ਡੇਰਾ ਪ੍ਰੇਮੀ ਪ੍ਰਦੀਪ ਸਿੰਘ ਦੇ ਕਤਲ ਦੇ ਮਾਮਲੇ ਵਿਚ ਦੋ ਸ਼ੱਕੀ ਮੁਲਜ਼ਮਾਂ ਦੀ ਪਛਾਣ ਕਰ ਲਈ ਗਈ ਹੈ। ਮੀਡੀਆਂ ਦੀਆਂ ਖ਼ਬਰਾਂ ਅਨੁਸਾਰ ਇਸ ਵਾਰਦਾਤ ਦੇ ਦੋ ਮੁਲਜ਼ਮਾਂ ਦੇ ਪੋਸਟਰ ਰਿਲੀਜ਼ ਕੀਤੇ ਗਏ ਹਨ। ਇਹਨਾਂ ਦੀ ਪਛਾਣ ਗੋਲਡੀ ਤੇ ਮਨੀ ਵਜੋਂ ਹੋਈ ਹੈ ਜੋ ਫਰੀਦਕੋਟ ਦੇ ਰਹਿਣ ਵਾਲੇ ਹਨ। ਖ਼ਬਰ ਇਹ ਵੀ ਹੈ ਕੇ ਪੁਲਿਸ ਨੇ ਇਹਨਾਂ ਦੇ ਘਰਾਂ ’ਤੇ ਛਾਪੇਮਾਰੀ ਕੀਤੀ ਹੈ।

ਪਰਿਵਾਰ ਵਾਲਿਆਂ ਦਾ ਕਹਿਣਾ ਹੈ ਕਿ ਇਹ ਦੋਵੇਂ 5 ਦਿਨਾਂ ਤੋਂ ਘਰਾਂ ਤੋਂ ਫਰਾਰ ਹਨ। 4 ਹੋਰ ਸ਼ੂਟਰ ਹਰਿਆਣਾ ਦੇ ਦੱਸੇ ਜਾ ਰਹੇ ਹਨ।

ਇਸ ਦੌਰਾਨ ਪੁਲਿਸ ਨੇ ਅਪਰਾਧ ਵਿਚ ਵਰਤੇ ਤਿੰਨੋਂ ਮੋਟਰ ਸਾਈਕਲ ਵੀ ਬਰਾਮਦ ਕਰ ਲਏ ਹਨ। ਇਹਨਾਂ ’ਤੇ ਫਰਜ਼ੀ ਨੰਬਰ ਲਗਾਏ ਹੋਏ ਸਨ। ਪੁਲਿਸ ਵੱਲੋਂ ਕੁੱਲ 10 ਟੀਮਾਂ ਬਣਾਈਆਂ ਗਈਆਂ ਹਨ ਤੇ ਹਰਿਆਣਾ ਵਿਚ ਵੀ ਛਾਪੇਮਾਰੀ ਕੀਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਸਿਹਤਮੰਦ ਭਵਿੱਖ ਲਈ ਪਰਾਲੀ ਨੂੰ ਅੱਗ ਨਾ ਲਾਓ, ਮੁੱਖ ਸਕੱਤਰ ਵੱਲੋਂ ਪੰਜਾਬ ਦੇ ਕਿਸਾਨਾਂ ਨੂੰ ਅਪੀਲ

ਡੇਰਾ ਪ੍ਰੇਮੀ ਦੇ ਸਸਕਾਰ ਲਈ ਨਹੀਂ ਮੰਨ ਰਿਹਾ ਪਰਿਵਾਰ, ਕਰ ਰਿਹਾ ਇਨਸਾਫ ਦੀ ਮੰਗ