ਚੰਡੀਗੜ੍ਹ, 12 ਜੁਲਾਈ 2024 – ਮਹਿਕਮੇ ਵੱਲੋਂ ਪੰਜਾਬ ਪੁਲਿਸ ਨੂੰ ਹੁਕਮ ਜਾਰੀ ਕੀਤੇ ਗਏ ਹਨ ਕਿ ਜੇ ਹੁਣ ਕੋਈ ਕਾਰਾਂ ਦੀ ਛੱਤ ‘ਤੇ ਬਣੇ ਸਨਰੂਫ ਖੋਲ੍ਹ ਝੂੰਟੇ ਲੈਂਦਾ ਹੈ ਜਾਂ ਉਨ੍ਹਾਂ ਦੇ ਧਿਆਨ ‘ਚ ਆਉਂਦਾ ਹੈ ਤਾਂ ਉਸ ਖਿਲਾਫ ਮੋਟਰ ਵਹੀਕਲ ਐਕਟ ਤਹਿਤ ਕਾਰਵਾਈ ਕੀਤੀ ਜਾਵੇ।
ਹੁਕਮਾਂ ‘ਚ ਕਿਹਾ ਗਿਆ ਹੈ ਕਿ ਅਕਸਰ ਦੇਖਿਆ ਜਾਂਦਾ ਹੈ ਕਿ ਕਾਰਾਂ ਦੀ ਛੱਤ ‘ਤੇ ਬਣੇ ਸਨਰੂਫ ਖੋਲ੍ਹ ਅਕਸਰ ਛੋਟੇ ਬਚੇ ਸ਼ੋਰ-ਸ਼ਰਾਬਾ ਕਰਦੇ ਹਨ ਅਤੇ ਜਿਸ ਨਾਲ ਗੱਡੀ ਚਲਾਉਣ ਵਾਲੇ ਦਾ ਧਿਆਨ ਭਟਕਦਾ ਹੈ ਅਤੇ ਹਾਦਸਾ ਹੋਣ ਦਾ ਡਰ ਬਣਿਆ ਰਹਿੰਦਾ ਹੈ। ਅਜਿਹਾ ਕੋਈ ਵੀ ਕੇਸ ਸਾਹਮਣੇ ਆਉਣ ‘ਤੇ ਕਾਰਵਾਈ ਤੁਰੰਤ ਅਮਲ ‘ਚ ਲਿਆਂਦੀ ਜਾਵੇ ਅਤੇ ਚਲਾਨ ਕੱਟਿਆ ਜਾਵੇ।