- 4 ਨਜਾਇਜ਼ ਹਥਿਆਰ ਅਤੇ ਕਾਰਤੂਸ ਕੀਤੇ ਪੁਲਿਸ ਨੇ ਬਰਾਮਦ
- ਅਦਾਲਤ ਨੇ ਦਿੱਤਾ ਤਿੰਨ ਦਿਨਾਂ ਦਾ ਰਿਮਾਂਡ
ਬਠਿੰਡਾ, 15 ਦਸੰਬਰ 2022 – ਪੁਲਿਸ ਵੱਲੋਂ ਪੰਜਾਬ ਵਿੱਚ ਨਜਾਇਜ਼ ਅਸਲਾ ਸਪਲਾਈ ਕਰਨ ਵਾਲਾ ਗ੍ਰਿਫਤਾਰ ਕੀਤਾ ਗਿਆ ਹੈ। ਇਸ ਸੰਬੰਧੀ ਬਠਿੰਡਾ ਦੇ ਐਸ.ਐਸ.ਪੀ ਜੇ.ਐਲਨਚੇਲੀਅਨ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮੋਹਿਤ ਕੁਮਾਰ ਪੁੱਤਰ ਰਾਜਿੰਦਰ ਕੁਮਾਰ ਵਾਸੀ ਤਲਵੰਡੀ ਸਾਬੋ ਬਾਹਰਲੇ ਰਾਜਾਂ ਤੋਂ ਨਜਾਇਜ਼ ਅਸਲਾ ਪੰਜਾਬ ਲਿਆਉਂਦਾ ਸੀ। ਬਠਿੰਡਾ ਪੁਲਿਸ ਨੇ ਸਪਲਾਈ ਕਰਨ ਵਾਲੇ ਨੂੰ ਗ੍ਰਿਫਤਾਰ ਕਰਨ ‘ਚ ਸਫਲਤਾ ਹਾਸਲ ਕੀਤੀ ਹੈ।
ਉਨ੍ਹਾਂ ਦੱਸਿਆ ਕਿ ਮੋਹਿਤ ਕੁਮਾਰ ਨੂੰ ਸੰਤ ਪੁਰਾ ਰੋਡ ਨੇੜਿਓਂ ਸਰਹਿੰਦ ਨਹਿਰ ਨੇੜਿਓਂ ਨਾਜਾਇਜ਼ ਹਥਿਆਰਾਂ ਸਮੇਤ ਕਾਬੂ ਕੀਤਾ ਹੈ।ਉਹ ਇਹ ਹਥਿਆਰ ਆਪਣੇ ਜਾਣਕਾਰ ਕੁਲਦੀਪ ਸਿੰਘ ਪੁੱਤਰ ਸਵਰਨ ਸਿੰਘ ਵਾਸੀ ਲੇਲੇ ਵਾਲਾ ਰੋਡ ਤਲਵੰਡੀ ਸਾਬੋ ਪਠਾਨਕੋਟ ਨੂੰ ਦੇਣ ਜਾ ਰਿਹਾ ਸੀ। ਨਾਕਾਬੰਦੀ ਦੌਰਾਨ ਉਸ ਨੂੰ 4 ਪਿਸਤੌਲ ਦੇ ਕਾਰਤੂਸ ਸਮੇਤ ਕਾਬੂ ਕੀਤਾ ਗਿਆ।
ਕੁਲਦੀਪ ਸਿੰਘ ਦੀ ਗ੍ਰਿਫ਼ਤਾਰੀ ਹੋਣੀ ਬਾਕੀ ਹੈ। ਪੁੱਛਗਿੱਛ ਦੌਰਾਨ ਮੋਹਿਤ ਕੁਮਾਰ ਨੇ ਦੱਸਿਆ ਕਿ ਉਹ ਇਹ ਅਸਲਾ ਮੱਧ ਪ੍ਰਦੇਸ਼ ਤੋਂ ਖਰੀਦਦਾ ਸੀ। ਉਹ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਸਪਲਾਈ ਕਰਦਾ ਸੀ।ਮੁਲਜ਼ਮਾਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਇਸ ਦੌਰਾਨ ਉਸ ਕੋਲੋਂ ਡੂੰਘਾਈ ਨਾਲ ਪੁੱਛਗਿੱਛ ਕੀਤੀ ਜਾਵੇਗੀ। ਐਸਐਸਪੀ ਨੇ ਦੱਸਿਆ ਕਿ ਮੋਹਿਤ ਕੁਮਾਰ ਖ਼ਿਲਾਫ਼ ਪਹਿਲਾਂ ਵੀ 3 ਪਰਚੇ ਦਰਜ ਹਨ