ਘਰ ‘ਚ ਚੱਲ ਰਿਹਾ ਸੀ ਨਾਜਾਇਜ਼ ਅਲਟਰਾਸਾਊਂਡ ਸੈਂਟਰ, ਸਿਹਤ ਵਿਭਾਗ ਨੇ ਕੀਤੀ ਛਾਪੇਮਾਰੀ

ਲੁਧਿਆਣਾ, 18 ਮਈ 2022 – ਪੰਜਾਬ ਦੇ ਸ਼ਹਿਰ ਲੁਧਿਆਣਾ ਵਿੱਚ ਬੁੱਧਵਾਰ ਸਵੇਰੇ ਸਿਹਤ ਵਿਭਾਗ ਦੀ ਟੀਮ ਨੇ ਰਿਸ਼ੀ ਨਗਰ ਦੇ ਵਾਈ ਬਲਾਕ ਵਿੱਚ ਇੱਕ ਘਰ ਵਿੱਚ ਛਾਪਾ ਮਾਰਿਆ। ਦੱਸਿਆ ਜਾ ਰਿਹਾ ਹੈ ਕਿ ਵਿਭਾਗ ਨੇ ਇੱਥੋਂ ਅਲਟਰਾਸਾਊਂਡ ਮਸ਼ੀਨ ਅਤੇ ਹੋਰ ਟੈਸਟਿੰਗ ਉਪਕਰਣ ਬਰਾਮਦ ਕੀਤੇ ਹਨ। ਟੀਮ ਨੇ ਮੌਕੇ ‘ਤੇ ਮਿਲੀਆਂ ਮਸ਼ੀਨਾਂ ਨੂੰ ਜ਼ਬਤ ਕਰ ਲਿਆ ਹੈ। 30 ਹਜ਼ਾਰ ਰੁਪਏ ਵੀ ਬਰਾਮਦ ਕੀਤੇ ਹਨ।

ਇਸ ਦੇ ਨਾਲ ਹੀ ਇੱਕ ਮਹਿਲਾ ਡਾਕਟਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇਸ ਸਕੈਨ ਸੈਂਟਰ ਵਿੱਚ ਮੋਟੀ ਰਕਮ ਲੈ ਕੇ ਲਿੰਗ ਨਿਰਧਾਰਨ ਟੈਸਟ ਕੀਤੇ ਜਾ ਰਹੇ ਸਨ। ਵਿਭਾਗ ਨੂੰ ਸੂਚਨਾ ਮਿਲਦੇ ਹੀ ਉਨ੍ਹਾਂ ਨੇ ਛਾਪਾ ਮਾਰ ਕੇ ਮੁਲਜ਼ਮਾਂ ਨੂੰ ਕਾਬੂ ਕਰ ਲਿਆ। ਇਲਾਕਾ ਪੁਲਸ ਵੀ ਮੌਕੇ ‘ਤੇ ਪਹੁੰਚ ਗਈ। ਦੋਵੇਂ ਟੀਮਾਂ ਮਿਲ ਕੇ ਸਾਂਝੀ ਕਾਰਵਾਈ ਕਰ ਰਹੀਆਂ ਹਨ।

ਦੱਸਿਆ ਜਾ ਰਿਹਾ ਹੈ ਕਿ ਉਕਤ ਮਹਿਲਾ ਡਾਕਟਰ ਇੱਕ ਸਾਲ ਤੋਂ ਘਰ ਵਿੱਚ ਸਕੈਨ ਮਸ਼ੀਨ ਲਗਾ ਕੇ ਕੰਮ ਕਰ ਰਹੀ ਸੀ। ਅੱਜ ਸਿਹਤ ਵਿਭਾਗ ਨੇ ਕੀਤਾ ਸਟਿੰਗ। ਇਸ ਦੇ ਲਈ ਇੱਕ ਗਰਭਵਤੀ ਔਰਤ ਨੂੰ ਗਾਹਕ ਬਣਾ ਕੇ ਭੇਜਿਆ ਗਿਆ ਸੀ। ਜਦੋਂ ਡਾਕਟਰ ਔਰਤ ਦਾ ਟੈਸਟ ਕਰਨ ਲੱਗਾ ਤਾਂ ਟੀਮ ਨੇ ਛਾਪਾ ਮਾਰਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਕਿਸਾਨ ਆਗੂ ਪਹੁੰਚੇ CM ਮਾਨ ਨਾਲ ਮੁਲਾਕਾਤ ਲਈ, ਸਰਕਾਰ ਨੂੰ ਚੇਤਾਵਨੀ- ਗੱਲ ਨਾ ਬਣੀ ਤਾਂ ਜਾਣਗੇ ਚੰਡੀਗੜ੍ਹ

ਪੰਜਾਬ ਕੈਬਨਿਟ ‘ਚ ਝੋਨੇ ਦੀ ਸਿੱਧੀ ਬਿਜਾਈ ‘ਤੇ 1500 ਰੁਪਏ ਪ੍ਰਤੀ ਏਕੜ ਦੇਣ ਨੂੰ ਮਨਜ਼ੂਰੀ