ਚੰਡੀਗੜ੍ਹ, 25 ਜੁਲਾਈ 2025 – ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਿਚ ਅੱਜ ਚੰਡੀਗੜ੍ਹ ਵਿਖੇ ਕੈਬਨਿਟ ਦੀ ਮੀਟਿੰਗ ਹੋਈ। ਇਸ ਦੌਰਾਨ ਕਈ ਅਹਿਮ ਫ਼ੈਸਲੇ ਲਏ ਗਏ। ਪੰਜਾਬ ਕੈਬਨਿਟ ਵੱਲੋਂ ਮੀਟਿੰਗ ਵਿਚ ਗਰੁੱਪ ਡੀ ਵਿਚ ਭਰਤੀ ਨੂੰ ਲੈ ਕੇ ਅਹਿਮ ਫ਼ੈਸਲਾ ਲਿਆ ਗਿਆ ਹੈ। ਗਰੁੱਪ ਡੀ ਵਿਚ ਭਰਤੀ ਲਈ ਉਮਰ ਹੱਦ 2 ਸਾਲ ਵਧਾ ਦਿੱਤੀ ਗਈ ਹੈ। ਭਰਤੀ ਦੀ ਉਮਰ 35 ਸਾਲ ਤੋਂ ਵਧਾ ਕੇ 37 ਸਾਲ ਕੀਤੀ ਗਈ ਹੈ। ਹੁਣ ਗਰੁੱਪ ਡੀ ਵਿਚ ਭਰਤੀ ਹੋਣ ਲਈ ਨੌਜਵਾਨ 37 ਸਾਲ ਦੀ ਉਮਰ ਵਿਚ ਵੀ ਭਰਤੀ ਲਈ ਅਰਜ਼ੀਆਂ ਦੇ ਸਕਦੇ ਹਨ।
ਇਸ ਦੇ ਨਾਲ ਹੀ ਸੀਡ 1965 ਐਕਟ ਵਿਚ ਵੀ ਸੋਧ ਕੀਤੀ ਗਈ ਹੈ। ਇਸ ਦੀ ਜਾਣਕਾਰੀ ਕੈਬਨਿਟ ਮੰਤਰੀ ਹਰਮੀਤ ਸਿੰਘ ਖੁੱਡੀਆਂ ਵੱਲੋਂ ਦਿੱਤੀ ਗਈ ਹੈ। ਇਹ ਫ਼ੈਸਲਾ ਲਿਆ ਗਿਆ ਹੈ ਕਿ ਗਲਤ ਬੀਜ ਦੀ ਮਾਰਕਟਿੰਗ ਕਰਨ ਵਾਲੇ ਨੂੰ ਸਖ਼ਤ ਸਜ਼ਾ ਦਿੱਤੀ ਜਾਵੇਗੀ। ਗਤਤ ਬੀਜ ਦੀ ਮਾਰਕਟਿੰਗ ਕਰਨ ਵਾਲੇ ਨੂੰ 2 ਤੋਂ 10 ਸਾਲ ਦੀ ਸਜ਼ਾ ਹੋਵੇਗੀ। ਇਸ ਦੇ ਨਾਲ ਹੀ ਪਸ਼ੂਪਾਲਣ ਵਿਭਾਗ ਵਿਚ ਫਾਰਮਾਸਿਸਟ ਵਾਲਿਆਂ ਦਾ ਠੇਕਾ ਵਧਾਉਣ ਦਾ ਫ਼ੈਸਲਾ ਕੀਤਾ ਹੈ।

