ਸੜਕ ਹਾਦਸੇ ਚ ਸਕੇ ਭਰਾ-ਭੈਣ ਦੀ ਮੌਤ, ਛੋਟਾ ਭਰਾ ਵੀ ਗੰਭੀਰ ਜ਼ਖਮੀ 

ਸ੍ਰੀ ਮੁਕਤਸਰ ਸਾਹਿਬ, 7 ਦਸੰਬਰ 2022 – ਸ੍ਰੀ ਮੁਕਤਸਰ ਸਾਹਿਬ ਚ ਜਲਾਲਾਬਾਦ ਰੋਡ ਤੇ ਯਾਦਗਾਰੀ ਗੇਟ ਨੇੜੇ ਵਾਪਰੇ ਸੜਕ ਹਾਦਸੇ ਚ ਪਿੰਡ ਕਬਰਵਾਲਾ ਦੇ ਰਹਿਣ ਵਾਲੇ ਸਕੇ ਭਰਾ ਤੇ ਭੈਣ ਦੀ ਮੌਤ ਹੋ ਗਈ ਹੈ। ਜਦਕਿ ਮ੍ਰਿਤਕਾਂ ਦਾ ਛੋਟਾ ਭਰਾ ਵੀ ਹਾਦਸੇ ‘ਚ ਗੰਭੀਰ ਜ਼ਖਮੀ ਹੋ ਗਿਆ ਹੈ। ਜਿਸਨੂੰ ਭੁੱਚੋ ਦੇ ਨਿੱਜੀ ਹਸਪਤਾਲ ਰੈਫਰ ਕੀਤਾ ਗਿਆ ਹੈ।

ਜਾਣਕਾਰੀ ਅਨੁਸਾਰ ਮੁਕਤਸਰ ਦੇ ਅਕਾਲ ਅਕੈਡਮੀ ‘ਚ ਪੜ੍ਹਨ ਵਾਲੇ ਇਹ ਤਿੰਨੋਂ ਵਿਦਿਆਰਥੀ ਸਵੇਰੇ ਮੋਟਰਸਾਇਕਲ ‘ਤੇ ਸਕੂਲ ਆ ਰਹੇ ਸਨ। ਮਿਲੀ ਜਾਣਕਾਰੀ ਅਨੁਸਾਰ ਜਦੋਂ ਇਹ ਤਿੰਨੇ ਜਲਾਲਾਬਾਦ ਰੋਡ ਯਾਦਗਾਰੀ ਗੇਟ ਨੇੜੇ ਪਹੁੰਚੇ ਤਾਂ ਇੱਕ ਟਰੱਕ ਚਾਲਕ ਨੇ ਇਨਾਂ ਦੇ ਮੋਟਰਸਾਈਕਲ ਨੂੰ ਫੇਟ ਮਾਰ ਦਿੱਤੀ। ਜਿਸ ਨਾਲ ਹਾਦਸਾ ਹੋ ਗਿਆ ਤੇ ਦਸਵੀਂ ਜਮਾਤ ਚ ਪੜ੍ਹਨ ਵਾਲੇ ਵਿਦਿਆਰਥੀ 15 ਸਾਲਾ ਗੁਰਸੇਵਕ ਸਿੰਘ ਪੁੱਤਰ ਹਰਿੰਦਰ ਸਿੰਘ ਤੇ ਉਸਦੀ ਭੈਣ 12 ਸਾਲਾ ਪ੍ਰਭਜੋਤ ਕੌਰ ਦੀ ਮੌਕੇ ਤੇ ਮੌਤ ਹੋ ਗਈ। ਜਦਕਿ 8 ਸਾਲਾ ਛੋਟਾ ਭਰਾ ਨਵਤੇਜ ਵੀ ਜ਼ਖਮੀ ਹੋ ਗਿਆ। ਜਿਸ ਨੂੰ ਭੁੱਚੋ ਦੇ ਨਿਜੀ ਹਸਪਤਾਲ ਰੈਫਰ ਕਰ ਦਿੱਤਾ ਗਿਆ ਹੈ। 

ਮੌਕੇ ਤੇ ਪਹੁੰਚੇ ਡੀਐਸਪੀ ਰਾਜੇਸ਼ ਕੁਮਾਰ ਨੇ ਟੀਮ ਸਮੇਤ ਪਹੁੰਚ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਬੋਰਵੈੱਲ ‘ਚ ਡਿੱਗਿਆ 6 ਸਾਲ ਦਾ ਬੱਚਾ, ਬਚਾਅ ਕਾਰਜ ਜਾਰੀ

ਬਠਿੰਡਾ ਹਸਪਤਾਲ ‘ਚੋਂ ਨਵਜੰਮਿਆ ਬੱਚਾ ਚੋਰੀ ਕਰਨ ਵਾਲੀ ਮਾਂ-ਧੀ ਨੂੰ ਪੁਲਿਸ ਨੇ ਕੀਤਾ ਕਾਬੂ, ਬੱਚਾ ਸੁਰੱਖਿਅਤ ਬਰਾਮਦ