ਚੰਡੀਗੜ੍ਹ, 18 ਅਕਤੂਬਰ 2022 – ਰਾਸ਼ਟਰੀ ਜਾਂਚ ਏਜੰਸੀ (ਐਨ.ਆਈ.ਏ.) ਨੇ ਭਾਰਤ ਅਤੇ ਵਿਦੇਸ਼ਾਂ ਵਿਚ ਅੱਤਵਾਦੀਆਂ, ਗੈਂਗਸਟਰਾਂ ਅਤੇ ਮਾਦਕ ਪਦਾਰਥਾਂ ਦੇ ਤਸਕਰਾਂ ਦੇ ਵਿਚਕਾਰ ਉਭਰ ਰਹੇ ਗੱਠਜੋੜ ਨੂੰ ਖ਼ਤਮ ਕਰਨ ਲਈ ਅੱਜ ਪੰਜਾਬ, ਹਰਿਆਣਾ, ਰਾਜਸਥਾਨ ਅਤੇ ਦਿੱਲੀ-ਐਨ.ਸੀ.ਆਰ. ਖੇਤਰ ਵਿਚ ਕਈ ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ।
ਇਸ ਤੋਂ ਬਿਨਾ ਬਠਿੰਡਾ ਦੇ ਵਿੱਚ ਵੀ ਐਨਆਈਏ ਵੱਲੋਂ ਰੇਡ ਕਰਨ ਦੀ ਖ਼ਬਰ ਸਾਹਮਣੇ ਆਈ ਹੈ। ਇਹ ਖ਼ਬਰ ਸੂਤਰਾਂ ਦੇ ਹਵਾਲੇ ਤੋਂ ਸਾਹਮਣੇ ਆ ਰਹੀ ਹੈ ਕੇ ਤਿੰਨ ਜਗ੍ਹਾ ‘ਤੇ ਰੇਡ ਕੀਤੀ ਜਾ ਰਹੀ ਹੈ। ਖਬਰ ਇਹ ਵੀ ਹੈ ਕਿ ਸੰਗਤ ਮੰਡੀ ਦੇ ਕੋਲੇ ਪੈਂਦੇ ਪਿੰਡ ਝੰਡੀਆਂ ਵਿਖੇ ਵੀ ਸਾਬਕਾ ਕਬੱਡੀ ਖਿਡਾਰੀ ਦੇ ਘਰ ‘ਚ ਵੀ ਰੇਡ ਚੱਲ ਰਹੀ ਹੈ। ਇਸ ਸੰਬੰਧ ਵਿਚ ਐੱਸ ਐੱਸ ਪੀ ਬਠਿੰਡਾ ਨੇ ਦੱਸਿਆ ਕਿ ਬਠਿੰਡਾ ਦੇ ਅਲੱਗ ਅਲੱਗ ਤਿੰਨ ਜਗ੍ਹਾ ਤੇ ਐੱਨਆਈਏ ਦੀ ਰੇਡ ਚੱਲ ਰਹੀ ਹੈ, ਪਰ ਜਗ੍ਹਾ ਦਾ ਨਾਮ ਨਹੀਂ ਦੱਸਿਆ ਅਤੇ ਕਿਹਾ ਕਿ ਅਸੀਂ ਤਫ਼ਤੀਸ਼ ਕਰ ਰਹੇ ਹਾਂ।