ਰਿਟਾਇਰ ਪਟਵਾਰੀਆਂ ਦੀ ਭਰਤੀ ਲਈ ਉਮਰ ਹੱਦ ਅਤੇ ਤਨਖ਼ਾਹ ‘ਚ ਵਾਧਾ

ਚੰਡੀਗੜ੍ਹ, 4 ਅਕਤੂਬਰ 2022 – ਪੰਜਾਬ ‘ਚ ਮਾਲ ਵਿਭਾਗ ‘ਚ ਪਟਵਾਰੀਆਂ ਦੀਆਂ 1766 ਖਾਲੀ ਅਸਾਮੀਆਂ ਰਿਟਾਇਰ ਪਟਵਾਰੀਆਂ/ਕਾਨੂੰਨਗੋਆਂ ਵਿੱਚੋਂ ਭਰਨ ਲਈ ਰਿਟਾਇਰ ਪਟਵਾਰੀਆਂ ਦੀ ਭਰਤੀ ਲਈ ਉਮਰ ਹੱਦਬੰਦੀ ਅਤੇ ਤਨਖਾਹ ‘ਚ ਵਾਧਾ ਕੀਤਾ ਗਿਆ ਹੈ।

ਪੰਜਾਬ ਸਰਕਾਰ ਦੇ ਮਾਲ ਤੇ ਪੁਨਰਵਾਸ ਵਿਭਾਗ ਵਲੋਂ ਰਾਜ ਦੇ ਸਮੂਹ ਡਿਪਟੀ ਕਮਿਸ਼ਨਰਾਂ ਨੂੰ ਭੇਜੇ ਪੱਤਰ ਰਾਹੀਂ ਠੇਕਾ ਆਧਾਰਿਤ ਭਰਤੀ ਪਟਵਾਰੀਆਂ ਦੀ ਉਮਰ ਹੱਦ ਤੇ ਤਨਖ਼ਾਹ ’ਚ ਵਾਧਾ ਕੀਤਾ ਹੈ। ਜਾਰੀ ਹੁਕਮਾਂ ’ਚ ਕਿਹਾ ਹੈ ਕਿ ਮਾਲ ਵਿਭਾਗ ’ਚ ਪਟਵਾਰੀਆਂ ਦੀਆਂ 1766 ਖਾਲੀ ਅਸਾਮੀਆਂ ਰਿਟਾਇਰ ਪਟਵਾਰੀਆਂ/ ਕਾਨੂੰਗੋਆਂ ਵਿਚੋਂ ਭਰਨ ਸਬੰਧੀ ਸਰਕਾਰ ਵਲੋਂ ਲਏ ਗਏ ਫ਼ੈਸਲੇ ਦੇ ਸਨਮੁੱਖ ਹਵਾਲਾ ਅਧੀਨ ਪੱਤਰਾਂ ’ਚ ਸੋਧ ਕਰਦਿਆਂ ਠੇਕੇ ਦੇ ਆਧਾਰ ’ਤੇ ਭਰਤੀ ਲਈ ਪਟਵਾਰੀ ਦੀ ਉਮਰ ਹੱਦ 64 ਸਾਲ ਤੋਂ ਵਧਾ ਕੇ 67 ਸਾਲ ਅਤੇ ਤਨਖ਼ਾਹ 25 ਹਜ਼ਾਰ ਰੁਪਏ ਤੋਂ ਵਧਾ ਕੇ 35 ਹਜ਼ਾਰ ਰੁਪਏ ਕੀਤੀ ਜਾਂਦੀ ਹੈ । ਉਪਰੋਕਤ ਸ਼ਰਤਾਂ ਤੋਂ ਬਿਨਾਂ ਪਹਿਲਾਂ ਲਗਾਈਆਂ ਗਈਆਂ ਹੋਰ ਸ਼ਰਤਾਂ ਲਾਗੂ ਰਹਿਣਗੀਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ‘ਚ 3 ਮਹੀਨਿਆਂ ‘ਚ 5824 ਨਸ਼ਾ ਤਸਕਰ ਫੜੇ : ਸੂਬੇ ‘ਚੋਂ 203 ਅਤੇ ਗੁਜਰਾਤ-ਮਹਾਰਾਸ਼ਟਰ ਬੰਦਰਗਾਹਾਂ ਤੋਂ 147.5 ਕਿਲੋ ਹੈਰੋਇਨ ਬਰਾਮਦ

ਪੰਜਾਬ ਪੁਲਿਸ ਦੇ ਚਾਰ ਅਫਸਰਾਂ ਦੀ ਪੋਸਟਿੰਗ ਵਿਜੀਲੈਂਸ ‘ਚ ਹੋਈ