ਸਿੱਧੂ ਮੂਸੇਵਾਲਾ ਪਰਿਵਾਰ ‘ਤੇ ਲਾਗੂ ਨਹੀਂ ਹੋਵੇਗਾ ਭਾਰਤੀ ਕਾਨੂੰਨ, ਪੜ੍ਹੋ ਪੂਰਾ ਵੇਰਵਾ

  • ਪਰਿਵਾਰ ਨੇ ਕਿਹਾ-ਚਰਨ ਕੌਰ IVF ਤਕਨੀਕ ਰਾਹੀਂ ਵਿਦੇਸ਼ ‘ਚ ਹੋਈ ਹੈ ਗਰਭਵਤੀ
  • ਪੰਜਾਬ ਦੇ ਸਿਹਤ ਸਕੱਤਰ ਤੋਂ ਮੰਗਿਆ ਜਵਾਬ

ਮਾਨਸਾ, 21 ਮਾਰਚ 2024 – ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਮਾਂ ਚਰਨ ਕੌਰ (58) ਅਤੇ ਪਿਤਾ ਬਲਕੌਰ ਸਿੰਘ ਉਮਰ ਕਰੀਬ 60 ਸਾਲ ‘ਚ ਫੇਰ ਤੋਂ ਮਾਤਾ-ਪਿਤਾ ਬਣ ਗਏ ਹਨ। ਮਾਤਾ ਚਰਨ ਕੌਰ ਨੇ 17 ਮਾਰਚ ਨੂੰ ਇਨ ਵਿਟਰੋ ਫਰਟੀਲਾਈਜ਼ੇਸ਼ਨ (ਆਈਵੀਐਫ) ਤਕਨੀਕ ਰਾਹੀਂ ਬੱਚੇ ਨੂੰ ਜਨਮ ਦਿੱਤਾ। ਪਰਿਵਾਰ ਨੇ ਇਸ ਤਕਨੀਕ ਦੀ ਵਰਤੋਂ ਵਿਦੇਸ਼ ‘ਚ ਕੀਤੀ। ਇਸ ਦੀ ਪੁਸ਼ਟੀ ਮੂਸੇਵਾਲਾ ਦੇ ਚਾਚਾ ਚਮਕੌਰ ਸਿੰਘ ਨੇ ਕੀਤੀ ਹੈ।

ਉਨ੍ਹਾਂ ਦੱਸਿਆ ਕਿ ਇਹ ਪ੍ਰਕਿਰਿਆ 3 ਮਹੀਨੇ ਤੱਕ ਵਿਦੇਸ਼ ਚੱਲੀ। ਵਿਦੇਸ਼ ਤੋਂ ਪਰਤਣ ਤੋਂ ਬਾਅਦ ਪਰਿਵਾਰ ਨੇ ਸਰਕਾਰੀ ਹਸਪਤਾਲ ਵਿੱਚ ਰਜਿਸਟ੍ਰੇਸ਼ਨ ਵੀ ਕਰਵਾਈ ਸੀ।

ਭਾਰਤ ਵਿੱਚ ਸੈਕਸ਼ਨ 21(G)(i) ਅਸਿਸਟਿਡ ਰੀਪ੍ਰੋਡਕਟਿਵ ਟੈਕਨਾਲੋਜੀ ਰੈਗੂਲੇਸ਼ਨ ਐਕਟ 2021 ਦੇ ਤਹਿਤ, ਬੱਚਾ ਪੈਦਾ ਕਰਨ ਲਈ, ਔਰਤਾਂ ਦੀ ਉਮਰ 21 ਤੋਂ 50 ਸਾਲ ਅਤੇ ਮਰਦਾਂ ਦੀ ਉਮਰ 21 ਤੋਂ 55 ਸਾਲ ਦੇ ਵਿਚਕਾਰ ਹੋਣੀ ਚਾਹੀਦੀ ਹੈ। ਜਦੋਂ ਕਿ ਵਿਦੇਸ਼ਾਂ ਵਿੱਚ 50 ਸਾਲ ਤੋਂ ਵੱਧ ਉਮਰ ਦੀਆਂ ਔਰਤਾਂ ਵੀ ਆਈਵੀਐਫ ਤਕਨੀਕ ਦੀ ਵਰਤੋਂ ਕਰ ਸਕਦੀਆਂ ਹਨ।

ਮਾਹਿਰਾਂ ਅਨੁਸਾਰ 2022 ਵਿੱਚ ਪਾਸ ਕੀਤੇ ਗਏ ਕਾਨੂੰਨ ਮੁਤਾਬਕ ਜੇਕਰ ਕੋਈ ਔਰਤ ਵਿਦੇਸ਼ ਵਿੱਚ ਗਰਭਵਤੀ ਹੋ ਜਾਂਦੀ ਹੈ ਤਾਂ ਉਸ ਦੀ ਭਾਰਤ ਵਿੱਚ ਡਿਲੀਵਰੀ ਸੰਭਵ ਹੈ। ਇਹੀ ਕਾਰਨ ਹੈ ਕਿ ਮੂਸੇਵਾਲਾ ਦੇ ਪਰਿਵਾਰ ਨੇ ਵਿਦੇਸ਼ਾਂ ‘ਚ ਇਸ ਤਕਨੀਕ ਨੂੰ ਅਪਣਾਇਆ। ਅਜਿਹੇ ‘ਚ ਭਾਰਤੀ ਕਾਨੂੰਨ ਉਨ੍ਹਾਂ ‘ਤੇ ਲਾਗੂ ਨਹੀਂ ਹੋਵੇਗਾ।

ਇਸ ਮਾਮਲੇ ਵਿੱਚ ਪੰਜਾਬ ਸਰਕਾਰ ਨੇ ਸਿਹਤ ਸਕੱਤਰ ਅਜੋਏ ਸ਼ਰਮਾ ਨੂੰ ਨੋਟਿਸ ਜਾਰੀ ਕੀਤਾ ਹੈ। ਉਸ ਤੋਂ ਜਵਾਬ ਮੰਗਿਆ ਗਿਆ ਹੈ ਕਿ ਉਸ ਨੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਮੁੱਖ ਸਕੱਤਰ ਅਨੁਰਾਗ ਵਰਮਾ ਦੇ ਧਿਆਨ ਵਿਚ ਲਿਆਏ ਬਿਨਾਂ ਬਲਕੌਰ ਸਿੰਘ ਅਤੇ ਉਸ ਦੇ ਪਰਿਵਾਰ ਤੋਂ ਜਾਣਕਾਰੀ ਕਿਵੇਂ ਮੰਗੀ। ਉਨ੍ਹਾਂ ਨੂੰ ਇਹ ਜਵਾਬ 2 ਹਫ਼ਤਿਆਂ ਵਿੱਚ ਦੇਣਾ ਹੋਵੇਗਾ।

ਬਲਕੌਰ ਸਿੰਘ ਦੇ ਇਲਜ਼ਾਮਾਂ ਤੋਂ ਬਾਅਦ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਨੇ ਕਿਹਾ ਸੀ ਕਿ ਸਿੱਧੂ ਮੂਸੇਵਾਲਾ ਦੇ ਪਰਿਵਾਰ ਨੂੰ ਸਾਡੇ ਵੱਲੋਂ ਤੰਗ ਨਹੀਂ ਕੀਤਾ ਜਾ ਰਿਹਾ ਹੈ। ਕੇਂਦਰ ਸਰਕਾਰ ਤੋਂ ਜਾਣਕਾਰੀ ਮੰਗੀ ਹੈ। ਅਸੀਂ ਵਾਅਦਾ ਕਰਦੇ ਹਾਂ ਕਿ ਮੂਸੇਵਾਲਾ ਪਰਿਵਾਰ ਨੂੰ ਸਾਡੇ ਵੱਲੋਂ ਤੰਗ ਨਹੀਂ ਕੀਤਾ ਜਾਵੇਗਾ।

ਸਿੱਧੂ ਮੂਸੇਵਾਲਾ ਦੀ ਮਾਂ ਚਰਨ ਕੌਰ ਨੇ 17 ਮਾਰਚ ਨੂੰ ਬਠਿੰਡਾ ਦੇ ਇੱਕ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ। ਡਾਕਟਰਾਂ ਅਨੁਸਾਰ ਦੋਵੇਂ ਤੰਦਰੁਸਤ ਹਨ। ਬੱਚੇ ਦੇ ਜਨਮ ਤੋਂ ਬਾਅਦ ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਉਹ ਆਪਣੇ ਪੁੱਤਰ ਦਾ ਨਾਂ ਸ਼ੁਭਦੀਪ ਰੱਖਣਗੇ। ਇਹ ਸਿੱਧੂ ਮੂਸੇਵਾਲਾ ਦਾ ਅਸਲ ਨਾਮ ਸੀ। ਚਰਨ ਕੌਰ ਨੇ ਬੱਚੇ ਦੇ ਜਨਮ ਲਈ ਆਈਵੀਐਫ ਤਕਨੀਕ ਦਾ ਸਹਾਰਾ ਲਿਆ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਇਸ਼ਤਿਹਾਰ ਮਾਮਲੇ ‘ਚ ਪਤੰਜਲੀ ਨੇ ਸੁਪਰੀਮ ਕੋਰਟ ਤੋਂ ਮੰਗੀ ਮਾਫੀ: ਕਿਹਾ- ਨਹੀਂ ਦਿਖਾਵਾਂਗੇ ਅਜਿਹੇ ਇਸ਼ਤਿਹਾਰ

ਪੰਜਾਬ ਸਰਕਾਰ ਵੱਲੋਂ 5 ਸਕੱਤਰਾਂ/ਸੁਪਰਡੰਟਾਂ ਦਾ ਤਬਾਦਲਾ, ਪੜ੍ਹੋ ਲਿਸਟ