ਸਾਦਕੀ ਚੌਕੀ ਤੇ ਹੁਣ ਭਾਰਤ ਦਾ ਤਿਰੰਗਾ ਪਾਕਿਸਤਾਨ ਦੇ ਝੰਡੇ ਤੋਂ ਉੱਚਾ ਲਹਿਰਾਏਗਾ

  • ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਰੱਖਿਆ ਨੀਂਹ ਪੱਥਰ

ਫਾਜਿਲਕਾ 26 ਜਨਵਰੀ 2025 – ਭਾਰਤ ਪਾਕ ਸਰਹੱਦ ਤੇ ਸਾਦਕੀ ਚੌਕੀ ਵਿਖੇ ਜਿੱਥੇ ਹਰ ਰੋਜ਼ ਸ਼ਾਮ ਰੀਟਰੀਟ ਦੀ ਰਸਮ ਹੁੰਦੀ ਹੈ ਉੱਥੇ ਹੁਣ ਭਾਰਤ ਦਾ ਤਿਰੰਗਾ ਝੰਡਾ ਪਾਕਿਸਤਾਨ ਦੇ ਕੌਮੀ ਝੰਡੇ ਤੋਂ ਉੱਚਾ ਲਹਿਰਾਏਗਾ। ਇੱਥੇ 60 ਮੀਟਰ ਉੱਚਾ ਤਿਰੰਗਾ ਝੰਡਾ ਲਗਾਉਣ ਦੇ ਪ੍ਰੋਜੈਕਟ ਦਾ ਨੀਹ ਪੱਥਰ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਰੱਖਿਆ ।

ਉਨਾਂ ਨੇ ਦੱਸਿਆ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਫਾਜ਼ਿਲਕਾ ਨੂੰ ਜਿੱਥੇ ਸੈਰ ਸਪਾਟੇ ਦੇ ਮਾਨ ਚਿੱਤਰ ਤੇ ਪ੍ਰਮੁੱਖਤਾ ਨਾਲ ਉਭਾਰਨਾ ਚਾਹੁੰਦੀ ਹੈ ਉੱਥੇ ਹੀ ਸਾਡੇ ਕੌਮੀ ਗੌਰਵ, ਸਾਡੇ ਰਾਸ਼ਟਰੀ ਝੰਡੇ ਨੂੰ ਵੀ ਸਭ ਤੋਂ ਉੱਚਾ ਕਰਕੇ ਲਗਾਉਣ ਦਾ ਇੱਥੇ ਪ੍ਰੋਜੈਕਟ ਸ਼ੁਰੂ ਹੋ ਰਿਹਾ ਹੈ। ਇਸ ਉੱਪਰ 75 ਲੱਖ ਰੁਪਏ ਦਾ ਖਰਚ ਆਵੇਗਾ ਅਤੇ ਇਹ ਪ੍ਰੋਜੈਕਟ ਚਾਰ ਮਹੀਨਿਆਂ ਵਿੱਚ ਬਣ ਕੇ ਤਿਆਰ ਹੋ ਜਾਵੇਗਾ। ਜਿਕਰਯੋਗ ਹੈ ਕਿ ਸਾਦਕੀ ਚੌਕੀ ਵਿਖੇ ਪਹਿਲਾਂ ਪਾਕਿਸਤਾਨ ਵਾਲੇ ਪਾਸੇ ਤੇ ਪਾਕਿਸਤਾਨ ਦਾ ਕੌਮੀ ਝੰਡਾ ਲਗਭਗ 50 ਮੀਟਰ ਦੀ ਉਚਾਈ ਤੇ ਲੱਗਿਆ ਹੋਇਆ ਸੀ ਪਰ ਹੁਣ ਭਾਰਤ ਦਾ ਕੌਮੀ ਝੰਡਾ 60 ਮੀਟਰ ਦੀ ਉਚਾਈ ਤੇ ਲਗਾਇਆ ਜਾਵੇਗਾ।

ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਇਸ ਲਈ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ, ਜਿਨਾਂ ਨੇ ਇਸ ਪ੍ਰੋਜੈਕਟ ਨੂੰ ਇੱਥੇ ਪ੍ਰਵਾਨ ਕੀਤਾ ਹੈ । ਉਹਨਾਂ ਨੇ ਕਿਹਾ ਕਿ ਇਹ ਸਥਾਨ ਸਾਡੇ ਰਾਸ਼ਟਰੀ ਗੌਰਵ ਦਾ ਪ੍ਰਤੀਕ ਹੈ ਅਤੇ ਗਣਤੰਤਰ ਦਿਵਸ ਵਾਲੇ ਦਿਨ ਇਸ ਪ੍ਰੋਜੈਕਟ ਦਾ ਨੀਹ ਪੱਥਰ ਰੱਖਣਾ ਸਾਡੇ ਲਈ ਹੋਰ ਵੀ ਮਾਣ ਦੀ ਗੱਲ ਹੈ।

ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਕਿਹਾ ਕਿ ਸਾਦਕੀ ਚੌਕੀ ਤੇ ਜਦ ਸਾਡਾ ਤਿਰੰਗਾ ਸਭ ਤੋਂ ਉੱਚਾ ਲਹਿਰਾਏਗਾ ਤਾਂ ਪੂਰੇ ਦੇਸ਼ ਨੂੰ ਇਸਤੇ ਮਾਣ ਹੋਵੇਗਾ। ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੀ ਧਰਮ ਪਤਨੀ ਖੁਸ਼ਬੂ ਸਾਵਣ ਸੁੱਖਾ ਸਵਨਾ ਵੀ ਵਿਸ਼ੇਸ਼ ਤੌਰ ਤੇ ਉਨਾਂ ਦੇ ਨਾਲ ਹਾਜ਼ਰ ਰਹੇ।

ਇਸ ਮੌਕੇ ਬੀਐਸਐਫ ਦੇ ਡੀਆਈਜੀ ਵਿਜੇ ਕੁਮਾਰ, ਕਮਾਂਡੈਂਟ ਕਰੂਨਾ ਨਿਧੀ ਤ੍ਰਿਪਾਠੀ, ਸਹਾਇਕ ਸਮਾਂਦੇਸ਼ਟਾ ਕੰਪਨੀ ਕਮਾਂਡਰ ਜਤਿੰਦਰ ਕੁਮਾਰ ਸਿੰਘ ਅਤੇ ਪੰਚਾਇਤੀ ਰਾਜ ਲੋਕ ਨਿਰਮਾਣ ਮੰਡਲ ਫਾਜ਼ਿਲਕਾ ਦੇ ਕਾਰਜਕਾਰੀ ਇੰਜਨੀਅਰ ਰਾਜੇਸ਼ ਗਰੋਵਰ, ਐਸਡੀਓ ਮਨਪ੍ਰੀਤ ਕੰਬੋਜ, ਮਨਜੋਤ ਸਿੰਘ ਖੇੜਾ, ਚੈਅਰਮੈਨ ਪਰਮਜੀਤ ਸਿੰਘ ਨੁਰਸ਼ਾਹ ਵੀ ਹਾਜ਼ਰ ਸਨ!

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਨੂੰ ਡਿਊਟੀ ਪ੍ਰਤੀ ਸ਼ਾਨਦਾਰ ਸਮਰਪਣ ਲਈ ਮੁੱਖ ਮੰਤਰੀ ਰਕਸ਼ਕ ਪਦਕ ਅਤੇ ਮੁੱਖ ਮੰਤਰੀ ਮੈਡਲ ਨਾਲ ਕੀਤਾ ਸਨਮਾਨਿਤ

ਵਿੱਤ ਮੰਤਰੀ ਹਰਪਾਲ ਚੀਮਾ ਨੇ 76ਵੇਂ ਗਣਤੰਤਰ ਦਿਵਸ ਮੌਕੇ ਸੰਗਰੂਰ ਵਿਖੇ ਫਹਿਰਾਇਆ ਤਿਰੰਗਾ