ਐਸ.ਏ.ਐਸ. ਨਗਰ 24 ਜੁਲਾਈ 2022 – ਵਿਵੇਕ ਸ਼ੀਲ ਸੋਨੀ ਆਈ.ਪੀ.ਐਸ, ਸੀਨੀਅਰ ਕਪਤਾਨ ਪੁਲਿਸ ਜ਼ਿਲ੍ਹਾ ਐਸ.ਏ.ਐਸ ਨਗਰ ਨੇ ਦੱਸਿਆ ਕਿ ਮੋਹਾਲੀ ਪੁਲਿਸ ਵੱਲੋ ਪੰਜਾਬ ਸਰਕਾਰ ਦੇ ਦਿਸ਼ਾ ਨਿਰਦੇਸ਼ਾ ਅਨੁਸਾਰ ਨਸ਼ਿਆ ਵਿਰੁੱਧ ਚਲਾਈ ਸ਼ਪੈਸ਼ਲ ਮੋਹਿੰਮ ਦੋਰਾਨ ਸ਼੍ਰੀ ਅਮਨਦੀਪ ਸਿੰਘ ਬਰਾੜ, ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਅਤੇ ਸ: ਗੁਰਸ਼ੇਰ ਸਿੰਘ, ਉਪ ਕਪਤਾਨ ਪੁਲਿਸ (ਇੰਨਵੈਸਟੀਗੇਸ਼ਨ), ਐਸ.ਏ.ਐਸ ਨਗਰ ਦੀ ਰਹਿਨੁਮਾਈ ਹੇਠ ਇੰਸ. ਸ਼ਿਵ ਕੁਮਾਰ ਇੰਚਾਰਜ ਸੀ.ਆਈ.ਏ ਸਟਾਫ ਮੋਹਾਲੀ ਦੀ ਟੀਮ ਵੱਲੋ ਕੱਲ ਮਿਤੀ 23-07-2022 ਨੂੰ ਅੰਬਾਲਾ-ਚੰਡੀਗੜ ਹਾਈਵੇ ਪਿੰਡ ਦੱਪਰ ਨੇੜੇ ਟੋਲ ਪਲਾਜਾ ਸ਼ਪੈਸ਼ਲ ਨਾਕਾਬੰਦੀ ਕੀਤੀ ਹੋਈ ਸੀ, ਜੋ ਦੋਰਾਨੇ ਚੈਕਿੰਗ ਇੱਕ ਐਬੂਲੈਸ ਵੈਨ ਅੰਬਾਲਾ ਸਾਈਡ ਤੋ ਆ ਰਹੀ ਸੀ।
ਜਿਸ ਨੂੰ ਰੋਕਿਆ ਗਿਆ, ਜਿਸ ਵਿੱਚ ਇੱਕ ਵਿਅਕਤੀ ਸਟ੍ਰੇਚਰ ਨੁਮਾ ਸੀਟ ਤੇ ਮਰੀਜ ਦੀ ਤਰ੍ਹਾਂ ਲੰਮ੍ਹਾ ਪਿਆ ਸੀ ਦੂਸਰਾ ਵਿਅਕਤੀ ਉਸ ਨਾਲ ਉਸ ਦੀ ਦੇਖਭਾਲ ਲਈ ਬੈਠਾ ਹੋਇਆ ਸੀ ਅਤੇ ਇੱਕ ਡਰਾਇਵਰ ਸੀਟ ਤੇ ਬੈਠਾ ਸੀ ਪਰ ਐਬੂਲੈਸ ਵੈਨ ਵਿੱਚ ਮੈਡੀਕਲ ਟੀਮ ਦਾ ਮੈਂਬਰ ਨਾ ਹੋਣ ਕਰਕੇ ਅਤੇ ਨਾ ਹੀ ਕੋਈ ਐਬੂਲੈਸ ਵਿੱਚ ਆਕਸੀਜਨ ਸਿਲੰਡਰ, ਫਰਸਟ-ਏਡ ਕਿੱਟ ਲੱਗਾ ਹੋਇਆ ਸੀ ਜੋ ਸ਼ੱਕ ਪੈਣ ਤੇ ਐਬੂਲੈਸ ਵੈਨ ਨੂੰ ਚੈਕ ਕਰਨ ਤੇ ਮਰੀਜ ਦਾ ਢੋਗ ਰੱਚ ਕੇ ਲੰਮਾ ਪਏ ਵਿਅਕਤੀ ਦੇ ਸਿਰ ਥੱਲੇ ਲਏ ਹੋਏ ਸਿਰਾਨੇ (ਤੱਕੀਆ) ਦੀ ਤਲਾਸ਼ੀ ਕਰਨ ਤੇ ਉਸ ਵਿੱਚੋ ਕੁੱਲ 8 ਕਿੱਲੋਗ੍ਰਾਮ ਅਫੀਮ ਬ੍ਰਾਮਦ ਹੋਈ।
ਜੋ ਤਿੰਨਾ ਵਿਅਕਤੀਆ ਖਿਲਾਫ ਦਰਜ ਕੀਤੇ ਮੁੱਕਦਮੇ ਮੁਕੱਦਮਾ ਨੰ. 120 ਮਿਤੀ 23-07-2022 ਅ/ਧ 18-61-85 ਐਨ.ਡੀ.ਪੀ.ਐਸ. ਐਕਟ ਥਾਣਾ ਲਾਲੜੂ ਦਰਜ ਕੀਤਾ ਗਿਆ। ਇਸ ਮੁੱਕਦਮੇ ਤਹਿਤ ਰਵੀ ਸ਼੍ਰੀਵਾਸਤਵ ਪੁੱਤਰ ਰਾਕੇਸ਼ ਬਾਬੂ ਵਾਸੀ ਪਿੰਡ ਧਾਮੋਰਾ ਨੇੜੇ ਪੁਲਿਸ ਚੌਂਕੀ, ਥਾਣਾ ਸ਼ਹਿਜਾਦਨਗਰ ਜ਼ਿਲ੍ਹਾ ਰਾਮਪੁਰ (ਯੂ.ਪੀ) ਹਾਲ ਵਾਸੀ ਕਿਰਾਏਦਾਰ ਰਾਮਦਰਬਾਰ, ਚੰਡੀਗੜ ਉਮਰ ਕਰੀਬ 28 ਸਾਲ, ਹਰਿੰਦਰ ਸ਼ਰਮਾ ਪੁੱਤਰ ਰਾਮ ਕਰਨ ਵਾਸੀ ਨੇੜੇ ਸਰਕਾਰੀ ਸਕੂਲ ਪਿੰਡ ਨਵਾਗਾਓ ਜ਼ਿਲ੍ਹਾ ਐਸ.ਏ.ਐਸ ਨਗਰ ਉਮਰ ਕਰੀਬ 47 ਸਾਲ, ਅੰਕੁਸ਼ ਪੁੱਤਰ ਪਰਮਜੀਤ ਵਾਸੀ ਨੇੜੇ ਆਟਾ ਚੱਕੀ ਪਿੰਡ ਖੁੱਡਾ ਅਲੀ ਸ਼ੇਰ, ਚੰਡੀਗੜ ਉਮਰ ਕਰੀਬ 27 ਸਾਲ ਗ੍ਰਿਫਤਾਰ ਕੀਤੇ ਗਏ।