ਓਲੰਪੀਅਨ ਮੁੱਕੇਬਾਜ਼ ਕੌਰ ਸਿੰਘ ਖਨਾਲ ਦਾ ਦੇਹਾਂਤ

ਚੰਡੀਗੜ੍ਹ, 27 ਅਪ੍ਰੈਲ 2023 – ਅੰਤਰਰਾਸ਼ਟਰੀ Boxer ਕੌਰ ਸਿੰਘ ਖਨਾਲ ਦਾ ਦੇਹਾਂਤ ਹੋ ਗਿਆ ਹੈ। ਅੱਜ ਦਿੜਬਾ ਦੇ ਪਿੰਡ ਖਨਾਲ ਖੁਰਦ ਵਿਖੇ ਕਰੀਬ 2 ਵਜੇ ਉਹਨਾਂ ਦਾ ਸਸਕਾਰ ਕੀਤਾ ਜਾਵੇਗਾ।

ਓਲੰਪੀਅਨ ਮੁੱਕੇਬਾਜ਼ ਕੌਰ ਸਿੰਘ ਖਨਾਲ ਦਾ ਪਦਮਸ਼੍ਰੀ, ਅਰਜਨਾ ਅਵਾਰਡੀ ਅਤੇ ਏਸ਼ੀਆ ਗੋਲਡ ਮੈਡਲਿਸਟ ਨਾਲ ਸਨਮਾਨ ਹੋ ਚੁੱਕਿਆ ਹੈ। ਜਿਕਰਯੋਗ ਹੈ ਕਿ ਹਾਲ ਹੀ ਵਿਚ ਪੰਜਾਬ ਸਰਕਾਰ ਨੇ ਉਨ੍ਹਾਂ ਦੀ ਜੀਵਨੀ ਸਲੇਬਸ ਵਿੱਚ ਛਾਪਣ ਦਾ ਫੈਸਲਾ ਲਿਆ ਹੈ।

ਦੱਸ ਦਈਏ ਕਿ 1971 ਵਿਚ ਫ਼ੌਜ ਵਿੱਚ ਆਉਣ ਮਗਰੋਂ ਕੌਰ ਸਿੰਘ ਨੇ 1977 ਵਿੱਚ ਮੁੱਕੇਬਾਜ਼ੀ ਸ਼ੁਰੂ ਕੀਤੀ ਸੀ। 1979 ਤੋਂ 1983 ਦੇ ਅਰਸੇ ਦੌਰਾਨ ਉਸ ਨੇ ਸੀਨੀਅਰ ਕੌਮੀ ਬਾਕਸਿੰਗ ਚੈਂਪੀਅਨਸ਼ਿਪ ਵਿੱਚ ਸੋਨ ਤਗ਼ਮੇ ਜਿੱਤੇ।

1982 ਦੀਆਂ ਏਸ਼ਿਆਈ ਖੇਡਾਂ ਸਮੇਤ ਕੌਮਾਂਤਰੀ ਮੁਕਾਬਲਿਆਂ ’ਚ ਛੇ ਸੋਨ ਤਗਮੇ ਜਿੱਤੇ। ਉਹ ਇਕੋ ਇਕ ਮੁੱਕੇਬਾਜ਼ ਹੈ ਜਿਸ ਨੇ 1980 ਵਿੱਚ ਮਹਾਨ ਬਾਕਸਰ ਮੁਹੰਮਦ ਅਲੀ ਖ਼ਿਲਾਫ਼ ਪ੍ਰਦਰਸ਼ਨੀ ਮੈਚ ਖੇਡਿਆ। ਫ਼ੌਜ ਵਿੱਚੋਂ ਸੂਬੇਦਾਰ ਸੇਵਾ ਮੁਕਤ ਹੋਣ ਮਗਰੋਂ ਪੰਜਾਬ ਪੁਲਿਸ ਵਿੱਚ ਏਐਸਆਈ ਵਜੋਂ ਨੌਕਰੀ ਕੀਤੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਸਰਕਾਰ ਵੱਲੋਂ ਹਾੜੀ ਸੀਜ਼ਨ ਦੌਰਾਨ ਕਿਸਾਨਾਂ ਨੂੰ 14,000 ਕਰੋੜ ਰੁਪਏ ਤੋਂ ਵੱਧ ਰਾਸ਼ੀ ਜਾਰੀ

BSF ਨੇ ਅਟਾਰੀ ਬਾਰਡਰ ‘ਤੇ ਸੁੱਟਿਆ ਡਰੋਨ: ਹੈਰੋਇਨ ਤੇ ਅਫੀਮ ਦੀਆਂ ਡੱਬੀਆਂ ਬਰਾਮਦ