ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼ ਦੇ ਚੇਅਰਮੈਨ ਦੀ ਪ੍ਰਧਾਨਗੀ ਹੇਠ ‘ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਗਿਆ

ਮੋਹਾਲੀ, 22 ਜੂਨ 2023 – ‘ਅੰਤਰਰਾਸ਼ਟਰੀ ਯੋਗ ਦਿਵਸ’ ਮੌਕੇ ਯੂਨੀਵਰਸਲ ਗਰੁੱਪ ਆਫ਼ ਇੰਸਟੀਚਿਊਸ਼ਨਜ਼, ਬੱਲੋਪੁਰ ਵਿਖੇ ਪ੍ਰਿੰਸੀਪਲ ਸੰਸਥਾ ਦੇ ਚੇਅਰਮੈਨ ਡਾ਼ ਗੁਰਪ੍ਰੀਤ ਸਿੰਘ ਦੀ ਪ੍ਰਧਾਨਗੀ ਹੇਠ ‘ਅੰਤਰਰਾਸ਼ਟਰੀ ਯੋਗ ਦਿਵਸ 2023 ‘ ਦਾ ਆਯੋਜਨ ਕੀਤਾ ਗਿਆ, ਜਿਸ ਦਾ ਵਿਸ਼ਾ ‘ਨਿਰੋਗ ਜੀਵਨ ਲਈ ਯੋਗ ਦੀ ਮਹੱਤਤਾ ’ ਤੇ ਅਧਾਰਿਤ ਸੀ। ਇਸ ਸਮਾਗਮ ਵਿੱਚ ਸਮੁੱਚੇ ਵਿਸ਼ਵ ਲਈ ਯੋਗ ਦੀ ਮਹੱਤਤਾ ਅਤੇ ਇਸ ਦੀ ਲੋੜ ਨੂੰ ਦਰਸਾਉਂਦਿਆਂ ਮਨੁੱਖੀ ਜੀਵਨ ਅਤੇ ਸਿਹਤ ਲਈ ‘ਯੋਗਾ’ ਦੀ ਲਾਭਦਾਇਕਤਾ ਨੂੰ ਵਿਚਾਰਿਆਂ ਗਿਆ।ਇਸ ਸਮਾਗਮ ਵਿੱਚ ਯੋਗ-ਮਾਹਿਰ ‘ਗੌਤਮ ਨੌਹਰੀਆ’ ਵਿਸ਼ੇਸ਼ ਤੌਰ ਹਾਜ਼ਿਰ ਹੋਏ। ਉਹਨਾਂ ਨੇ ਅਜੋਕੇ ਸਮੇਂ ਵਿਚ ਯੋਗ ਦੀ ਵਿਅਕਤੀਗਤ ਲੋੜ ਅਤੇ ਇਸ ਲਾਭ ਬਾਰੇ ਵਿਦਿਆਰਥੀਆਂ ਨੂੰ ਦੱਸਦਿਆਂ ‘ਯੋਗਾ’ ਦੇ ਬਹੁਤ ਸਾਰੇ ਯੋਗ-ਆਸਣਾਂ ਦਾ ਅਭਿਆਸ ਵੀ ਕਰਵਾਇਆ ਗਿਆ। ਇਸ ਸਮੇਂ ਕਾਲਜ ਦਾ ਸਟਾਫ਼ ਅਤੇ ਵਿਦਿਆਰਥੀ ਇਸ ਯੋਗਾ ਕੈਂਪ ਵਿੱਚ ਬੜੀ ਰੌਚਿਕਤਾ ਨਾਲ ਹਿੱਸਾ ਲਿਆ।

ਯੂਨੀਵਰਸਲ ਗਰੁੱਪ ਦੇ ਚੇਅਰਮੈਨ ਡਾ: ਗੁਰਪ੍ਰੀਤ ਸਿੰਘ ਨੇ ਸਾਰਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅੱਜ 21 ਜੂਨ ਨੂੰ ਵਿਸ਼ਵ ਭਰ ਵਿੱਚ ਅੰਤਰਰਾਸ਼ਟਰੀ ਯੋਗ ਦਿਵਸ ਮਨਾਇਆ ਜਾ ਰਿਹਾ ਹੈ। ਜਿਸ ਨੂੰ 11 ਦਸੰਬਰ 2014 ਨੂੰ ’21 ਜੂਨ’ ਦੇ ਦਿਨ ਸੰਯੁਕਤ ਰਾਸ਼ਟਰ ਦੇ 177 ਮੈਂਬਰਾਂ ਨੇ ‘ਅੰਤਰਰਾਸ਼ਟਰੀ ਯੋਗਾ ਦਿਵਸ’ ਵਜੋਂ ਮਨਜ਼ੂਰੀ ਦਿੱਤੀ ਗਈ ਸੀ। ਮਹਾਰਿਸ਼ੀ ਪਤੰਜਲੀ ਜਿਹਨਾਂ ਨੂੰ ‘ਯੋਗ’ ਦਾ ਪਿਤਾ ਕਿਹਾ ਜਾਂਦਾ ਹੈ ਉਹਨਾਂ ਦੁਆਰਾ ਸਥਾਪਿਤ ਯੋਗ ਨੂੰ ਅੱਜ ਲਗਭਗ ਸਮੁੱਚੇ ਵਿਸ਼ਵ ਨੂੰ ਅਨੇਕਾਂ ਬੀਮਾਰੀਆਂ ਤੋਂ ਨਜਾਤ ਦਵਾ ਰਿਹਾ ਹੈ। ਅਸੀਂ ਆਪਣੇ ਆਪ ਨੂੰ ਬਹੁਤ ਭਾਗਸ਼ਾਲੀ ਸਮਝਦੇ ਕਿ ਯੋਗ ਵਰਗੁ ਔਸ਼ਧੀ ਦਾ ਜਨਮ ਭਾਰਤ ਵਿਚ ਹੋਇਆ। ਯੋਗਾ ਮਨ, ਦਿਮਾਗ ਅਤੇ ਸਰੀਰ ਲਈ ਸ਼ਕਤੀਸ਼ਾਲੀ ਸਾਧਨ ਹੈ।

ਪ੍ਰੋਗਰਾਮ ਵਿੱਚ ਸੰਸਥਾ ਦੇ ਸੰਚਾਲਕ ਡਾ: ਰਾਜਾ ਸਿੰਘ ਖੇਲਾ ਨੇ ਸੰਬੋਧਨ ਕਰਦਿਆਂ ਕਿਹਾ ਕਿ ‘ਯੋਗਾ ਸਿਰਫ਼ ਕਈ ਤਰ੍ਹਾਂ ਦੇ ਆਸਣਾਂ ਦਾ ਨਾਮ ਨਹੀਂ ਹੈ ਬਲਕਿ ਇਸ ਦਾ ਅਰਥ ਹੈ ਮਨ ਅਤੇ ਸਰੀਰ ਦੀਆਂ ਰੋਗਮਈ ਪ੍ਰਵਿਰਤੀਆਂ ਤੋਂ ਮੁਕਤੀ ਹੈ। ਯੋਗ ਵਿਅਕਤੀ ਨੂੰ ਸਿਹਤਮੰਦ ਰੱਖਣ ਵਿੱਚ ਸਭ ਤੋਂ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ। ਸਾਨੂੰ ਇਸ ਰੁਝੇਵਿਆਂ ਭਰੇ ਜੀਵਨ ਵਿਚ ਯੋਗਾ ਰਾਹੀਂ ਤਣਾਅ ਅਤੇ ਰੋਗ ਮੁਕਤ ਹੋਣ ਦਾ ਤਰੀਕਾ ਅਪਣਾਉਣਾ ਚਾਹੀਦਾ ਹੈ।
ਅੰਤ ਵਿੱਚ ਪ੍ਰਿੰਸੀਪਲ ਨੀਤੂ ਜੈਨ ਨੇ ਇਸ ਸਮਾਗਮ ਵਿੱਚ ਹਾਜ਼ਰ ਮਹਿਮਾਨਾਂ, ਸਟਾਫ਼ ਮੈਂਬਰਾਂ ਅਤੇ ਵਿਦਿਆਰਥੀਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ ਅਤੇ ਸੰਸਥਾਂ ਦੇ ਚੇਅਰਮੈਨ ਡਾ: ਗੁਰਪ੍ਰੀਤ ਸਿੰਘ ਨੇ ਆਏ ਹੋਏ ‘ਯੋਗਾ ਟ੍ਰੇਨਰ’ ਨੂੰ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਧੰਨਵਾਦ ਕੀਤਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਹਾਈਡ੍ਰੋਜਨ ਸਿਲੰਡਰਾਂ ਨਾਲ ਭਰੇ ਟਰੱਕ ਨੂੰ ਲੱਗੀ ਅੱਗ, ਡਰਾਈਵਰ ਨੇ ਛਾਲ ਮਾਰ ਕੇ ਮਸਾਂ ਬਚਾਈ ਜਾਨ

80 ਸਾਲਾ ਬਜ਼ੁਰਗ ਦਾ ਕ+ਤ+ਲ: ਖੇਤ ‘ਚ ਮੰਜੇ ਨਾਲ ਬੰਨ੍ਹੀ ਮਿਲੀ ਲਾ+ਸ਼