ਪੁਲਿਸ ਵੱਲੋਂ ਅੰਤਰਰਾਜੀ ਨਸ਼ਾ ਤਸਕਰੀ ਨੈਟਵਰਕ ਦਾ ਪਰਦਾਫ਼ਾਸ਼, ਅਫ਼ੀਮ ਸਮੇਤ 2 ਗ੍ਰਿਫਤਾਰ

  • ਝਾਰਖੰਡ ਦੇ ਦੋ ਵਸਨੀਕ 18 ਕਿਲੋਗ੍ਰਾਮ ਅਫ਼ੀਮ ਨਾਲ ਗਿ੍ਰਫ਼ਤਾਰ

ਨਵਾਂਸ਼ਹਿਰ, 18 ਅਪਰੈਲ, 2023: ਪੰਜਾਬ ਸਰਕਾਰ ਦੀ ਨਸ਼ਿਆਂ ਖ਼ਿਲਾਫ਼ ਚਲਾਈ ਮੁਹਿੰਮ ਨੂੰ ਕਲ੍ਹ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ’ਚ ਉਸ ਵੇਲੇ ਵੱਡਾ ਹੁੰਗਾਰਾ ਮਿਲਿਆ ਜਦੋਂ ਜ਼ਿਲ੍ਹਾ ਪੁਲਿਸ ਵੱਲੋਂ ਇੱਕ ਅੰਤਰਰਾਜੀ ਨਸ਼ਾ ਤਸਕਰੀ ਨੈਟਵਰਕ ਦਾ ਪਰਦਾਫ਼ਾਸ਼ ਕਰਨ ’ਚ ਸਫ਼ਲਤਾ ਪ੍ਰਾਪਤ ਕੀਤੀ ਗਈ।

ਜ਼ਿਲ੍ਹੇ ਦੇ ਐਸ ਐਸ ਪੀ ਭਾਗੀਰਥ ਸਿੰਘ ਮੀਣਾ ਵੱਲੋਂ ਮੰਗਲਵਾਰ ਨੂੰ ਇਸ ਸਬੰਧੀ ਕੀਤੀ ਗਈ ਪ੍ਰੈੱਸ ਕਾਨਫਰੰਸ ’ਚ ਦੱਸਿਆ ਗਿਆ ਕਿ ਕਲ੍ਹ 17 ਅਪਰੈਲ, 2023 ਨੂੰ ਇੰਸਪੈਕਟਰ ਅਵਤਾਰ ਸਿੰਘ, ਇੰਚਾਰਜ ਸੀ.ਆਈ.ਏ ਸਟਾਫ਼, ਨਵਾਂਸ਼ਹਿਰ ਸਮੇਤ ਪੁਲਿਸ ਪਾਰਟੀ ਗਸ਼ਤ ਕਰਦੇ ਪੁੱਲ ਨਹਿਰ ਮਾਹਿਲ ਗਹਿਲਾਂ ਤੋਂ ਬਾਬਾ ਜਵਾਹਰ ਸਿੰਘ ਜੀ ਦੇ ਸਥਦਨ ਕੋਲ ਪੁੱਜੇ ਤਾਂ ਪਿੰਡ ਖਮਾਚੋਂ ਸਾਈਡ ਤੋਂ ਪੁੱਲ ਨਹਿਰ ਉੱਪਰ 02 ਮੋਨੇ ਵਿਅਕਤੀ ਆਪਣੇ ਮੋਢੇ ’ਤੇ ਕਿੱਟ ਬੈਗ ਪਾਈ ਪੈਦਲ ਆਉਂਦੇ ਦਿਖਾਈ ਦਿੱਤੇ।

ਸ਼ੱਕ ਪੈਣ ’ਤੇ ਇੰਸਪੈਕਟਰ ਅਵਤਾਰ ਸਿੰਘ ਵੱਲੋਂ ਸਾਥੀ ਕਰਮਚਾਰੀਆਂ ਦੀ ਮੱਦਦ ਨਾਲ ਕਾਬੂ ਕਰਕੇ ਨਾਮ ਪਤਾ ਪੁੱਛਿਆ ਗਿਆ ਤਾਂ ਨੀਲੇ ਰੰਗ ਦੀ ਕਿੱਟ ਬੈਗ ਵਾਲੇ ਵਿਅਕਤੀ ਨੇ ਆਪਣਾ ਨਾਮ ਬੁੱਧੂ ਉਰਫ ਰਾਮੂ ਪੁੱਤਰ ਸੁੱਚਾ ਸਿੰਘ ਵਾਸੀ ਕੁੰਡਾਕੁਲ ਥਾਣਾ ਬੰਡਗਾਓ ਜ਼ਿਲ੍ਹਾ ਸਿੰਘਬੂਮ, ਝਾਰਖੰਡ ਹਾਲ ਵਾਸੀ ਪਿੰਡ ਮਹਿਲ ਗਹਿਲਾਂ ਥਾਣਾ ਸਦਰ ਬੰਗਾ (ਹੁਣ ਕਿਰਾਏਦਾਰ ਪਿੰਡ ਜੀਦੋਵਾਲ ਥਾਣਾ ਸਿਟੀ ਬੰਗਾ) ਦੱਸਿਆ ਅਤੇ ਕਾਲੇ ਰੰਗ ਦੀ ਕਿੱਟ ਬੈਗ ਵਾਲੇ ਵਿਅਕਤੀ ਨੇ ਆਪਣਾ ਨਾਮ ਇਮਲ ਬੋਦਰਾ ਪੁੱਤਰ ਬਾਤੇ ਬੋਦਰਾ ਵਾਸੀ ਕਨਖੁੱਸੀ ਥਾਣਾ ਮੁਰਹੂ ਜ਼ਿਲ੍ਹਾ ਖੁੰਟੀ (ਝਾਰਖੰਡ) ਦੱਸਿਆ। ਇਨ੍ਹਾਂ ਦੋਨਾਂ ਵਿਅਕਤੀਆਂ ਦੇ ਕਬਜ਼ੇ ਵਾਲੇ ਕਿੱਟ ਬੈਗਾਂ ਵਿੱਚ ਕੋਈ ਇਤਰਾਜਜ਼ੋਗ ਨਸ਼ੀਲਾ ਪਦਾਰਥ ਹੋਣ ਦਾ ਸ਼ੱਕ ਹੋਣ ’ਤੇ ਇੰਸਪੈਕਟਰ ਅਵਤਾਰ ਸਿੰਘ ਵੱਲੋਂ ਡੀ ਐਸ ਪੀ (ਜਾਂਚ) ਐਸ ਬੀ ਐਸ ਨਗਰ, ਪ੍ਰੇਮ ਕੁਮਾਰ ਨੂੰ ਫੋਨ ਰਾਹੀਂ ਹਾਲਾਤ ਦੱਸ ਕੇ ਮੌਕੇ ’ਤੇ ਬੁਲਾਇਆ ਗਿਆ।

ਉਨ੍ਹਾਂ ਦੀ ਹਾਜ਼ਰੀ ਵਿੱਚ ਬੁੱਧੂ ਉਰਫ ਰਾਮੂ ਦੇ ਕਬਜ਼ੇ ਵਾਲੀ ਕਿੱਟ ਬੈਗ ਰੰਗ ਨੀਲਾ ਦੀ ਤਲਾਸ਼ੀ ਕਰਨ ’ਤੇ ਬੈਗ ਵਿੱਚੋਂ ਇੱਕ ਮੋਮੀ ਲਿਫਾਫੇ ਵਿੱਚੋ 13 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ। ਫਿਰ ਇਮਲ ਬੋਦਰਾ ਦੇ ਕਬਜ਼ੇ ਵਾਲੀ ਕਿੱਟ ਬੈਗ, ਰੰਗ ਕਾਲਾ ਦੀ ਤਲਾਸ਼ੀ ਕਰਨ ’ਤੇ ਮੋਮੀ ਲਿਫਾਫੇ ਵਿੱਚੋਂ 05 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਈ, ਜਿਸ ’ਤੇ ਉਕਤ ਦੋਨਾਂ ਵਿਅਕਤੀਆਂ ਪਾਸੋਂ ਕੁੱਲ 18 ਕਿਲੋਗ੍ਰਾਮ ਅਫੀਮ ਬ੍ਰਾਮਦ ਹੋਣ ’ਤੇ ਮੁਕੱਦਮਾ ਨੰਬਰ 32 ਮਿਤੀ 17-04-2023 ਅ੍ਯਧ 18, 29-61-85 ਐਨ.ਡੀ.ਪੀ.ਐਸ ਐਕਟ ਤਹਿਤ ਥਾਣਾ ਸਦਰ ਬੰਗਾ (ਕਿਉਂ ਕਿ ਇਹ ਘਟਨਾ ਸਥਾਨ ਥਾਣਾ ਸਦਰ ਬੰਗਾ ਦੀ ਹਦੂਦ ’ਚ ਆਉਂਦਾ ਹੈ) ਵਿਖੇ ਦਰਜ ਰਜਿਸਟਰ ਕੀਤਾ ਗਿਆ।

ਐਸ ਐਸ ਪੀ ਅਨੁਸਾਰ ਇਸ ਤੋਂ ਪਹਿਲਾਂ ਬੀਤੀ 5 ਅਪਰੈਲ, 2023 ਨੂੰ ਮੁਕੱਦਮਾ ਨੰਬਰ 25 ਮਿਤੀ 05-04-2023 ਅਧੀਨ 18-61-85 ਐਨ.ਡੀ.ਪੀ.ਐਸ ਐਕਟ ਥਾਣਾ ਸਦਰ ਬੰਗਾ ਵਿੱਚ ਵੀ ਸੀ.ਆਈ.ਏ ਸਟਾਫ਼, ਨਵਾਂਸ਼ਹਿਰ ਵੱਲੋਂ 03 ਕਿਲੋਗ੍ਰਾਮ ਅਫੀਮ ਸਮੇਤ ਗਿ੍ਰਫਤਾਰ ਕੀਤਾ ਦੋਸ਼ੀ ,ਸਲੀਮ ਸੋਏ ਵੀ ਜਿਲ੍ਹਾ ਖੁੰਟੀ (ਝਾਰਖੰਡ) ਦਾ ਰਹਿਣ ਵਾਲਾ ਸੀ।
ਉਨ੍ਹਾਂ ਦੱਸਿਆ ਕਿ ਦੋਸ਼ੀਆਂ ਨੂੰ ਅੱਜ ਅਦਾਲਤ ਵਿੱਚ ਪੇਸ਼ ਕਰਕੇ ਢੁੱਕਵਾਂ ਪੁਲਿਸ ਰਿਮਾਂਡ ਹਾਸਲ ਕਰਕੇ, ਇਹਨਾਂ ਦੇ ਪਿਛਲੇ ਅਤੇ ਅਗਲ ਲਿੰਕਾਂ ਸਬੰਧੀ ਪੁੱਛਗਿੱਛ ਕਰਕੇ ਅਗੇਲਰੀ ਕਾਰਵਾਈ ਅਮਲ ’ਚ ਲਿਆਂਦੀ ਜਾਵੇਗੀ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਨਸ਼ੇ ਨੇ ਉਜਾੜਿਆ ਇੱਕ ਹੋਰ ਘਰ, ਓਵਰਡੋਜ਼ ਕਾਰਨ 22 ਸਾਲਾਂ ਨੌਜਵਾਨ ਦੀ ਮੌ+ਤ

ਦੇਸ਼ ਦੀ ਆਜ਼ਾਦੀ ਲਈ ਸੁਤੰਤਰਤਾ ਸੰਗਰਾਮੀਆਂ ਦਾ ਯੋਗਦਾਨ ਨਾ ਭੁੱਲਣਯੋਗ – ਚੇਤਨ ਸਿੰਘ ਜੌੜਾਮਾਜਰਾ