ਹੈਰੀਟੇਜ ਸਟਰੀਟ ਵਿਖੇ ਹੋਏ ਧਮਾਕੇ ਤੋਂ ਬਾਅਦ ਜਾਂਚ ਲਈ ਪਹੁੰਚੇ ਕਾਊਂਟਰ ਇੰਟੈਲੀਜੈਂਸ ਤੋਂ AIG ਅਤੇ IG

  • ਸਵੇਰ ਤੋਂ ਹੀ ਵੱਖ ਵੱਖ ਪੁਲਿਸ ਦੀਆਂ ਟੀਮਾਂ ਜਾਂਚ ਲਈ ਪਹੁੰਚ ਰਹੀਆਂ ਹਨ ਵਿਰਾਸਤੀ ਮਾਰਗ ਤੇ

ਅੰਮ੍ਰਿਤਸਰ, 7 ਮਈ 2023 – ਬੀਤੀ ਰਾਤ ਅੰਮ੍ਰਿਤਸਰ ਵਿਰਾਸਤੀ ਮਾਰਗ ਦੇ ਉਪਰ ਇਕ ਜ਼ਬਰਦਸਤ ਧਮਾਕਾ ਦੇਖਣ ਨੂੰ ਮਿਲਿਆ ਜਿਸ ਨਾਲ ਕਿ ਇੱਕ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋਇਆ ਅਤੇ ਸਵੇਰੇ ਪੁਲਸ ਦੀ ਜਾਂਚ ਦੇ ਦੌਰਾਨ ਘਟਨਾ ਸਥਾਨ ਤੋਂ ਪੁਲਸ ਨੂੰ ਕੁਝ ਅਜਿਹੇ ਸੁਰਾਖ ਮਿਲਿਆ ਜੋ ਕਿ ਸ਼ੱਕ ਦੇ ਘੇਰੇ ਵਿੱਚ ਸਨ, ਜਿਸ ਤੋਂ ਬਾਅਦ ਜਾਂਚ ਦੇ ਲਈ ਨਿਰਲਬ ਕਿਸ਼ੋਰ ਕਾਊਂਟਰ ਇੰਟੈਲੀਜੈਂਸੀ ਆਈ.ਜੀ ਅਤੇ ਸੁਖਵਿੰਦਰ ਸਿੰਘ ਮਾਨ AIG ਜਾਂਚ ਦੇ ਲਈ ਪਹੁੰਚੇ ਅਤੇ ਉਨ੍ਹਾਂ ਵੱਲੋਂ ਇਥੇ ਕਰੀਬ 10 ਮਿੰਟ ਜਾਂਚ ਕਰਨ ਤੋਂ ਬਾਅਦ ਇੱਥੋਂ ਰਵਾਨਾ ਹੋ ਗਏ। ਇਸ ਦੌਰਾਨ ਪੱਤਰਕਾਰਾਂ ਵੱਲੋਂ ਜਦੋਂ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਨੇ ਗੱਲਬਾਤ ਕਰਨ ਤੋਂ ਇਨਕਾਰ ਕਰ ਦਿੱਤਾ।

ਜ਼ਿਕਰਯੋਗ ਹੈ ਕਿ ਬੀਤੀ ਰਾਤ ਵਿਰਾਸਤੀ ਮਾਰਗ ਦੇ ਹੋਏ ਧਮਾਕੇ ਤੋਂ ਬਾਅਦ ਪੁਲਸ ਦੀ ਮੁੱਢਲੀ ਜਾਂਚ ਵਿਚ ਸਾਹਮਣੇ ਆਇਆ ਸੀ ਕਿ ਇਹ ਧਮਾਕਾ ਰੈਸਟੋਰੈਂਟ ਦੇ ਰਸੋਈ ਦੀ ਗਰਮੈਸ਼ ਕਰਕੇ ਵਾਪਰਿਆ ਹੈ ਲੇਕਿਨ ਪੁਲਸ ਦੀ ਜਾਂਚ ਦੌਰਾਨ ਮਿਲੇ ਸੁਰਾਗ ਤੋਂ ਬਾਅਦ ਇਹ ਮਾਮਲਾ ਹੋਰ ਗੰਭੀਰ ਹੁੰਦਾ ਹੋਇਆ ਨਜ਼ਰ ਆ ਰਿਹਾ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਰੱਕ ਦੀ ਸਾਈਡ ਵੱਜਣ ਨਾਲ ਤੂੜੀ ਨਾਲ ਭਰੀ ਹੋਈ ਟਰਾਲੀ ਪਲਟੀ, ਬਾਲ-ਬਾਲ ਬਚਿਆ ਡਰਾਈਵਰ

ਜਲੰਧਰ ਦੇ ਭਾਰਗਵ ਕੈਂਪ ਵਿਖੇ ਸਤਿਗੁਰੂ ਕਬੀਰ ਮੁੱਖ ਮੰਦਰ ਵਿਖੇ ਨਤਮਸਤਕ ਹੋਏ CM ਮਾਨ, ‘ਸਰਬੱਤ ਦੇ ਭਲੇ’ ਦੀ ਕੀਤੀ ਅਰਦਾਸ