7.6 ਫੁੱਟ ਲੰਮੇ ਜਗਦੀਪ ਦੀ ਪਤਨੀ ਕਰਦੀ ਸੀ ਨਸ਼ਾ, ਉਸ ਲਈ ਨਸ਼ਾ ਖਰੀਦਣ ਲਈ ਤਸਕਰਾਂ ਨਾਲ ਜੁੜਿਆ

  • ਮੁਨਾਫ਼ਾ ਦੇਖ ਕੇ ਪੁਲਿਸ ਦੀ ਨੌਕਰੀ ਛੱਡੀ
  • ਅਦਾਲਤ ਨੇ ਦਿੱਤਾ 5 ਦਿਨ ਦਾ ਪੁਲਿਸ ਰਿਮਾਂਡ

ਤਰਨਤਾਰਨ, 18 ਦਸੰਬਰ 2023 – ਆਪਣੇ 7.6 ਫੁੱਟ ਲੰਬੇ ਕੱਦ ਕਾਰਨ ਅਮਰੀਕਾ ਦੇ ਗੌਟ ਟੈਲੇਂਟ ਵਿੱਚ ਪਹੁੰਚ ਕੇ ਵਿਸ਼ਵ ਭਰ ਵਿੱਚ ਪ੍ਰਸਿੱਧੀ ਹਾਸਲ ਕਰਨ ਵਾਲਾ ਪੰਜਾਬ ਪੁਲਿਸ ਦਾ ਸਾਬਕਾ ਕਾਂਸਟੇਬਲ ਜਗਦੀਪ ਸਿੰਘ ਹੁਣ ਸਲਾਖਾਂ ਪਿੱਛੇ ਹੈ। ਪੰਜਾਬ ਪੁਲਿਸ ਦੇ ਸਟੇਟ ਸਪੈਸ਼ਲ ਆਪ੍ਰੇਸ਼ਨ ਸੈੱਲ (ਐਸਐਸਓਸੀ) ਵੱਲੋਂ ਪੁੱਛਗਿੱਛ ਦੌਰਾਨ ਜਗਦੀਪ ਨੇ ਦੱਸਿਆ ਕਿ ਉਸ ਦੀ ਪਤਨੀ ਨਸ਼ੇ ਦੀ ਆਦੀ ਹੋ ਗਈ ਸੀ। ਉਸ ਨੂੰ ਨਸ਼ਾ ਮੁਹੱਈਆ ਕਰਵਾਉਣ ਲਈ ਉਹ ਇਸ ਧੰਦੇ ਵਿਚ ਸ਼ਾਮਲ ਹੋ ਗਿਆ। ਉਸ ਦੀ ਪਤਨੀ ਹੁਣ ਨਸ਼ਾ ਛੁਡਾਊ ਕੇਂਦਰ ਵਿਚ ਹੈ ਅਤੇ ਉਹ ਖੁਦ ਵੀ ਸਲਾਖਾਂ ਪਿੱਛੇ ਹੈ।

ਅੰਮ੍ਰਿਤਸਰ ਦੇ ਪਿੰਡ ਜਠੋਲ ਦੇ ਰਹਿਣ ਵਾਲੇ ਜਗਦੀਪ ਨੇ ਕਰੀਬ 21 ਸਾਲ ਪੰਜਾਬ ਪੁਲਿਸ ਵਿੱਚ ਕਾਂਸਟੇਬਲ ਵਜੋਂ ਸੇਵਾ ਨਿਭਾਈ। ਆਪਣੀ ਪਤਨੀ ਦੇ ਨਸ਼ੇ ਦੀ ਪੂਰਤੀ ਲਈ ਉਸ ਨੇ ਨੌਕਰੀ ਦੌਰਾਨ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ। ਜਗਦੀਪ ਦਾ ਪਿਤਾ ਸੁਖਦੇਵ ਅਤੇ ਭਰਾ ਮਲਕੀਤ ਦੋਵੇਂ ਨਸ਼ਾ ਤਸਕਰੀ ਦੇ ਧੰਦੇ ਵਿੱਚ ਸ਼ਾਮਲ ਸਨ। ਪਿਤਾ ਜੇਲ੍ਹ ਵਿੱਚ ਹੈ ਅਤੇ ਭਰਾ ਫਰਾਰ ਹੈ। ਉਹ ਉਨ੍ਹਾਂ ਦੇ ਨੈੱਟਵਰਕ ਦੀ ਵਰਤੋਂ ਕਰਕੇ ਇਸ ਕੰਮ ਵਿੱਚ ਆਇਆ ਸੀ।

ਜਦੋਂ ਜਗਦੀਪ ਨੂੰ ਨਸ਼ੇ ਦਾ ਫਾਇਦਾ ਹੋਣ ਲੱਗਾ ਤਾਂ ਉਸ ਨੇ ਪੁਲਸ ਦੀ ਨੌਕਰੀ ਛੱਡਣ ਦਾ ਫੈਸਲਾ ਕਰ ਲਿਆ। ਜਗਦੀਪ ਨੇ ਪਰਿਵਾਰਕ ਕਾਰਨਾਂ ਕਰਕੇ ਨੌਕਰੀ ਛੱਡ ਦਿੱਤੀ। ਇਸ ਤੋਂ ਬਾਅਦ ਉਹ ਪਾਕਿਸਤਾਨ ਦੇ ਦੋ ਨਸ਼ਾ ਤਸਕਰਾਂ ਬਾਬਾ ਇਮਰਾਲ ਅਤੇ ਅਲੀ ਸ਼ਾਹ ਨਾਲ ਜੁੜ ਗਿਆ। ਉਹ ਹਮੇਸ਼ਾ 500 ਗ੍ਰਾਮ ਤੋਂ ਲੈ ਕੇ 1 ਕਿਲੋਗ੍ਰਾਮ ਤੱਕ ਦੀਆਂ ਖੇਪਾਂ ਦਾ ਆਰਡਰ ਦਿੰਦਾ ਸੀ, ਤਾਂ ਜੋ ਇਸ ਨੂੰ ਆਸਾਨੀ ਨਾਲ ਲੁਕਵੇਂ ਬਾਰਡਰ ਤੋਂ ਪੰਜਾਬ ਅਤੇ ਆਸ-ਪਾਸ ਦੇ ਜ਼ਿਲ੍ਹਿਆਂ ਤੱਕ ਪਹੁੰਚਾਇਆ ਜਾ ਸਕੇ।

ਜਗਦੀਪ ਨੇ ਪੰਜਾਬ ਪੁਲਿਸ ਵਿੱਚ ਰਹਿੰਦਿਆਂ ਹੀ ਤਸਕਰੀ ਕਰਨੀ ਸ਼ੁਰੂ ਕਰ ਦਿੱਤੀ ਸੀ। ਨੌਕਰੀ ਛੱਡਣ ਤੋਂ ਬਾਅਦ ਵੀ ਉਹ ਆਪਣੇ ਲੰਬੇ ਕੱਦ ਕਾਰਨ ਸਾਰਿਆਂ ਵਿਚ ਮਸ਼ਹੂਰ ਸੀ। ਇਸ ਦੀ ਆੜ ਵਿੱਚ ਉਹ ਬਾਰਡਰ ਤੋਂ ਖੇਪ ਚੁੱਕ ਕੇ ਪੰਜਾਬ ਵਿੱਚ ਸਪਲਾਈ ਕਰਦਾ ਸੀ। ਉਸ ਦੀ ਕਾਰ ਨੂੰ ਚੌਕੀ ‘ਤੇ ਰੋਕਿਆ ਤਾਂ ਜਾਂਦਾ, ਪਰ ਉਸ ਦੀ ਸ਼ੋਹਰਤ ਕਾਰਨ ਪੁਲਸ ਨੇ ਉਸ ਦੀ ਕਾਰ ਦੀ ਜਾਂਚ ਨਹੀਂ ਕੀਤੀ।

ਆਪਣੇ ਲੰਬੇ ਕੱਦ ਕਾਰਨ ਜਗਦੀਪ ਨੂੰ ਹਮੇਸ਼ਾ ਫਾਇਦਾ ਮਿਲਦਾ ਸੀ। ਉਹ ਗਤਕਾ ਸਿਖਾਉਣ ਵਾਲੇ ਖਾਲਸਾ ਗਰੁੱਪ ਨਾਲ ਜੁੜ ਗਿਆ। ਗੱਤਕਾ ਸਿੱਖਣ ਤੋਂ ਬਾਅਦ ਉਹ ਪਹਿਲੀ ਵਾਰ 2010 ਵਿੱਚ ਇੰਡੀਆਜ਼ ਗੌਟ ਟੈਲੇਂਟ ਤੱਕ ਪਹੁੰਚਿਆ। ਇਸ ਤੋਂ ਬਾਅਦ 2019 ਵਿੱਚ ਉਸ ਨੂੰ ਅਮਰੀਕਾ ਦੇ ਗੌਟ ਟੈਲੇਂਟ ਵਿੱਚ ਜਾਣ ਦਾ ਮੌਕਾ ਮਿਲਿਆ। ਆਪਣੀ ਮਿਹਨਤ ਅਤੇ ਉੱਚੇ ਕੱਦ ਕਾਰਨ ਉਹ ਨੌਜਵਾਨਾਂ ਲਈ ਰੋਲ ਮਾਡਲ ਵੀ ਬਣ ਚੁੱਕਾ ਸੀ ਪਰ ਨਸ਼ੇ ਨੇ ਉਸ ਨੂੰ ਆਪਣੀ ਲਪੇਟ ਵਿੱਚ ਲੈ ਲਿਆ।

ਪੰਜਾਬ ਪੁਲਿਸ ਨੇ ਉਸਨੂੰ ਤਰਨਤਾਰਨ ਦੀ ਅਦਾਲਤ ਵਿੱਚ ਪੇਸ਼ ਕਰਕੇ 5 ਦਿਨ ਦਾ ਰਿਮਾਂਡ ਹਾਸਲ ਕੀਤਾ ਹੈ। ਪੰਜਾਬ ਪੁਲਿਸ ਦੀ ਕੋਸ਼ਿਸ਼ ਉਸ ਨਾਲ ਜੁੜੇ ਸਮੱਗਲਰਾਂ ਨੂੰ ਫੜਨ ਦੀ ਹੈ। ਪੁਲਸ ਉਸ ਕੋਲੋਂ ਹੈਰੋਇਨ ਦੇ ਖਰੀਦਦਾਰਾਂ ਦਾ ਪਤਾ ਲਗਾਉਣ ਦੀ ਕੋਸ਼ਿਸ਼ ਕਰ ਰਹੀ ਹੈ। ਪੁਲਿਸ ਜਲਦੀ ਹੀ ਇੱਕ ਵੱਡਾ ਨੈੱਟਵਰਕ ਤੋੜਨ ਵਿੱਚ ਕਾਮਯਾਬ ਹੋ ਸਕਦੀ ਹੈ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਦੇ 6 ਜ਼ਿਲ੍ਹੇ ਧੁੰਦ ਦੀ ਲਪੇਟ ‘ਚ: ਪਹਾੜਾਂ ‘ਤੇ ਤਾਜ਼ਾ ਬਰਫਬਾਰੀ, ਮੈਦਾਨੀ ਇਲਾਕਿਆਂ ਵਿੱਚ ਵਧੀ ਠੰਡ

ਮੋਗਾ ‘ਚ ਬਜ਼ੁਰਗ ਦਾ ਕ+ਤ+ਲ, ਸਿਰ ‘ਤੇ ਤੇਜ਼ਧਾਰ ਹ+ਥਿਆਰਾਂ ਦੇ ਨਿਸ਼ਾਨ