ਜੱਗੂ ਭਗਵਾਨਪੁਰੀਆ ਕਾਹਲੋਂ ਦੇ ਘਰ ‘ਚ ਰੱਖਦਾ ਸੀ ਹਥਿਆਰ: ਹਵੇਲੀ ‘ਚੋਂ ਮਿਲੇ 2 ਵਿਦੇਸ਼ੀ ਪਿਸਤੌਲ, ਮੈਗਜ਼ੀਨ, ਨਸ਼ੀਲੀਆਂ ਗੋਲੀਆਂ

ਲੁਧਿਆਣਾ, 12 ਜੁਲਾਈ 2022 – ਲੁਧਿਆਣਾ ਪੁਲਿਸ ਨੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਕਤਲ ਕੇਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਨਿਰਮਲ ਸਿੰਘ ਦੇ ਭਤੀਜੇ ਸੰਦੀਪ ਕਾਹਲੋਂ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਸੰਦੀਪ ਕੀ ਹਵੇਲੀ ਫਤਿਹਗੜ੍ਹ ਚੂੜੀਆਂ ‘ਚ ਐਤਵਾਰ ਦੇਰ ਰਾਤ ਪੁਲਸ ਵੱਲੋਂ ਛਾਪੇਮਾਰੀ ਕੀਤੀ ਗਈ। ਛਾਪੇਮਾਰੀ ਦੌਰਾਨ ਕਾਹਲੋਂ ਦੀ ਹਵੇਲੀ ‘ਚੋਂ ਪੁਲਿਸ ਨੂੰ ਹਥਿਆਰ ਤੇ ਗੋਲੀਆਂ ਵੀ ਲੱਗੀਆਂ ਹਨ। ਸੀਆਈਏ-2 ਦੀ ਟੀਮ ਨੇ ਕਰੀਬ 1 ਘੰਟੇ ਤੱਕ ਤਲਾਸ਼ੀ ਮੁਹਿੰਮ ਚਲਾਈ।

ਕਾਹਲੋਂ ਦੇ ਬੈੱਡਰੂਮ ਤੋਂ ਲੈ ਕੇ ਬਾਥਰੂਮ ਤੱਕ ਪੁਲਿਸ ਨੇ ਤਲਾਸ਼ੀ ਲਈ। ਸੰਦੀਪ ਕਾਹਲੋਂ ਨੇ ਪੁਲਿਸ ਨੂੰ ਦੱਸਿਆ ਕਿ ਉਸਦਾ ਬਚਪਨ ਦਾ ਦੋਸਤ ਰਣਜੀਤ ਸਿੰਘ ਉਸਦੇ ਨਾਲ ਰਹਿੰਦਾ ਹੈ। ਰਣਜੀਤ ਸਿੰਘ ਅਤੇ ਜਗਜੀਤ ਸਿੰਘ ਉਰਫ ਜੱਗੂ ਭਗਵਾਨਪੁਰੀਆ ਦੀ ਚੰਗੀ ਦੋਸਤੀ ਹੈ। ਇਸ ਕਾਰਨ ਰਣਜੀਤ ਅਤੇ ਜੱਗੂ ਭਗਵਾਨਪੁਰੀਆ ਨੇ ਉਸ ਨੂੰ ਦੋ ਪਿਸਤੌਲ ਅਤੇ 28 ਰੌਂਦ ਰੱਖਣ ਲਈ ਦੇ ਦਿੱਤੇ।

ਜਦੋਂ ਰਣਜੀਤ ਤੇ ਜੱਗੂ ਨੂੰ ਹਥਿਆਰਾਂ ਦੀ ਲੋੜ ਪੈਂਦੀ ਸੀ ਤਾਂ ਉਹ ਸੰਦੀਪ ਕਾਹਲੋਂ ਦੀ ਹਵੇਲੀ ਤੋਂ ਹਥਿਆਰ ਲੈ ਕੇ ਆਉਂਦੇ ਸਨ। ਕੁਝ ਦਿਨਾਂ ਬਾਅਦ ਰਣਜੀਤ ਅਤੇ ਭਗਵਾਨਪੁਰੀ ਹਥਿਆਰਾਂ ਨੂੰ ਵਾਪਸ ਹਵੇਲੀ ਵਿਚ ਹੀ ਰੱਖ ਦਿੰਦੇ ਸਨ। ਸੰਦੀਪ ਕਾਹਲੋਂ ਦੇ ਇਸ਼ਾਰੇ ‘ਤੇ ਪੁਲਸ ਨੇ ਉਸ ਦੀ ਹਵੇਲੀ ‘ਚੋਂ ਇਕ 45 ਬੋਰ (ਯੂ.ਐੱਸ.ਏ.) ਪਿਸਤੌਲ ਸਮੇਤ 28 ਰੌਂਦ, ਇਕ 9.ਐੱਮ.ਐੱਮ. ਜਰਮਨ ਦਾ ਬਣਿਆ ਰੁਗਰ ਪਿਸਤੌਲ ਅਤੇ ਇਕ ਮੋਬਾਈਲ ਬਰਾਮਦ ਕੀਤਾ ਹੈ।

ਪੁਲਸ ਸੰਦੀਪ ਕਾਹਲੋਂ ਨੂੰ ਅੱਜ ਮੰਗਲਵਾਰ ਨੂੰ ਅਦਾਲਤ ‘ਚ ਪੇਸ਼ ਕਰੇਗੀ। ਦੱਸ ਦੇਈਏ ਕਿ ਸੰਦੀਪ ਕਾਹਲੋਂ ਨੇ ਮਾਨਸਾ ਵਿੱਚ ਮੂਸੇਵਾਲਾ ਨੂੰ ਮਾਰਨ ਲਈ 3 ਸ਼ੂਟਰ ਭੇਜੇ ਸਨ। ਇਸ ਦੇ ਨਾਲ ਹੀ ਦੱਸਿਆ ਜਾ ਰਿਹਾ ਹੈ ਕਿ ਕਾਹਲੋਂ ਦਾ ਰਿਮਾਂਡ ਹਾਸਲ ਕਰਨ ਤੋਂ ਬਾਅਦ ਪੁਲਿਸ ਮੁਲਜ਼ਮ ਰਣਜੀਤ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕਰਨ ਦੀ ਤਿਆਰੀ ਕਰ ਰਹੀ ਹੈ। ਜਦੋਂ ਪੁਲੀਸ ਨੇ ਛਾਪਾ ਮਾਰਿਆ ਤਾਂ ਸੰਦੀਪ ਕਾਹਲੋਂ ਦੇ ਘਰ ਸਿਰਫ਼ ਉਸ ਦਾ ਪਿਤਾ ਹੀ ਮੌਜੂਦ ਸੀ।

ਸੰਦੀਪ ਕਾਹਲੋਂ ਨੇ ਭਗੌੜੇ ਸ਼ੂਟਰ ਮਨੀ ਰਈਆ, ਤੂਫਾਨ ਦੇ ਨਾਮ ਪਹਿਲਾਂ ਹੀ ਦੱਸ ਦਿੱਤੇ ਹਨ, ਪਰ ਤੀਜਾ ਸ਼ੂਟਰ ਅਜੇ ਵੀ ਪੁਲਿਸ ਦੀ ਪਹੁੰਚ ਤੋਂ ਬਾਹਰ ਹੈ, ਪੁਲਿਸ ਉਸਨੂੰ ਵੀ ਜਲਦ ਹੀ ਗ੍ਰਿਫਤਾਰ ਕਰਨ ਦੀ ਤਿਆਰੀ ਕਰ ਰਹੀ ਹੈ। ਸੰਦੀਪ ਕਾਹਲੋਂ ਸ੍ਰੀ ਹਰਗੋਬਿੰਦਪੁਰ ਵਿਖੇ ਪੰਚਾਇਤੀ ਅਫਸਰ ਵਜੋਂ ਤਾਇਨਾਤ ਸਨ। ਸੰਦੀਪ ਮੂਸੇਵਾਲਾ ਦੇ ਕਤਲ ਤੋਂ ਤਿੰਨ ਦਿਨ ਪਹਿਲਾਂ 26 ਮਈ ਤੋਂ ਡਿਊਟੀ ਤੋਂ ਗੈਰਹਾਜ਼ਰ ਸੀ। ਉਸ ਦੀ ਗੈਰ-ਹਾਜ਼ਰੀ ਕਾਰਨ ਵਿਭਾਗ ਨੇ ਸੰਦੀਪ ਨੂੰ ਕਈ ਨੋਟਿਸ ਵੀ ਜਾਰੀ ਕੀਤੇ ਪਰ ਸੰਦੀਪ ਨੇ ਕਿਸੇ ਨੋਟਿਸ ਦਾ ਜਵਾਬ ਨਹੀਂ ਦਿੱਤਾ।

29 ਮਈ ਨੂੰ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ‘ਤੇ ਕੁਝ ਲੋਕਾਂ ਨੇ ਗੋਲੀਆਂ ਚਲਾ ਦਿੱਤੀਆਂ ਸਨ। ਹਮਲਾਵਰਾਂ ਨੇ ਜੀਪ ਨੂੰ ਓਵਰਟੇਕ ਕਰਨ ਤੋਂ ਬਾਅਦ ਬਿਨਾਂ ਰੁਕੇ ਗੋਲੀਬਾਰੀ ਕੀਤੀ। ਗੋਲੀਆਂ ਚੱਲਣ ਦੀ ਆਵਾਜ਼ ਸੁਣ ਕੇ ਲੋਕ ਘਰਾਂ ਤੋਂ ਬਾਹਰ ਆ ਗਏ ਪਰ ਹਮਲਾਵਰਾਂ ਨੇ ਲੋਕਾਂ ਨੂੰ ਡਰਾ ਧਮਕਾ ਕੇ ਵੀ ਭਜਾ ਦਿੱਤਾ। ਮੂਸੇਵਾਲਾ ਥਾਰ ਜੀਪ ਨੂੰ ਭਜਾ ਨਾ ਸਕੇ, ਇਸ ਲਈ ਹਮਲਾਵਰਾਂ ਨੇ ਪਹਿਲੀ ਗੋਲੀ ਟਾਇਰ ਵਿੱਚ ਹੀ ਚਲਾਈ। ਹਮਲਾਵਰਾਂ ਨੇ 2 ਮਿੰਟਾਂ ਵਿੱਚ 30 ਤੋਂ ਵੱਧ ਫਾਇਰ ਕੀਤੇ ਸਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਗ੍ਰੇਟ ਖਲੀ ਦੀ ਟੋਲ ਪਲਾਜ਼ਾ ਦੇ ਮੁਲਜ਼ਮਾਂ ਨਾਲ ਝੜਪ: ਆਈਕਾਰਡ ਮੰਗਣ ‘ਤੇ ਖਲੀ ਨੇ ਮੁਲਾਜ਼ਮ ਦੇ ਮਾਰਿਆ ਥੱਪੜ

ਬੱਸਾਂ ‘ਚੋਂ ਨਹੀਂ ਹਟਾਈਆਂ ਜਾਣਗੀਆਂ ਭਿੰਡਰਾਂਵਾਲਾ ਤੇ ਸਮਰਥਕਾਂ ਦੀਆਂ ਫੋਟੋਆਂ: ਪੈਪਸੂ ਨੇ ਵਾਪਸ ਲਏ ਹੁਕਮ