ਜੱਗੂ ਭਗਵਾਨਪੁਰੀਆ ਦੇ 2 ਸਾਥੀ ਗ੍ਰਿਫਤਾਰ: ਨਾਕਾ ਤੋੜ ਕੇ ਪੁਲਿਸ ‘ਤੇ ਕੀਤੀ ਫਾਈਰਿੰਗ, ਪੁਲਿਸ ਨੇ 11 KM ਪਿੱਛਾ ਕਰਕੇ ਫੜੇ

ਅੰਮ੍ਰਿਤਸਰ, 18 ਅਗਸਤ 2022 – ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਇਲਾਕੇ ‘ਚ ਬੁੱਧਵਾਰ ਸ਼ਾਮ ਨੂੰ ਗੈਂਗਸਟਰਾਂ ਨੇ ਪੁਲਿਸ ਪਾਰਟੀ ਵਿਚਕਾਰ ਮੁਠਭੇੜ ਹੋਣ ਦੀ ਖ਼ਬਰ ਸਾਹਮਣੇ ਆਈ ਹੈ। ਮਿਲੀ ਜਾਣਕਾਰੀ ਅਨੁਸਾਰ ਜੰਡਿਆਲਾ ਗੁਰੂ ਨੇੜੇ ਦੋ ਗੈਂਗਸਟਰ ਜੋ ਕੇ ਮੋਟਰਸਾਈਕਲ ‘ਤੇ ਜਾ ਰਹੇ ਸਨ ਤਾਂ ਪੁਲਿਸ ਵੱਲੋਂ ਉਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਇਹ ਦੋਵੇ ਗੈਂਗਸਟਰ ਪੁਲਿਸ ਦਾ ਨਾਕਾ ਤੋੜ ਕੇ ਭੱਜ ਗਏ ਸਨ।

ਜਿਸ ਤੋਂ ਬਾਅਦ ਜਦੋਂ ਪੁਲਿਸ ਨੇ ਜਦੋਂ ਗੈਂਗਸਟਰਾਂ ਦਾ ਪਿੱਛਾ ਕੀਤਾ ਤਾਂ, ਉਕਤ ਗੈਂਗਸਟਰਾਂ ਨੇ ਪੁਲਿਸ ਤੇ ਫ਼ਾਈਰਿੰਗ ਕਰ ਦਿੱਤੀ। ਜਿਸ ਤੋਂ ਬਾਅਦ ਪੁਲਿਸ ਨੇ ਵੀ ਜਵਾਬੀ ਫਾਇਰਿੰਗ ਕੀਤੀ। ਪੁਲਿਸ ਅਤੇ ਗੈਂਗਸਟਰਾਂ ਵਿਚਾਲੇ ਕੁੱਝ ਕੁ ਮਿੰਟ ਗੋਲੀਬਾਰੀ ਹੁੰਦੀ ਰਹੀ ਅਤੇ ਗੈਂਗਸਟਰ ਮੋਟਰਸਾਈਕਲ ‘ਤੇ ਹੀ ਫਰਾਰ ਹੋਣ ਦੀ ਕੋਸ਼ਿਸ਼ ਕਰਦੇ ਕਰਨ ਲੱਗੇ।

ਪੁਲਿਸ ਨੇ ਕਰੀਬ 11 ਕਿਲੋਮੀਟਰ ਤੱਕ ਗੈਂਗਸਟਰਾਂ ਦਾ ਪਿੱਛਾ ਕੀਤਾ ਅਤੇ ਉਨ੍ਹਾਂ ਨੂੰ ਗ੍ਰਿਫਤਾਰ ਕਰਨ ਵਿੱਚ ਸਫ਼ਲਤਾ ਹਾਸਲ ਕੀਤੀ। ਗੈਂਗਸਟਰਾਂ ਵਲੋ ਪੁਲਿਸ ‘ਤੇ ਵੀ ਗੋਲੀਆਂ ਚਲਾਈਆਂ ਦੱਸੀਆਂ ਜਾ ਰਹੀਆਂ ਹਨ। ਪੁਲਿਸ ਨੇ ਗੈਂਗਸਟਰਾਂ ਗੁਰਭੇਜ ਸਿੰਘ ਬਾਬਾ ਅਤੇ ਸ਼ਮਸ਼ੇਰ ਉਰਫ਼ ਕਰਨ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਵੇਂ ਜ਼ਿਲ੍ਹਾ ਤਰਨਤਾਰਨ ਦੇ ਵਸਨੀਕ ਹਨ।

ਇਨ੍ਹਾਂ ਕੋਲੋਂ 2 ਕਿਲੋ ਹੈਰੋਇਨ 30 ਬੋਰ ਦਾ ਪਿਸਤੌਲ ਵੀ ਬਰਾਮਦ ਹੋਇਆ ਹੈ। ਪੁਲਿਸ ਨੂੰ ਪਹਿਲਾਂ ਹੀ ਗੁਰਭੇਜ ਸਿੰਘ ਦੀ ਤਲਾਸ਼ ਸੀ। ਉਸਦੇ ਖਿਲਾਫ ਕਤਲ ਦੇ ਤਿੰਨ ਮਾਮਲੇ ਦਰਜ ਹਨ। ਫੜੇ ਗਏ ਗੈਂਗਸਟਰਾਂ ਦਾ ਸਬੰਧ ਗੈਂਗਸਟਰ ਜੱਗੂ ਭਗਵਾਨਪੁਰਾ ਗੈਂਗ ਨਾਲ ਹੈ। ਦੂਜੇ ਪਾਸੇ, ਜਾਣਕਾਰੀ ਇਹ ਵੀ ਹੈ ਕਿ, ਪੁਲਿਸ ਦੀ ਗੱਡੀ ‘ਤੇ ਵੀ ਗੋਲੀਆਂ ਦੇ ਨਿਸ਼ਾਨ ਮਿਲੇ ਹਨ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਟਰਾਂਸਪੋਰਟ ਟੈਂਡਰ ਘੁਟਾਲਾ: ਆਸ਼ੂ ਦੇ ਕਰੀਬੀਆਂ ‘ਤੇ ਵਿਜੀਲੈਂਸ ਦਾ ਛਾਪਾ, ਪੁਲਿਸ ਨੇ ਇੱਕ ਦਾ ਲਿਆ 3 ਦਿਨ ਦਾ ਰਿਮਾਂਡ

ਅਟਾਰੀ ਸਰਹੱਦ ‘ਤੇ ਅਫਗਾਨਿਸਤਾਨ ਤੋਂ ਆਏ ਟਰੱਕ ਦੇ ਹੇਠਾਂ ਲੋਹੇ ਦੇ ਬਕਸੇ ‘ਚ ਲੁਕੋਈ ਹੋਈ ਹੈਰੋਇਨ ਬਰਾਮਦ