ਜੈ ਕਿਸ਼ਨ ਰੋੜੀ ਨੂੰ ਬਣਾਇਆ ਗਿਆ ਵਿਧਾਨ ਸਭਾ ਦਾ ਡਿਪਟੀ ਸਪੀਕਰ

ਚੰਡੀਗੜ੍ਹ, 30 ਜੂਨ 2022 – ਆਪ ਐਮ ਐਲ ਏ ਜੈ ਕਿਸ਼ਨ ਰੋੜੀ ਨੂੰ ਵਿਧਾਨ ਸਭਾ ਦਾ ਡਿਪਟੀ ਸਪੀਕਰ ਬਣਾਇਆ ਗਿਆ ਹੈ। ਜੈ ਕਿਸ਼ਨ ਰੋੜੀ ਗੜ੍ਹਸ਼ੰਕਰ ਹਲਕੇ ਤੋਂ ਦੂਜੀ ਵਾਰ ਵਿਧਾਇਕ ਚੁਣੇ ਗਏ ਹਨ।

ਜੈ ਕਿਸ਼ਨ ਰੋੜੀ ਨੂੰ ਸਰਬ ਸਮਿਤੀ ਨਾਲ ਪੰਜਾਬ ਵਿਧਾਨ ਸਭਾ ਡਿਪਟੀ ਸਪੀਕਰ ਚੁਣਿਆ ਗਿਆ ਹੈ। ਅੱਜ ਚੱਲ ਰਹੇ ਬਜਟ ਸੈਸ਼ਨ ਦੇ ਆਖਰੀ ਦਿਨ ਡਿਪਟੀ ਸਪੀਕਰ ਦੀ ਚੋਣ ਕੀਤੀ ਗਈ ਹੈ।

ਇਸ ਮੌਕੇ ਤੇ ਸਦਨ ਵਿੱਚ ਵਿਧਾਇਕਾ ਬਲਜਿੰਦਰ ਕੌਰ ਵਲੋਂ ਮਤਾ ਪੇਸ਼ ਕੀਤਾ ਗਿਆ ਅਤੇ ਵਿੱਤ ਮੰਤਰੀ ਪੰਜਾਬ ਹਰਪਾਲ ਚੀਮਾ ਦੇ ਵੱਲੋਂ ਮਤੇ ਦੀ ਤਾਈਦ ਕੀਤੀ ਗਈ। ਇਸ ਦੌਰਾਨ ਸਰਬਸੰਮਤੀ ਦੇ ਨਾਲ ਜੈ ਕਿਸ਼ਨ ਰੋੜੀ ਨੂੰ ਪੰਜਾਬ ਵਿਧਾਨ ਸਭਾ ਦਾ ਡਿਪਟੀ ਸਪੀਕਰ ਚੁਣਿਆ ਗਿਆ।

What do you think?

Written by The Khabarsaar

Comments

Leave a Reply

Your email address will not be published. Required fields are marked *

Loading…

0

ਪੰਜਾਬ ਨੂੰ ਮਿਲ ਸਕਦਾ ਹੈ ਨਵਾਂ ਡੀਜੀਪੀ: ਵੀਕੇ ਭਾਵਰਾ ਦੀ ਕੇਂਦਰ ਜਾਣ ਦੀ ਤਿਆਰੀ, ਗੌਰਵ ਯਾਦਵ ਦਾ ਨਾਂਅ ਚਰਚਾ ‘ਚ

ਹਾਈਕੋਰਟ ਨੇ ਭੁਪਿੰਦਰ ਹਨੀ ਦੀ ਰੈਗੂਲਰ ਜ਼ਮਾਨਤ ਦੀ ਮੰਗ ‘ਤੇ ਫੈਸਲਾ ਰੱਖਿਆ ਸੁਰੱਖਿਅਤ